Watch Pan Slapping Contest: ਵਾਇਰਲ ਵੀਡੀਓ ਵਿੱਚ ਦੇਖੋ ਅਜੀਬ ਖੇਡ, Pan ਨਾਲ ਮਾਰਨਾ ਇੱਕ-ਦੂਜੇ ਨੂੰ ਥੱਪੜ
Trending news: ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਬਚਪਨ ਤੋਂ ਲੈ ਕੇ ਅੱਜ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਮੁਕਾਬਲਿਆਂ ਬਾਰੇ ਸੁਣਿਆ ਹੋਵੇਗਾ
Trending news: ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਬਚਪਨ ਤੋਂ ਲੈ ਕੇ ਅੱਜ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਮੁਕਾਬਲਿਆਂ ਬਾਰੇ ਸੁਣਿਆ ਹੋਵੇਗਾ। ਕੀ ਕਦੇ ਕਿਸੇ ਨੇ ਪੈਨ ਨਾਲ ਥੱਪੜ ਮਾਰਨ ਦੇ ਮੁਕਾਬਲੇ ਬਾਰੇ ਸੁਣਿਆ ਹੈ? ਜੀ ਹਾਂ, ਅਜਿਹੇ ਹੀ ਇਕ ਮੁਕਾਬਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਲੋਕਾਂ ਨੂੰ ਲੱਕੜ ਦੇ ਪਤਲੇ ਬੋਰਡਾਂ 'ਤੇ ਬੈਠੇ ਅਤੇ ਮੈਟਲ ਹੈਲਮੇਟ ਪਹਿਨੇ ਦੇਖਿਆ ਜਾ ਸਕਦਾ ਹੈ। ਇੱਕ ਹੱਥ ਖਾਲੀ ਅਤੇ ਦੂਜੇ ਹੱਥ ਵਿੱਚ ਇੱਕ ਪੈਨ ਫੜੇ ਹੋਏ ਦੇਖਿਆ ਜਾ ਸਕਦਾ ਹੈ । ਪੈਨ ਸਿਰ 'ਤੇ ਮਾਰਨ ਤੋਂ ਬਾਅਦ, ਉਨ੍ਹਾਂ ਵਿੱਚੋਂ ਇੱਕ ਅੰਤ ਵਿੱਚ ਸੰਤੁਲਨ ਗੁਆਬੈਠਦਾ ਹੈ ਅਤੇ ਆਪਣੀ ਥਾਂ ਤੋਂ ਡਿੱਗ ਜਾਂਦਾ ਹੈ, ਜਿਸ ਦੇ ਬਾਅਦ ਦੂਜਾ ਆਦਮੀ ਜੇਤੂ ਵਜੋਂ ਉੱਭਰਦਾ ਹੈ।
Panslapping contest… pic.twitter.com/MP4pmEVB9Y
— Rex Chapman🏇🏼 (@RexChapman) June 20, 2022
ਇਸ ਅਨੋਖੇ ਅਤੇ ਅਜੀਬ ਮੁਕਾਬਲੇ ਦਾ ਵੀਡੀਓ ਟਵਿੱਟਰ 'ਤੇ ਪੇਜ ''ਰੇਕਸ ਚੈਪਮੈਨ'' 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਦੇਖ ਕੇ ਨੇਟੀਜਨ ਹੈਰਾਨ ਰਹਿ ਗਏ ਹਨ। ਅਜਿਹਾ ਅਜੀਬੋ-ਗਰੀਬ ਮੁਕਾਬਲਾ ਆਪਣੀ ਜ਼ਿੰਦਗੀ 'ਚ ਕਦੇ ਕਿਸੇ ਨੇ ਨਹੀਂ ਦੇਖਿਆ।
ਵੀਡੀਓ ਨੂੰ ਮਿਲੇ ਮਿਲੀਅਨ ਵਿਊਜ਼
ਵਾਇਰਲ ਵੀਡੀਓ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ। ਇਸ ਵੀਡੀਓ ਨੂੰ ਹੁਣ ਤੱਕ 26 ਲੱਖ ਲੋਕ ਦੇਖ ਚੁੱਕੇ ਹਨ (2.6 ਮਿਲੀਅਨ ਵਿਊਜ਼)। ਇਸ ਦੇ ਨਾਲ ਹੀ ਵੀਡੀਓ ਨੂੰ 8k ਲਾਈਕਸ ਮਿਲ ਚੁੱਕੇ ਹਨ ਅਤੇ 1600 ਯੂਜ਼ਰਸ ਨੇ ਵੀਡੀਓ ਨੂੰ ਰੀਟਵੀਟ ਵੀ ਕੀਤਾ ਹੈ।