ਪੜਚੋਲ ਕਰੋ
Advertisement
Watch: ਦਿੱਲੀ 'ਚ ਕਲਾਸ ਟੀਚਰ ਨੇ ਬੋਰਿੰਗ ਕਲਾਸ ਨੂੰ ਬਣਾਇਆ ਰੌਮਾਂਚਕ, ਵੀਡੀਓ ਵੇਖ ਹਰ ਕੋਈ ਹੈਰਾਨ
Viral Video : ਵਾਇਰਲ ਹੋ ਰਹੀ ਇਕ ਵੀਡੀਓ 'ਚ ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਅੰਗਰੇਜ਼ੀ ਦੀ ਟੀਚਰ ਮਨੂ ਗੁਲਾਟੀ ਆਪਣੀ ਸਟੂਡੈਂਟ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
Class Teacher Dance with Student: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਹਨ। ਇਨ੍ਹਾਂ 'ਚੋਂ ਕਈ ਵੀਡੀਓ ਤਾਂ ਦਿਲ ਜਿੱਤ ਲੈਣ ਵਾਲੇ ਹੁੰਦੇ ਹਨ। ਫਿਲਹਾਲ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਯੂਜ਼ਰਜ਼ ਨੂੰ ਜਿੰਨੀ ਹੈਰਤ ਹੋ ਰਹੀ ਹੈ, ਉਨੀ ਹੀ ਖੁਸ਼ੀ ਚਿਹਰੇ 'ਤੇ ਸਾਫ ਝਲਕ ਰਹੀ ਹੈ। ਵੀਡੀਓ 'ਚ ਇੱਕ ਟੀਚਰ ਨੂੰ ਕਲਾਸ ਰੂਮ ਦੇ ਅੰਦਰ ਇੱਕ ਬੱਚੀ ਨਾਲ ਡਾਂਸ ਕਰਦੇ ਦੇਖਿਆ ਜਾ ਰਿਹਾ ਹੈ।
ਅਸੀਂ ਸਾਰਿਆਂ ਨੇ ਆਪਣੇ ਸਕੂਲੀ ਦਿਨਾਂ ਦੌਰਾਨ ਕਾਫੀ ਮਸਤੀ ਤੇ ਸ਼ਰਾਰਤ ਕੀਤੀ ਹੋਵੇਗੀ। ਕਈ ਵਾਰ ਇਸ ਲਈ ਟੀਚਰਜ਼ ਤੋਂ ਝਿੜਕਾ ਤਾਂ ਕਈ ਵਾਰ ਉਨ੍ਹਾਂ ਦਾ ਸਪੋਰਟ ਵੀ ਮਿਲਿਆ ਹੋਵੇਗਾ ਪਰ ਹੁਣ ਕਾਫੀ ਬਦਲਾਅ ਆ ਗਿਆ ਹੈ। ਬੱਚਿਆਂ ਨਾਲ ਹੁਣ ਟੀਚਰਜ਼ ਵੀ ਕਾਫੀ ਨਰਮੀ ਨਾਲ ਪੇਸ਼ ਆਉਂਦੇ ਹਨ।
ਅਸੀਂ ਸਾਰਿਆਂ ਨੇ ਆਪਣੇ ਸਕੂਲੀ ਦਿਨਾਂ ਦੌਰਾਨ ਕਾਫੀ ਮਸਤੀ ਤੇ ਸ਼ਰਾਰਤ ਕੀਤੀ ਹੋਵੇਗੀ। ਕਈ ਵਾਰ ਇਸ ਲਈ ਟੀਚਰਜ਼ ਤੋਂ ਝਿੜਕਾ ਤਾਂ ਕਈ ਵਾਰ ਉਨ੍ਹਾਂ ਦਾ ਸਪੋਰਟ ਵੀ ਮਿਲਿਆ ਹੋਵੇਗਾ ਪਰ ਹੁਣ ਕਾਫੀ ਬਦਲਾਅ ਆ ਗਿਆ ਹੈ। ਬੱਚਿਆਂ ਨਾਲ ਹੁਣ ਟੀਚਰਜ਼ ਵੀ ਕਾਫੀ ਨਰਮੀ ਨਾਲ ਪੇਸ਼ ਆਉਂਦੇ ਹਨ।
Students love to be teachers. They love role reversal.
— Manu Gulati (@ManuGulati11) April 25, 2022
"मैम आप भी करो। मैं सिखाऊंगी।"
English lang teaching followed by some Haryanvi music- A glimpse of the fag end of our school day.☺️💕#MyStudentsMyPride #DelhiGovtSchool pic.twitter.com/JY4v7glUnr
ਫਿਲਹਾਲ ਵਾਇਰਲ ਹੋ ਰਹੀ ਵੀਡੀਓ 'ਚ ਅਜਿਹੀ ਹੀ ਇਕ ਟੀਚਰ ਨਜ਼ਰ ਆ ਰਹੀ ਹੈ ਜੋ ਆਪਣੀ ਕਲਾਸ ਨੂੰ ਮਜ਼ੇਦਾਰ ਤੇ ਮੰਨੋਰਜਕ ਬਣਾਉਣ ਲਈ ਇੱਕ ਬਿੰਦਾਸ਼ ਕਦਮ ਚੁੱਕਦੀ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਇਕ ਵੀਡੀਓ 'ਚ ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਅੰਗਰੇਜ਼ੀ ਦੀ ਟੀਚਰ ਮਨੂ ਗੁਲਾਟੀ ਆਪਣੀ ਸਟੂਡੈਂਟ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਮਨੂ ਗੁਲਾਟੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਜਿਵੇਂ ਹੀ ਲੜਕੀ ਆਪਣੇ ਡਾਂਸ ਸਟੈਪ ਦਿਖਾਉਂਦੀ ਹੈ ਤਾਂ ਗੁਲਾਟੀ ਵੀ ਉਨ੍ਹਾਂ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਜਿਸ 'ਤੇ ਹੋਰ ਵਿਦਿਆਰਥੀ ਆਪਣੀ ਟੀਚਰ ਲਈ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਰੀਬ 60 ਹਜ਼ਾਰ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ 3 ਹਜ਼ਾਰ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਜ਼ਿਆਦਾਤਰ ਯੂਜ਼ਰਜ਼ ਟੀਚਰਜ਼ ਦੀ ਉਸ ਦੇ ਦੋਸਤਾਨਾ ਸੁਭਾਅ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement