ਪੜਚੋਲ ਕਰੋ
Advertisement
ਚੱਲਦੀ ਗੱਡੀ ਦਾ ਹੀ ਟਾਇਰ ਬਦਲ ਲੈਂਦਾ ਇਹ ਬੰਦਾ, ਨਹੀਂ ਯਕੀਨ ਤਾਂ ਵੇਖੋ ਵੀਡੀਓ
ਆਟੋ ਰਿਕਸ਼ਾ ਦੇ ਟਾਇਰ ਬਦਲਣ ਦੇ ਇੱਕ ਅਨੋਖੇ ਤਰੀਕੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਗਿਆ ਹੈ। ਇਸ ਇੱਕ ਮਿੰਟ ਦੇ ਕਲਿਪ ਨੂੰ 65 ਹਜ਼ਾਰ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਇਸ ਨੂੰ ਪ੍ਰਸਿੱਧ ਕਾਰੋਬਾਰੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ ਹੈ।
ਨਵੀਂ ਦਿੱਲੀ: ਆਟੋ ਰਿਕਸ਼ਾ ਦੇ ਟਾਇਰ ਬਦਲਣ ਦੇ ਇੱਕ ਅਨੋਖੇ ਤਰੀਕੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਗਿਆ ਹੈ। ਇਸ ਇੱਕ ਮਿੰਟ ਦੇ ਕਲਿਪ ਨੂੰ 65 ਹਜ਼ਾਰ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਇਸ ਨੂੰ ਪ੍ਰਸਿੱਧ ਕਾਰੋਬਾਰੀ ਹਰਸ਼ ਗੋਇਨਕਾ ਨੇ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦੇ ਉਨ੍ਹਾਂ ਲਿਖਿਆ, “ਮੈਂ ਬਹੁਤ ਸਾਰੇ ਟਾਇਰ ਬਦਲਦੇ ਹੋਏ ਵੇਖੇ ਹਨ...ਪਰ ਇਹ ਜੇਮਸ ਬੌਂਡ ਸਟਾਈਲ ਹੈ।”
ਇੱਕ ਮਿੰਟ ਦੇ ਇਸ ਖ਼ਤਰਨਾਲ ਵੀਡੀਓ ‘ਚ ਆਟੋ ਰਿਕਸ਼ਾ ਦੋ ਪਹੀਆਂ ‘ਤੇ ਚਲਾਇਆ ਜਾ ਰਿਹਾ ਹੈ। ਇੱਕ ਆਦਮੀ ਜੋ ਪੈਸੇਂਜਰ ਸੀਟ ‘ਤੇ ਬੈਠਾ ਹੈ ਤੇ ਤੀਜਾ ਟਾਇਰ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਥੋੜ੍ਹੀ ਦੇਰ ‘ਚ ਉਹ ਟਾਇਰ ਕੱਢਦਾ ਹੈ। ਇਸ ਤੋਂ ਬਾਅਦ ਦੂਜਾ ਵਿਅਕਤੀ ਦੂਜੇ ਆਟੋ ‘ਚ ਆਉਂਦਾ ਹੈ ਤੇ ਨਵਾਂ ਟਾਇਰ ਦਿੰਦਾ ਹੈ। ਇਸ ਦੌਰਾਨ ਆਟੋ ਕਿਤੇ ਵੀ ਹੌਲੀ ਜਾਂ ਬੰਦ ਨਹੀਂ ਹੁੰਦਾ। ਸੋਸ਼ਲ ਮੀਡੀਆ ‘ਤੇ ਵਾਇਰਲ ਕਲਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸ ਨੂੰ ਵੇਖ ਕੇ ਖੁਸ਼ ਹਨ ਤੇ ਕੁਝ ਇਸ ਨੂੰ ਖ਼ਤਰਨਾਕ ਸਟੰਟ ਕਹਿ ਰਹੇ ਹਨ।I’ve seen a lot of tyres being changed.......but this one is James Bond style ! pic.twitter.com/jhKGqVydiS
— Harsh Goenka (@hvgoenka) September 22, 2019
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਪੰਜਾਬ
ਵਿਸ਼ਵ
ਪੰਜਾਬ
Advertisement