ਪੜਚੋਲ ਕਰੋ

ਇਹ ਹੈ ਨਰਕ ਦਾ ਦਰਵਾਜ਼ਾ, ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਭੜਕੀ ਹੋਈ ਭਿਆਨਕ ਅੱਗ

ਤੁਰਕਮੇਨਿਸਤਾਨ 'ਚ ਇੱਕ ਵੱਡਾ ਟੋਆ ਹੈ ਅਤੇ ਇਸ ਵਿੱਚੋਂ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਿਆਨਕ ਅੱਗ ਨਿਕਲ ਰਹੀ ਹੈ। ਇਸ ਟੋਏ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਇਸ ਟੋਏ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ।

Gates of Hell: ਸਵਰਗ ਤੇ ਨਰਕ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ, ਪਰ ਇਸ ਬਾਰੇ ਕੋਈ ਬਹੁਤਾ ਨਹੀਂ ਜਾਣਦਾ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਪਰ ਅੱਜ ਤੱਕ ਕੋਈ ਵੀ ਇਸ ਦਾ ਰਾਜ਼ ਨਹੀਂ ਜਾਣ ਸਕਿਆ ਹੈ। ਦਰਅਸਲ, ਤੁਰਕਮੇਨਿਸਤਾਨ 'ਚ ਇੱਕ ਵੱਡਾ ਟੋਆ ਹੈ ਅਤੇ ਇਸ ਵਿੱਚੋਂ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਿਆਨਕ ਅੱਗ ਨਿਕਲ ਰਹੀ ਹੈ। ਇਸੇ ਕਰਕੇ ਇਸ ਟੋਏ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਇਸ ਟੋਏ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ।

ਜੇਕਰ ਕੋਈ ਗਲਤੀ ਨਾਲ ਇਸ ਟੋਏ 'ਚ ਡਿੱਗ ਜਾਵੇ ਤਾਂ ਕੁਝ ਸਕਿੰਟਾਂ 'ਚ ਉਸ ਦੀ ਜਾਨ ਜਾ ਸਕਦੀ ਹੈ। ਦੱਸ ਦੇਈਏ ਕਿ ਇਹ ਟੋਆ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਤ ਤੋਂ ਲਗਭਗ 260 ਕਿਲੋਮੀਟਰ ਦੂਰ ਕਾਰਾਕੁਮ ਰੇਗਿਸਤਾਨ ਦੇ ਦਰਵੇਜ਼ ਪਿੰਡ 'ਚ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਜ਼ਮੀਨ ਦੇ ਅੰਦਰ ਮੌਜੂਦ ਮੀਥੇਨ ਗੈਸ ਕਾਰਨ 1971 ਤੋਂ ਇੱਥੇ ਲਗਾਤਾਰ ਅੱਗ ਲੱਗ ਰਹੀ ਹੈ। ਹਾਲਾਂਕਿ ਇਸ ਟੋਏ ਨੂੰ ਕਿਵੇਂ ਬਣਾਇਆ ਗਿਆ ਸੀ, ਇਸ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ।

ਕਿਹਾ ਜਾਂਦਾ ਹੈ ਕਿ ਸਾਲ 1971 'ਚ ਸੋਵੀਅਤ ਸੰਘ ਦੇ ਵਿਗਿਆਨੀਆਂ ਨੇ ਇੱਥੇ ਮੀਥੇਨ ਗੈਸ ਜਮ੍ਹਾ ਕਰਨ ਲਈ ਡ੍ਰਿਲ ਕੀਤੀ ਸੀ। ਇਕ ਦਿਨ ਇੱਥੇ ਧਮਾਕਾ ਹੋਇਆ, ਜਿਸ ਤੋਂ ਬਾਅਦ 'ਨਰਕ ਦੇ ਦਰਵਾਜ਼ੇ' ਦੇ ਨਾਂਅ ਨਾਲ ਮਸ਼ਹੂਰ ਇਹ ਟੋਆ ਗੈਸ ਕ੍ਰੇਟਰ ਬਣ ਗਿਆ। ਹਾਦਸੇ ਤੋਂ ਬਾਅਦ ਵਿਗਿਆਨੀਆਂ ਨੇ ਮੀਥੇਨ ਗੈਸ ਨੂੰ ਵਾਯੂਮੰਡਲ 'ਚ ਫੈਲਣ ਤੋਂ ਰੋਕਣ ਲਈ ਇੱਥੇ ਅੱਗ ਲਗਾ ਦਿੱਤੀ। ਉਨ੍ਹਾਂ ਸੋਚਿਆ ਸੀ ਕਿ ਇਹ ਅੱਗ ਇੱਕ-ਦੋ ਹਫ਼ਤਿਆਂ ਬਾਅਦ ਬੁੱਝ ਜਾਵੇਗੀ, ਪਰ ਅੱਜ ਤੱਕ ਇਹ ਅੱਗ ਲਗਾਤਾਰ ਜੱਗ ਰਹੀ ਹੈ।

ਜਿਹੜੇ ਟੋਏ 'ਚ ਅੱਗ ਲੱਗੀ ਹੋਈ ਹੈ, ਉਹ 229 ਫੁੱਟ ਚੌੜਾ ਅਤੇ ਲਗਭਗ 65 ਫੁੱਟ ਡੂੰਘਾ ਹੈ। ਅੱਜ ਇਹ ਸਥਾਨ ਇੱਕ ਮਸ਼ਹੂਰ ਸੈਰ ਸਪਾਟਾ ਦੀ ਜਗ੍ਹਾ ਬਣ ਗਿਆ ਹੈ। ਦੱਸ ਦੇਈਏ ਕਿ ਇਸ ਟੋਏ ਨੂੰ ਦੇਖਣ ਲਈ ਹਰ ਸਾਲ ਲੱਖਾਂ ਲੋਕ ਇੱਥੇ ਆਉਂਦੇ ਹਨ। ਇਹ ਥਾਂ ਹੁਣ ਸੈਰ ਸਪਾਟੇ ਵਾਲੀ ਜਗ੍ਹਾ 'ਚ ਬਦਲ ਚੁੱਕੀ ਹੈ।

ਟਾਪ ਹੈਡਲਾਈਨ

Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
Embed widget