Viral Video: ਦੁਨੀਆ ਦੇ ਬਹੁਤ ਸਾਰੇ ਲੋਕ ਅਜੇ ਵੀ ਹੋਟਲ ਦਾ ਕਮਰਾ ਬੁੱਕ ਕਰਨ ਤੋਂ ਡਰਦੇ ਹਨ। ਅੱਜ ਦੇ ਸਮੇਂ ਵਿੱਚ ਜਦੋਂ ਜ਼ਿਆਦਾਤਰ ਲੋਕ ਯਾਤਰਾ ਕਰਦੇ ਹਨ, ਹੋਟਲ ਬੁੱਕ ਕਰਨਾ ਆਮ ਗੱਲ ਹੈ। ਇਸ ਦੇ ਬਾਵਜੂਦ ਵੀ ਕਈ ਲੋਕ ਹੋਟਲਾਂ 'ਚ ਰੁਕਣ ਤੋਂ ਡਰਦੇ ਹਨ। ਖਾਸ ਕਰਕੇ ਇਕੱਲੀ ਕੁੜੀ ਜਾਂ ਕਪਲ। ਇਸ ਦਾ ਕਾਰਨ ਸਪੱਸ਼ਟ ਹੈ। ਬਹੁਤ ਸਾਰੇ ਹੋਟਲ ਮਾਲਕ ਆਪਣੇ ਗਾਹਕਾਂ ਨਾਲ ਧੋਖਾ ਕਰਦੇ ਹਨ ਅਤੇ ਹੋਟਲ ਦੇ ਕਮਰਿਆਂ ਵਿੱਚ ਕੈਮਰੇ ਲੁਕਾ ਕੇ ਉਨ੍ਹਾਂ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰਦੇ ਹਨ। ਬਾਅਦ ਵਿੱਚ ਇਸ ਰਾਹੀਂ ਬਲੈਕਮੇਲਿੰਗ ਵੀ ਕੀਤੀ ਜਾਂਦੀ ਹੈ। ਇਸ ਕਾਰਨ, ਬਹੁਤ ਸਾਰੇ ਲੋਕਾਂ ਨੂੰ ਹੋਟਲ ਵਿੱਚ ਰਹਿਣਾ ਜੋਖ਼ਮ ਭਰਿਆ ਲੱਗਦਾ ਹੈ। ਹਾਲ ਹੀ 'ਚ ਇੱਕ ਏਅਰ ਹੋਸਟੈੱਸ ਨਾਲ ਅਜਿਹਾ ਹੀ ਕੁਝ ਹੋਇਆ, ਜਿਸ ਤੋਂ ਬਾਅਦ ਹਰ ਕੋਈ ਜਾਣ ਕੇ ਹੈਰਾਨ ਰਹਿ ਗਿਆ। ਇਸ ਏਅਰ ਹੋਸਟੇਸ ਨੇ ਆਪਣੇ ਕਮਰੇ ਦੇ ਏ.ਸੀ ਵੈਂਟ 'ਚ ਲਾਈਟ ਬਲਦੀ ਦੇਖੀ, ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਹ ਹੈਰਾਨ ਰਹਿ ਗਈ।


ਸੋਸ਼ਲ ਮੀਡੀਆ ਪਲੇਟਫਾਰਮ TikTok 'ਤੇ @nik.alisa ਨਾਂ ਦੀ ਏਅਰ ਹੋਸਟੈੱਸ ਦਾ ਅਕਾਊਂਟ ਹੈ, ਜਿਸ ਨੇ 2021 'ਚ ਵੀਡੀਓ ਪੋਸਟ ਕੀਤੀ ਸੀ। ਇਹ ਵੀਡੀਓ ਉਸ ਸਮੇਂ ਬਹੁਤ ਮਸ਼ਹੂਰ ਹੋਇਆ ਸੀ ਅਤੇ ਅੱਜ ਤੱਕ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ @NikitaNikAziz ਨਾਮ ਦੇ ਟਵਿੱਟਰ ਅਕਾਊਂਟ 'ਤੇ ਵੀ ਪੋਸਟ ਕੀਤਾ ਗਿਆ ਸੀ। ਅਲੀਸਾ ਮਲੇਸ਼ੀਅਨ ਏਅਰਲਾਈਨਜ਼ ਵਿੱਚ ਕੰਮ ਕਰਦੀ ਹੈ।


ਉਹ ਅਕਸਰ ਵੀਡੀਓ ਬਣਾਉਂਦੀ ਹੈ ਅਤੇ ਲੋਕਾਂ ਨੂੰ ਆਪਣੀ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਦੱਸਦੀ ਹੈ। ਉਸਨੇ 2021 ਵਿੱਚ ਜੋ ਵੀਡੀਓ ਬਣਾਇਆ ਸੀ, ਉਹ ਕੋਰੀਆਈ ਉਡਾਣ ਦੇ ਰੁਕਣ ਦੌਰਾਨ ਇੱਕ ਹੋਟਲ ਵਿੱਚ ਰੁਕਣ ਦੇ ਅਨੁਭਵ ਬਾਰੇ ਸੀ। ਅਲੀਸਾ ਅਗਲੀ ਫਲਾਈਟ ਤੋਂ ਪਹਿਲਾਂ ਕੋਰੀਆ ਦੇ ਇੱਕ ਹੋਟਲ ਵਿੱਚ ਰੁਕੀ ਹੋਈ ਸੀ। ਫਿਰ ਉਸ ਦੀ ਨਜ਼ਰ ਕਮਰੇ ਵਿੱਚ ਲੱਗੇ ਏਸੀ ਦੇ ਅੰਦਰ ਚਮਕਦੀ ਰੌਸ਼ਨੀ 'ਤੇ ਪਈ ਜੋ ਬਲ-ਬੁਝ ਰਹੀ ਸੀ।



ਕਮਰੇ ਦੇ ਏਅਰ ਕੰਡੀਸ਼ਨਰ ਦੇ ਅੰਦਰੋਂ ਲਾਲ ਬੱਤੀ ਦਿਖਾਈ ਦਿੰਦੀ ਹੈ। ਉਸਨੂੰ ਇਹ ਗੱਲ ਅਜੀਬ ਲੱਗੀ ਕਿਉਂਕਿ ਐਸੀ ਦੇ ਅੰਦਰ ਅਜਿਹਾ ਨਹੀਂ ਹੁੰਦਾ। ਅਲੀਸਾ ਨੇ ਇਸ ਦਾ ਵੀਡੀਓ ਬਣਾਇਆ ਹੈ। ਅਲੀਸਾ ਨੂੰ ਸ਼ੱਕ ਸੀ ਕਿ ਏਸੀ ਦੇ ਅੰਦਰ ਗੁਪਤ ਕੈਮਰਾ ਲਗਾਇਆ ਗਿਆ ਸੀ। ਅਲੀਸਾ ਨੇ ਤੁਰੰਤ ਹੋਟਲ ਸਟਾਫ ਨੂੰ ਬੁਲਾਇਆ ਅਤੇ ਪੁਲਿਸ ਨੂੰ ਵੀ ਉੱਥੇ ਬੁਲਾਇਆ। ਟੀਮ ਨੇ ਉੱਥੇ ਪਹੁੰਚ ਕੇ ਏ.ਸੀ 'ਚ ਬਲ ਰਹੀ ਲਾਈਟ ਨੂੰ ਚੈੱਕ ਕੀਤਾ। ਏਸੀ ਦੇ ਅੰਦਰੋਂ ਜੋ ਨਿਕਲਿਆ ਉਹ ਕਾਫੀ ਹੈਰਾਨੀਜਨਕ ਸੀ।


ਇਹ ਵੀ ਪੜ੍ਹੋ: How to check Land Record: ਕਿਤੇ ਤਹਾਡੀ ਜ਼ਮੀਨ-ਜਾਇਦਾਦ ਨਾਲ ਤਾਂ ਨਹੀਂ ਹੋ ਰਹੀ ਛੇੜਛਾੜ...ਹੁਣ ਘਰ ਬੈਠੇ ਇੰਝ ਕਰੋ ਸਾਰਾ ਰਿਕਾਰਡ ਚੈੱਕ


ਇਸ ਗੱਲ ਦੀ ਪੁਸ਼ਟੀ ਹੋਈ ਕਿ ਕੈਮਰਾ ਏਸੀ ਦੇ ਅੰਦਰ ਲੁਕਿਆ ਹੋਇਆ ਸੀ। ਇਹ ਸੀਸੀਟੀਵੀ ਕੈਮਰਾ ਸੀ। ਅਲੀਸਾ ਨੇ ਹੋਟਲ ਸਟਾਫ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਹੋਟਲ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਉਥੇ ਕੈਮਰਾ ਗਲਤੀ ਨਾਲ ਲਗਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੋਈ ਮਨਸੂਬਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਮਰੇ ਛੁਪੇ ਹੋਏ ਹਨ ਤਾਂ ਉਹ ਗੁਪਤ ਹੋਣਗੇ, ਜਿਨ੍ਹਾਂ ਵਿੱਚ ਲਾਈਟ ਨਹੀਂ ਹੋਵੇਗੀ। ਔਰਤ ਦਾ ਵੀਡੀਓ ਕਾਫੀ ਵਾਇਰਲ ਹੋ ਗਿਆ ਸੀ। ਉਸ ਸਮੇਂ ਲੋਕਾਂ ਨੇ ਕਮੈਂਟਸ ਵਿੱਚ ਕਿਹਾ ਸੀ ਕਿ ਕੋਰੀਆ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।


ਇਹ ਵੀ ਪੜ੍ਹੋ: Viral News: ਦੁਨੀਆ ਦਾ ਪਹਿਲਾ 'ਦਿਲਹੀਣ' ਵਿਅਕਤੀ, ਜੋ ਬਿਨਾਂ ਧੜਕਣ ਦੇ ਜਿੰਦਾ ਰਿਹਾ ਇੱਕ ਮਹੀਨੇ ਤੋਂ ਵੱਧ!