Watch: ਕਿਊਟ ਜਿਹੇ ਡੌਗੀ ਨੇ ਰੋਲਰ-ਸਕੇਟ 'ਤੇ ਦਿਖਾਇਆ ਆਪਣਾ ਜਲਵਾ, ਦਿਲ ਜਿੱਤ ਲਵੇਗਾ ਵੀਡੀਓ
Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਪਾਲਤੂ ਜਾਨਵਰਾਂ ਦਾ ਦਿਲ ਜਿੱਤਣ ਵਾਲੀਆਂ ਹੈਰਾਨੀਜਨਕ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਕਸਰ ਅਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਘਰਾਂ ਦੇ ਅੰਦਰ ਖੇਡਦੇ ਦੇਖਿਆ ਹੋਵੇਗਾ

Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਪਾਲਤੂ ਜਾਨਵਰਾਂ ਦਾ ਦਿਲ ਜਿੱਤਣ ਵਾਲੀਆਂ ਹੈਰਾਨੀਜਨਕ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਕਸਰ ਅਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਘਰਾਂ ਦੇ ਅੰਦਰ ਖੇਡਦੇ ਦੇਖਿਆ ਹੋਵੇਗਾ, ਪਰ ਜੇਕਰ ਉਹ ਘਰ ਤੋਂ ਬਾਹਰ ਆ ਕੇ ਇਨਸਾਨਾਂ ਵਾਂਗ ਕਿਸੇ ਅਦਭੁਤ ਖੇਡ 'ਚ ਹੱਥ ਅਜ਼ਮਾਉਂਦੇ ਹਨ ਤਾਂ ਹਰ ਕੋਈ ਇਸ ਨੂੰ ਦੇਖ ਕੇ ਕਾਫੀ ਹੈਰਾਨ ਹੋ ਜਾਂਦਾ ਹੈ।
ਹਾਲ ਹੀ ਵਿੱਚ, ਇੱਕ ਕਿਊਟ ਜਿਹੇ ਡੌਗੀ ਦਾ ਇੱਕ ਪਿਆਰਾ ਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਕਾਫੀ ਹੈਰਾਨ ਹੈ। ਵੀਡੀਓ 'ਚ ਕੁੱਤੇ ਦਾ ਸਵੈਗ ਦੇਖ ਕੇ ਸਾਰਿਆਂ ਦੇ ਚਿਹਰੇ ਖਿੜ ਗਏ ਹਨ। ਵੀਡੀਓ ਵਿੱਚ, ਪਿਆਰਾ ਜਿਹਾ ਕੁੱਤਾ ਢਲਾਣਾਂ 'ਤੇ ਰੋਲਰ ਸਕੇਟ 'ਤੇ ਕਰਤਬ ਦਿਖਾ ਰਿਹਾ ਹੈ ਜਿਸ ਨੂੰ ਦੇਖ ਕੇ ਨੈਟੀਜ਼ਨ ਕਾਫੀ ਪ੍ਰਭਾਵਿਤ ਹੋ ਰਹੇ ਹਨ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਵੀਡੀਓ ਨੂੰ Buitengebieden ਨਾਮ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਇੱਕ ਕੁੱਤਾ ਆਪਣੇ ਨਾਲ ਰੋਲਰ ਸਕੇਟ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਰੋਲਰ-ਸਕੇਟ ਦੀ ਸਵਾਰੀ ਕਰਦੇ ਹੋਏ ਕੁੱਤੇ ਨੂੰ ਦੇਖ ਕੇ ਸਭ ਖੁਸ਼ ਵੀ ਹੋ ਰਹੇ ਹਨ ਅਤੇ ਉਸ ਨੂੰ ਚਿਅਰ ਵੀ ਕਰ ਰਹੇ ਹਨ।
The real star.. 🛹 pic.twitter.com/pL7Cvu6rFK
— Buitengebieden (@buitengebieden) May 11, 2022
ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ 'ਚ ਇਸ ਨੂੰ 'ਰੀਅਲ ਸਟਾਰ' ਦੱਸਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 5 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨੂੰ 30 ਹਜ਼ਾਰ ਤੋਂ ਵੱਧ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਕਿਹਾ ਹੈ ਕਿ ਉਹ ਇਸ ਸ਼ਾਨਦਾਰ ਕੁੱਤੇ ਨੂੰ ਪਾਲਣਾ ਪਸੰਦ ਕਰੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
