ਹਾਲੀਵੁੱਡ ਅਦਾਕਾਰਾ ਏਂਜਲਿਨਾ ਜੋਲੀ ਨੇ ਲੰਦਨ ਦੇ ਕ੍ਰਿਸਟੀ ਵਿੱਚ 'ਟਾਵਰ ਆਫ਼ ਦਿ ਕੋਓਟੋਓਬਿਆ ਮਾਸਕ' ਵਿੱਚ ਆਪਣੀ ਪੇਂਟਿੰਗ ਨੂੰ ਸੱਤ ਮਿਲੀਅਨ ਪੌਂਡ ਵਿੱਚ ਵੇਚ ਦਿੱਤਾ ਹੈ। ਜੋਲੀ ਵੱਲੋਂ ਵੇਚੀ ਇਹ ਪੇਂਟਿੰਗ ਵਿੰਸਟਨ ਚਰਚਿਲ ਵੱਲੋਂ ਬਣਾਈ ਗਈ ਹੈ, ਜੋ ਆਪਣੇ ਆਪ ਵਿੱਚ ਖ਼ਾਸ ਹੈ।
ਇਸ ਪੇਂਟਿੰਗ ਵਿੱਚ ਐਟਲਸ ਪਹਾੜ ਵਿੱਚ ਸੂਰਜ ਢਲਣ ਦੇ ਸਮੇਂ ਮੋਰੱਕੋ ਦੀ 12ਵੀਂ ਸ਼ਤਾਬਦੀ ਦੀ ਮਸਜਿਦ ਦਿਖਾਈ ਗਈ ਹੈ। ਏਂਜਲਿਨਾ ਜੋਲੀ ਨੇ ਇਸ ਪੇਂਟਿੰਗ ਨੂੰ ਸਾਲ 2011 ਵਿੱਚ ਖਰੀਦਿਆ ਸੀ। ਸੰਨ 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੀ. ਰੂਜ਼ਵੇਲਟ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਇਸ ਨੂੰ ਵੇਚ ਦਿੱਤਾ ਸੀ, ਜਿਸ ਮਗਰੋਂ ਇਸ ਪੇਂਟਿੰਗ ਦੀ ਕਈ ਵਾਰ ਨਿਲਾਮੀ ਹੋ ਚੁੱਕੀ ਹੈ।
ਏਂਜਲਿਨਾ ਜੋਲੀ ਨੂੰ ਕਲਾ, ਖ਼ਾਸ ਤੌਰ 'ਤੇ ਪੇਂਟਿੰਗ ਨਾਲ ਕਾਫੀ ਪਿਆਰ ਹੈ। ਇਸ ਲਈ ਉਹ ਅਕਸਰ ਹੀ ਪੇਂਟਿੰਗਜ਼ ਖਰੀਦਦੀ ਤੇ ਵੇਚਦੀ ਰਹਿੰਦੀ ਹੈ।