Momos Shop Offer 25000 Salary Helper Job: ਸਕੂਲ-ਕਾਲਜ ਛੱਡਣ ਤੋਂ ਬਾਅਦ ਲੋਕ ਨੌਕਰੀਆਂ ਦੀ ਤਲਾਸ਼ ਕਰਨ ਲੱਗਦੇ ਹਨ। ਕਈਆਂ ਨੂੰ ਤਾਂ ਨੌਕਰੀਆਂ ਜਲਦੀ ਹੀ ਮਿਲ ਜਾਂਦੀਆਂ ਹਨ ਪਰ ਕਈਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਡਿਗਰੀਆਂ ਹੋਣ ਦੇ ਬਾਵਜੂਦ ਘੱਟ ਤਨਖਾਹ 'ਤੇ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।


ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਮੋਜ਼ ਦੀ ਦੁਕਾਨ 'ਤੇ ਇੱਕ ਇਸ਼ਤਿਹਾਰ ਲਾਇਆ ਗਿਆ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਇੱਕ ਹੈਲਪਰ ਤੇ ਇੱਕ ਕਾਰੀਗਰ ਦੀ ਲੋੜ ਹੈ। ਉਨ੍ਹਾਂ ਨੂੰ ਤਨਖਾਹ 25 ਹਜ਼ਾਰ ਰੁਪਏ ਮਿਲੇਗੀ। ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਕਿ ਮੋਮੋਜ਼ ਦੀ ਦੁਕਾਨ 'ਤੇ 25 ਹਜ਼ਾਰ ਰੁਪਏ ਦੀ ਨੌਕਰੀ ਮਿਲ ਰਹੀ ਹੈ।



ਮੋਮੋਜ਼ ਦੀ ਦੁਕਾਨ ਦੇ ਬਾਹਰ ਨੌਕਰੀ ਦਾ ਇਸ਼ਤਿਹਾਰ ਦੇਖ ਕੇ ਹਰ ਕੋਈ ਹੈਰਾਨ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਮੋਮੋਜ਼ ਦੀ ਦੁਕਾਨ ਇਨ੍ਹੀਂ ਦਿਨੀਂ ਭਾਰਤ ਅੰਦਰ ਔਸਤ ਤਨਖਾਹ ਨਾਲੋਂ ਬਿਹਤਰ ਪੈਕੇਜ ਪੇਸ਼ ਕਰ ਰਹੀ ਹੈ। ਇਸ ਪੋਸਟ ਨੂੰ ਇੰਟਰਨੈੱਟ ਯੂਜ਼ਰਸ ਵੱਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।



ਇੱਕ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਹੁਣੇ ਹੀ ਅਪਲਾਈ ਕਰ ਰਿਹਾ ਹਾਂ। ਇੱਕ ਹੋਰ ਯੂਜ਼ਰ ਨੇ ਕਿਹਾ ਕਿ 25,000 ਰੁਪਏ ਦੀ ਤਨਖਾਹ ਦੇ ਨਾਲ ਤੁਹਾਨੂੰ ਹਰ ਰੋਜ਼ ਖਾਣ ਲਈ ਮੁਫਤ ਮੋਮੋਜ਼ ਵੀ ਮਿਲਣਗੇ। ਇੱਕ ਯੂਜ਼ਰ ਨੇ ਲਿਖਿਆ, ਭਾਰਤ ਜਾਣਨਾ ਚਾਹੁੰਦਾ ਹੈ ਕਿ ਇਹ ਕਿੱਥੇ ਸਥਿਤ ਹੈ? ਇੱਕ ਹੋਰ ਯੂਜ਼ਰਸ ਨੇ ਲਿਖਿਆ ਕਿ ਉਨ੍ਹਾਂ ਨੂੰ ਟੀਸੀਐਸ ਤੋਂ ਬਿਹਤਰ ਭੁਗਤਾਨ ਮਿਲ ਰਿਹਾ ਹੈ। ਆਮ ਤੌਰ 'ਤੇ, ਕਿਸੇ ਨੂੰ ਸਕੂਲ ਜਾਂ ਕਾਲਜ ਛੱਡਣ ਤੋਂ ਬਾਅਦ 25,000 ਰੁਪਏ ਦੀ ਨੌਕਰੀ ਨਹੀਂ ਮਿਲਦੀ। ਇੱਥੋਂ ਦੇ ਮੋਮੋ ਦੇ ਦੁਕਾਨਦਾਰ 25,000 ਰੁਪਏ ਦੇ ਰਹੇ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।