ਪੜਚੋਲ ਕਰੋ
Advertisement
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅੱਗ ਬੁਝਾਊ ਕੇਂਦਰ 'ਚ ਕਰਦੇ ਕੰਮ
ਚੰਡੀਗੜ੍ਹ : ਵਿਕਾਸਸ਼ੀਲ ਦੇਸ਼ਾਂ ਦੇ ਲੋਕ ਨੁਮਾਇੰਦੇ ਜਿੱਥੇ ਹਮੇਸ਼ਾ ਹਾਈ ਸਿਕਊਰਟੀ ਕਾਫ਼ਲਿਆਂ 'ਚ ਘਿਰੇ ਰਹਿੰਦੇ ਹਨ ਤੇ ਉੱਥੇ ਹੀ ਵਿਕਸਤ ਦੇਸ਼ਾਂ ਦੇ ਸਿਆਸਤਦਾਨ ਹਮੇਸ਼ਾ ਲੋਕਾਂ 'ਚ ਵਿਚਰਨ 'ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਜਾਣੇ ਜਾਂਦੇ ਹਨ। ਇਨ੍ਹਾਂ 'ਚੋਂ ਹੀ ਇਕ ਹਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਜੋ ਨਿਊ ਸਾਊਥ ਵੇਲਜ਼ ਸੂਬੇ ਦੇ ਅੱਗ ਬੁਝਾਊ ਕੇਂਦਰ 'ਚ ਪਿਛਲੇ ਦਸ ਸਾਲਾਂ ਤੋਂ ਵਲੰਟੀਅਰ ਵਜੋਂ ਸੇਵਾਵਾਂ ਦੇ ਰਹੇ ਹਨ।
ਨਿਊ ਸਾਊਥ ਵੇਲਜ਼ ਦੇ ਜੰਗਲੀ ਇਲਾਕੇ ਕੈਸਲ ਕਲੋਵ 'ਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਅੱਗ ਫੈਲੀ ਹੋਈ ਹੈ ਤੇ ਇਸ ਅੱਗ 'ਤੇ ਕਾਬੂ ਪਾਉਣ ਲਈ ਵੱਡੇ ਪੱਧਰ 'ਤੇ ਸੰਘਰਸ਼ ਕੀਤੇ ਜਾ ਰਹੇ ਹਨ। ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਵੀ ਪੂਰੀ ਲਗਨ ਨਾਲ ਅੱਗ ਬੁਝਾਊ ਦਸਤਿਆਂ ਦੀ ਮਦਦ ਕਰ ਰਹੇ ਹਨ ਤੇ ਖ਼ੁਦ ਟਰੱਕ 'ਚ ਸਵਾਰ ਹੋ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਦੇ ਦੇਖੇ ਗਏ।
ਇਸ ਦੌਰਾਨ ਇਕ ਵਾਰ ਪੈਰ ਫਿਸਲਣ ਕਾਰਨ ਉਹ ਡਿੱਗ ਵੀ ਪਏ। ਜੰਗਲ 'ਚ ਲੱਗੀ ਅੱਗ ਨੂੰ ਬੁਝਾਉਂਦਿਆਂ ਦੀਆਂ ਦੀਆਂ ਸਾਬਕਾ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵੀ ਮੀਡਿਆ 'ਚ ਨਸ਼ਰ ਹੋ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਨੂੰ ਨਿਊ ਸਾਊਥ ਵੇਲਜ਼ ਫਾਇਰ ਸਰਵਿਸਿਜ਼ ਵੱਲੋ ਵਲੰਟੀਅਰ ਵਜੋਂ ਦਸ ਸਾਲ ਦੀਆਂ ਸੇਵਾਵਾਂ ਬਦਲੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਮੀਡਿਆ ਨੇ ਵੀ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਕਿਹਾ ਕਿ ਇਹ ਢੁਕਵਾਂ ਸਮਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਕਰੀਬ 36 ਵੱਖ-ਵੱਖ ਹਿੱਸੇ ਅੱਗ ਦੀ ਲਪੇਟ 'ਚ ਹਨ ਜਿੰਨ੍ਹਾਂ ਲਈ 600 ਅੱਗ ਬੁਝਾਊ ਦਸਤੇ ਮੁਸ਼ਕਤ ਕਰ ਰਹੇ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਟ੍ਰੈਂਡਿੰਗ
ਸਪੋਰਟਸ
ਲੁਧਿਆਣਾ
ਸਿੱਖਿਆ
Advertisement