Watch : ਇਹ ਪੈਂਗੁਇਨ ਹੈ ਬਹੁਤ ਫਰੈਂਡਲੀ, ਇਹ ਮਜ਼ੇਦਾਰ ਵੀਡੀਓ ਦੇਖ ਕੇ ਤੁਸੀਂ ਵੀ ਇਹੀ ਕਹੋਗੇ
ਫੇਸਬੁੱਕ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਇਕ ਛੋਟਾ ਜਿਹਾ ਪੈਂਗੁਇਨ ਦਿਖਾਇਆ ਗਿਆ ਹੈ, ਜੋ ਲੋਕਾਂ ਦੇ ਨੇੜੇ ਆਰਾਮ ਨਾਲ ਘੁੰਮਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਉਹ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨਾਲ ਫੋਟੋ ਕਲਿੱਕ ਵੀ ਕਰਵਾਉਂਦਾ ਹੈ।

Trending : ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਫੋਟੋ ਵਾਇਰਲ ਹੁੰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਵੀ ਕਈ ਜਾਨਵਰਾਂ ਅਤੇ ਪੰਛੀਆਂ ਦੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਵੀਡੀਓ ਨੂੰ ਉਪਭੋਗਤਾਵਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਪੇਂਗੁਇਨ ਦਾ ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋਇਆ ਹੈ, ਜਿਸ ਵਿੱਚ ਛੋਟੇ ਪੈਂਗੁਇਨ ਨੂੰ ਸੜਕ 'ਤੇ ਲੋਕਾਂ ਕੋਲ ਜਾਂਦੇ ਹੋਏ ਦਿਖਾਇਆ ਗਿਆ ਹੈ। ਉਸ ਦੀਆਂ ਹਰਕਤਾਂ ਬਹੁਤ ਪਿਆਰੀਆਂ ਹਨ, ਜੋ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਲੋਕਾਂ ਵੱਲੋਂ ਪਸੰਦ ਕੀਤੀ ਗਈ ਤੇ ਲੋਕਾਂ ਨੇ ਇਸ ਵੀਡੀਓ 'ਤੇ ਕਾਫੀ ਲਾਈਕਸ ਤੇ ਕੁਮੈਂਟਸ ਵੀ ਕੀਤੇ।
ਸੋਸ਼ਲ ਮੀਡੀਆ ਦੇ ਪਲੇਫਾਰਮ ਫੇਸਬੁੱਕ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਇਕ ਛੋਟਾ ਜਿਹਾ ਪੈਂਗੁਇਨ ਦਿਖਾਇਆ ਗਿਆ ਹੈ, ਜੋ ਲੋਕਾਂ ਦੇ ਨੇੜੇ ਆਰਾਮ ਨਾਲ ਘੁੰਮਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਉਹ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨਾਲ ਫੋਟੋ ਕਲਿੱਕ ਵੀ ਕਰਵਾਉਂਦਾ ਹੈ। ਉਸ ਨੂੰ ਇਕ ਥਾਂ 'ਤੇ ਖੜ੍ਹੇ ਹੋ ਕੇ ਆਪਣੀਆਂ ਇਕੱਲੀਆਂ ਫੋਟੋਆਂ ਖਿੱਚਣ 'ਚ ਕੋਈ ਦਿੱਕਤ ਨਹੀਂ ਆਉਂਦੀ। ਇਹ ਪੈਂਗੁਇਨ ਲੋਕਾਂ ਨਾਲ ਬਹੁਤ ਦੋਸਤਾਨਾ ਹੈ।
ਵੀਡੀਓ ਦੇਖੋ:
ਲਿਟਲ ਪੈਂਗੁਇਨ ਨੂੰ ਮਿਲੀਅਨ ਵਿਊਜ਼ ਮਿਲੇ
ਇਸ ਕਿਊਟ ਵੀਡੀਓ ਨੂੰ ਫੇਸਬੁੱਕ ਪੇਜ ਦ ਹਰਟ ਟਵਿੰਸ (The Hurtt Twins) 'ਤੇ ਸ਼ੇਅਰ ਕੀਤਾ ਗਿਆ ਹੈ। ਪੋਸਟ ਕਰਦੇ ਸਮੇਂ, ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, "Friendly Little Penguin." ਵੀਡੀਓ ਨੂੰ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ, 34 ਲੱਖ (3.4 ਮਿਲੀਅਨ ਵਿਊਜ਼) ਉਪਭੋਗਤਾਵਾਂ ਨੇ ਇਸ ਨੂੰ ਦੇਖਿਆ ਹੈ ਅਤੇ 379k ਉਪਭੋਗਤਾਵਾਂ ਨੇ ਵੀਡੀਓ ਨੂੰ ਪਸੰਦ ਕੀਤਾ ਹੈ। ਵੀਡੀਓ ਨੂੰ 34 ਹਜ਼ਾਰ ਯੂਜ਼ਰਸ ਨੇ ਆਨਲਾਈਨ ਵੀ ਸ਼ੇਅਰ ਕੀਤਾ ਹੈ। ਪੈਂਗੁਇਨ ਦੀਆਂ ਖੂਬਸੂਰਤ ਹਰਕਤਾਂ ਯੂਜ਼ਰਜ਼ ਨੂੰ ਦਿਵਾਨਾ ਕਰ ਰਹੀਆਂ ਹਨ।






















