Mother Beat 1 Year Old Daughter: ਕਿਹਾ ਜਾਂਦਾ ਹੈ ਕਿ ਦੁਨੀਆਂ ਵਿੱਚ ਮਾਂ ਆਪਣੇ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਮਾਂ ਵਰਗਾ ਪਿਆਰ ਹੋਰ ਕੋਈ ਨਹੀਂ ਕਰ ਸਕਦਾ। ਜੇ ਬੱਚੇ ਨੂੰ ਥੋੜੀ ਜਿਹੀ ਵੀ ਝਰੀਟ ਲੱਗ ਜਾਵੇ ਤਾਂ ਮਾਂ ਦੀ ਜਾਨ ਨਿਕਲ ਜਾਂਦੀ ਹੈ, ਉਸ ਨੂੰ ਬੱਚੇ ਨਾਲੋਂ ਜ਼ਿਆਦਾ ਦੁੱਖ ਹੁੰਦਾ ਹੈ। ਆਪਣੇ ਬੱਚੇ ਨੂੰ ਮੁਸ਼ਕਿਲਾਂ ਤੋਂ ਬਚਾਉਣ ਲਈ ਮਾਂ ਪੂਰੀ ਦੁਨੀਆ ਨਾਲ ਲੜਦੀ ਹੈ। ਪਰ ਇੱਕ ਮਾਂ ਹੈ, ਜੋ ਇਸ ਦੇ ਉਲਟ, ਬਹੁਤ ਬੇਰਹਿਮ ਹੈ। ਉਸ ਦੀ ਬੇਰਹਿਮੀ ਦਾ ਇੱਕ ਵੀਡੀਓ ਵੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਔਰਤ ਆਪਣੀ 1 ਸਾਲ ਦੀ ਮਾਸੂਮ ਬੇਟੀ ਨੂੰ ਖੇਤ 'ਚ ਸੁੱਟਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਉਹ ਉਸ ਛੋਟੀ ਜਿਹੀ ਜਾਨ ਨੂੰ ਚੱਪਲਾਂ ਨਾਲ ਕੁੱਟਦੀ ਨਜ਼ਰ ਆ ਰਹੀ ਹੈ।


ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਦੱਸਿਆ ਜਾ ਰਿਹਾ ਹੈ। ਇੱਥੋਂ ਦੇ ਕੋਤਵਾਲੀ ਇਲਾਕੇ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਔਰਤ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣਾ ਗੁੱਸਾ ਆਪਣੀ 1 ਸਾਲ ਦੀ ਛੋਟੀ ਜਾਨ 'ਤੇ ਕੱਢ ਦਿੱਤਾ।


ਔਰਤ ਨੇ ਪਹਿਲਾਂ ਘਰ ਦੇ ਬਾਹਰ ਜ਼ਮੀਨ 'ਤੇ ਬੈਠੇ ਮਾਸੂਮ ਨੂੰ ਚੁੱਕ ਕੇ ਨੇੜੇ ਦੇ ਖੇਤ 'ਚ ਜ਼ੋਰ ਨਾਲ ਸੁੱਟ ਦਿੱਤਾ। ਔਰਤ ਦੀ ਬੇਰਹਿਮੀ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਖੇਤ ਵਿੱਚ ਸੁੱਟਣ ਤੋਂ ਬਾਅਦ ਉਸ ਨੇ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਕੁੱਟਿਆ। ਹਾਲਾਂਕਿ ਗੁਆਂਢ ਦੀ ਇੱਕ ਹੋਰ ਔਰਤ ਨੇ ਬੱਚੀ ਨੂੰ ਖੇਤ 'ਚੋਂ ਚੁੱਕ ਲਿਆ। ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਜਲਦੀ ਹੀ ਵੀਡੀਓ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਪੁਲਿਸ ਦੇ ਧਿਆਨ 'ਚ ਆਇਆ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਉਸਦੇ ਖਿਲਾਫ਼ ਮਾਮਲਾ ਵੀ ਦਰਜ਼ ਕੀਤਾ ਗਿਆ ਹੈ।