Trending: ਜਿਨਸੀ ਸ਼ੋਸ਼ਣ (Sexual Harrasment) ਦੇ ਵਧਦੇ ਮਾਮਲਿਆਂ ਤੋਂ ਤੰਗ ਆ ਕੇ ਕੋਇੰਬਟੂਰ ਦੀ ਇੱਕ ਪਰੰਪਰਾਗਤ ਕਲਾ ਪ੍ਰੇਮੀ ਔਰਤ ਨੇ ਇਸ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਨ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ। 12 ਜੂਨ ਦਿਨ ਐਤਵਾਰ ਨੂੰ ਇਸ ਗਰਭਵਤੀ ਔਰਤ ਨੇ ਢੋਲ ਨਗਾੜਿਆਂ ਨਾਲ ਨੰਗੇ ਪੈਰੀਂ 30 ਤੋਂ ਵੱਧ ਟਿਊਬਲਾਈਟਾਂ ਨੂੰ ਤੋੜ ਦਿੱਤਾ। ਇਸ ਰਾਹੀਂ ਉਸ ਨੇ ਇੱਕ ਪੰਥ ਦੋ ਕਾਜ ਕੀਤੇ, ਜਿੱਥੇ ਇੱਕ ਪਾਸੇ ਜਿਨਸੀ ਸ਼ੋਸ਼ਣ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦੀ ਮੰਗ ਕੀਤੀ ਉੱਥੇ ਹੀ ਦੂਜੇ ਪਾਸੇ ਵਿਸ਼ਵ ਰਿਕਾਰਡ (World Book of Records) ਬਣਾਉਣ ਲਈ ਇਸ ਕੰਮ ਨੂੰ ਅੰਜਾਮ ਦਿੱਤਾ।
ਸਾਢੇ ਤਿੰਨ ਸਕਿੰਟਾਂ ਵਿੱਚ ਤੋੜ ਦਿੱਤੀਆਂ ਟਿਊਬ ਲਾਈਟਾਂ
ਦੇਸ਼ 'ਚ ਜਿਨਸੀ ਸ਼ੋਸ਼ਣ ਦੇ ਵਧਦੇ ਮਾਮਲਿਆਂ ਤੋਂ ਗਰਭਵਤੀ ਪ੍ਰਕਲਕਸ਼ਮੀ ਚਿੰਤਤ ਹੈ। ਜਿਨਸੀ ਸ਼ੋਸ਼ਣ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਉਸ ਨੇ ਨਾ ਸਿਰਫ਼ ਨੰਗੇ ਪੈਰੀਂ 30 ਫਲੋਰੋਸੈਂਟ ਟਿਊਬ ਲਾਈਟਾਂ ਤੋੜੀਆਂ, ਸਗੋਂ ਉਸ 'ਤੇ ਪੈਦਲ ਚਲ ਕੇ ਵੀ ਦਿਖਾਇਆ। ਫਲੋਰੋਸੈਂਟ ਟਿਊਬ ਲਾਈਟ ਨੂੰ ਤੋੜਨ ਵਿੱਚ ਉਨ੍ਹਾਂ ਨੂੰ 3.55 ਸਕਿੰਟ ਦਾ ਸਮਾਂ ਲੱਗਾ।
ਇਸ ਦੌਰਾਨ ਲੋਕਾਂ ਦਾ ਧਿਆਨ ਖਿੱਚਣ ਲਈ ਢੋਲ ਵਜਾਈ ਗਈ। ਇਸ ਨਿਵੇਕਲੇ ਕੰਮ ਰਾਹੀਂ ਉਸ ਨੇ ਸੱਤਾ ਵਿਚ ਬੈਠੇ ਲੋਕਾਂ ਦਾ ਧਿਆਨ ਖਿੱਚਣ ਤੇ ਜਿਨਸੀ ਸ਼ੋਸ਼ਣ 'ਤੇ ਸਖ਼ਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਜਿਨਸੀ ਅਪਰਾਧਾਂ ਤੇ ਸ਼ੋਸ਼ਣ ਨੂੰ ਰੋਕਣ ਲਈ ਭਾਰਤੀ ਦੰਡਾਵਲੀ ਵਿੱਚ ਹੋਰ ਸਖ਼ਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਸ ਨੇ ਨੰਗੇ ਪੈਰੀਂ ਟਿਊਬ ਲਾਈਟ ਨੂੰ ਤੋੜ ਕੇ ਵਰਲਡ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ।
ਔਰਤ ਦੇ ਪਤੀ ਨੇ ਵੀ ਸਾਥ ਦਿੱਤਾ
ਪ੍ਰਕਾਸ਼ਲਕਸ਼ਮੀ ਦੇ ਇਸ ਕੰਮ ਵਿੱਚ ਉਨ੍ਹਾਂ ਦੇ ਪਤੀ ਕਲੇਰਸਨ ਨੇ ਵੀ ਸਹਿਯੋਗ ਦਿੱਤਾ। ਇਹ ਈਵੈਂਟ ਉਨ੍ਹਾਂ ਦੇ ਪਤੀ ਨੇ ਫੀਨਿਕਸ ਵਰਲਡ ਬੁੱਕ ਰਿਕਾਰਡਜ਼ ਦੇ ਸਹਿਯੋਗ ਨਾਲ ਕਰਵਾਇਆ ਸੀ। ਫੀਨਿਕਸ ਵਰਲਡ ਬੁੱਕ ਰਿਕਾਰਡਜ਼ ਦੇ ਕਰਮਚਾਰੀਆਂ ਨੇ ਇਸ ਕੰਮ ਨੂੰ ਰਿਕਾਰਡ 'ਤੇ ਲੈਣ ਦੇ ਨਾਲ-ਨਾਲ ਪ੍ਰਕਲਕਸ਼ਮੀ ਨੂੰ ਸਰਟੀਫਿਕੇਟ ਦੇ ਨਾਲ ਕਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪ੍ਰਕਾਸ਼ਲਕਸ਼ਮੀ ਦੀ ਇਹ ਕੋਸ਼ਿਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰਕਾਸ਼ਲਕਸ਼ਮੀ ਦੇ ਪਤੀ ਕਾਲੇਰਾਸਨ ਵਿਦਿਆਰਥੀਆਂ ਨੂੰ ਤਾਮਿਲਨਾਡੂ ਦੀਆਂ ਰਵਾਇਤੀ ਕਲਾਵਾਂ, ਓਇਲੱਟਮ, ਕਰਾਕੱਟਮ ਤੇ ਢੋਲ ਵਜਾਉਣ ਦੀ ਮੁਫਤ ਕੋਚਿੰਗ ਦਿੰਦੇ ਹਨ।
Sexual Harrasment 'ਤੇ ਸਖਤ ਕਾਨੂੰਨ ਬਣਵਾਉਣ ਲਈ ਨੰਗੇ ਪੈਰ ਗਰਭਵਤੀ ਮਹਿਲਾ ਨੇ ਤੋੜੀਆਂ ਟਿਊਬਲਾਈਟਸ
abp sanjha
Updated at:
13 Jun 2022 03:47 PM (IST)
Edited By: sanjhadigital
Trending: ਜਿਨਸੀ ਸ਼ੋਸ਼ਣ (Sexual Harrasment) ਦੇ ਵਧਦੇ ਮਾਮਲਿਆਂ ਤੋਂ ਤੰਗ ਆ ਕੇ ਕੋਇੰਬਟੂਰ ਦੀ ਇੱਕ ਪਰੰਪਰਾਗਤ ਕਲਾ ਪ੍ਰੇਮੀ ਔਰਤ ਨੇ ਇਸ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਨ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ।
ਟਿਊਬਲਾਈਟਾਂ 'ਤੇ ਚੱਲੀ ਮਹਿਲਾ
NEXT
PREV
Published at:
13 Jun 2022 03:47 PM (IST)
- - - - - - - - - Advertisement - - - - - - - - -