Viral Video : ਇਸ ਦੇਸ਼ ‘ਚ ਅਚਾਨਕ ਕੁੱਤੇ ਬਣ ਗਏ 1000 ਲੋਕ, ਵੇਖੋ ਵਾਇਰਲ ਵੀਡੀਓ
ਮਾਮਲਾ ਬਰਲਿਨ ਦੇ ਪਾਟਸਡੈਮਰ ਪਲਾਤਜ਼ ਰੇਲਵੇ ਸਟੇਸ਼ਨ ਦਾ ਹੈ ਜਿਥੇ ਇਕ ਪ੍ਰੋਗਰਾਮ ਵਿਚ ਲੋਕ ਕੁੱਤੇ ਬਣਕੇ ਇਕੱਠੇ ਹੋਏ ਤੇ ਉਨ੍ਹਾਂ ਨੂੰ ਦੇਖਣ ਦੇ ਬਾਅਦ ਹੋਰ ਲੋਕ ਕਾਫੀ ਹੈਰਾਨ ਹੁੰਦੇ ਨਜ਼ਰ ਆਏ।
Germany : ਇਕ ਅਜੀਬੋਗਰੀਬ ਘਟਨਾ ਵਿਚ 1000 ਲੋਕਾਂ ਨੂੰ ਕੁੱਤੇ ਬਣਦੇ ਹੋਏ ਦੇਖਿਆ ਗਿਆ। ਮਾਮਲਾ ਬਰਲਿਨ ਦੇ ਪਾਟਸਡੈਮਰ ਪਲਾਤਜ਼ ਰੇਲਵੇ ਸਟੇਸ਼ਨ ਦਾ ਹੈ ਜਿਥੇ ਇਕ ਪ੍ਰੋਗਰਾਮ ਵਿਚ ਲੋਕ ਕੁੱਤੇ ਬਣਕੇ ਇਕੱਠੇ ਹੋਏ ਤੇ ਉਨ੍ਹਾਂ ਨੂੰ ਵੇਖਣ ਦੇ ਬਾਅਦ ਹੋਰ ਲੋਕ ਕਾਫੀ ਹੈਰਾਨ ਹੁੰਦੇ ਨਜ਼ਰ ਆਏ।
ਇਸ ਮੀਟਅੱਪ ਨੂੰ ਕੈਮਰੇ ਵਿਚ ਵੀ ਕੈਦ ਕੀਤਾ ਗਿਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਕੁਝ ਲੋਕ ਆਪਸ ਵਿਚ ਇੱਕ-ਦੂਜੇ ਨਾਲ ਕੁੱਤੇ ਦੀ ਤਰ੍ਹਾਂ ਭੌਂਕਦੇ ਹੋਏ ਗੱਲਬਾਤ ਕਰ ਰਹੇ ਹਨ। ਆਮ ਤਰੀਕੇ ਨਾਲ ਚੱਲਣ ਵਾਲੇ ਬਰਲਿਨ ਸ਼ਹਿਰ ਵਿਚ ਇਸ ਤਰ੍ਹਾਂ ਦੀ ਅਜੀਬ ਜਿਹੀ ਘਟਨਾ ਨੇ ਲੋਕਾਂ ਨੂੰ ਬਹੁਤ ਹੀ ਹੈਰਾਨ ਕਰ ਦਿੱਤਾ।
Hundreds of people who identify as dogs gathered at the Potsamer Platz railroad station, in central Berlin, on Tuesday for a meeting organized by a group called 'Canine Beings' which advocates for the rights of people who identify as #dogs.
— Funny News Hub (@Funnynewshub) September 20, 2023
Germany. pic.twitter.com/n3Wj13SeIC
ਕੁੱਤਾ ਬਣਨ ਦੇ ਸ਼ੌਕ ਨੂੰ ਕੀਤਾ ਪੂਰਾ
ਇਸ ਅਸਾਧਾਰਨ ਗੈਦਰਿੰਗ ਵਿਚ ਇਕੱਠੇ ਹੋਏ ਲੋਕ ਜਾਪਾਨੀ ਸ਼ਖਸ ਟੋਕੋ ਦੀ ਤਰ੍ਹਾਂ ਹੀ ਗੱਲ ਰਹੇ ਹਨ ਜਿਸ ਨੇ 14000 ਡਾਲਰ ਖਰਚ ਕਰਕੇ ਆਪਣੇ ਕੁੱਤਾ ਬਣਨ ਦੇ ਸ਼ੌਕ ਨੂੰ ਪੂਰਾ ਕੀਤਾ। ਸ਼ਖਸ ਅੱਜ ਆਪਣੇ ਸੁਪਨੇ ਨੂੰ ਆਰਾਮ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜੀਅ ਰਿਹਾ ਹੈ।
ਆਪਣੀ ਪਛਾਣ ਬਣਾਉਣ ਵਾਲੇ ਲੋਕਾਂ ਦੇ ਅਧਿਕਾਰਾਂ ਲਈ ਇਕੱਠੇ ਹੋਏ ਲੋਕ
ਲੋਕਾਂ ਨੇ ਕੁੱਤਾ ਬਣ ਕੇ ਇਕੱਠਾ ਹੋਣ ਵਾਲੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆਕਿ ਕੈਨਾਈਨ ਬੀਇੰਗਸ ਨਾਂ ਦੇ ਸਮੂਹ ਵੱਲੋਂ ਆਯੋਜਿਤ ਬੈਠਕ ਲਈ ਮਿਡਲ ਬਰਲਿਨ ਦੇ ਪਾਟਸਡੈਮਰ ਵਿਚ ਲੋਕ ਇਕੱਠੇ ਹੋਏ।ਇਹ ਲੋਕ ਕੁੱਤੇ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਲੋਕਾਂ ਦੇ ਅਧਿਕਾਰਾਂ ਲਈ ਇਕੱਠੇ ਹੋਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ