ਮਾਸੂਮ ਬੱਚੇ ਨਾਲ ਪੁਲ ਤੋਂ ਹੇਠਾਂ ਛਾਲ ਮਾਰਨ ਜਾ ਰਹੀ ਸੀ ਔਰਤ, ਅਚਾਨਕ ਹੋਇਆ ਚਮਤਕਾਰ
Trending Attempt Of Suicide Video: ਕਈ ਹੈਰਾਨੀਜਨਕ ਘਟਨਾਵਾਂ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ,
Trending Attempt Of Suicide Video: ਕਈ ਹੈਰਾਨੀਜਨਕ ਘਟਨਾਵਾਂ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਕਿਉਂਕਿ ਇਹ ਮਾਮਲਾ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। ਵੀਡੀਓ 'ਚ ਇਕ ਔਰਤ ਆਪਣੇ ਮਾਸੂਮ ਬੱਚੇ ਨੂੰ ਗੋਦ 'ਚ ਲੈ ਕੇ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਪਰ ਉਦੋਂ ਇਕ ਬੱਸ ਡਰਾਈਵਰ ਉਥੇ ਆ ਕੇ ਦੋਹਾਂ ਦੀ ਜਾਨ ਬਚਾਉਂਦਾ ਹੈ।
15 ਸੈਕਿੰਡ ਦੀ ਇਸ ਵਾਇਰਲ ਕਲਿੱਪ ਵਿੱਚ ਤੁਸੀਂ ਇੱਕ ਔਰਤ ਨੂੰ ਆਪਣੇ ਬੱਚੇ ਦੇ ਨਾਲ ਸੜਕ ਦੇ ਕਿਨਾਰੇ ਤੁਰਦੇ ਹੋਏ ਦੇਖੋਂਗੇ ਅਤੇ ਫਿਰ ਉਹ ਆਪਣੇ ਬੱਚੇ ਦੇ ਨਾਲ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗਦੀ ਹੈ। ਦਰਅਸਲ ਇਹ ਔਰਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਦੋਂ ਹੀ ਉੱਥੋਂ ਲੰਘ ਰਹੀ ਬੱਸ ਵਿੱਚ ਮੌਜੂਦ ਡਰਾਈਵਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਵੀਡੀਓ ਦੇਖ ਕੇ ਕੋਈ ਵੀ ਹੈਰਾਨ ਅਤੇ ਪਰੇਸ਼ਾਨ ਹੋ ਜਾਵੇਗਾ। ਸੋਸ਼ਲ ਮੀਡੀਆ 'ਤੇ ਇਕ ਔਰਤ ਦਾ ਬੱਚੇ ਸਮੇਤ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
Hero Driver pic.twitter.com/FLEY85d6yY
— Figen (@TheFigen_) November 11, 2022
ਵੀਡੀਓ 'ਚ ਤੁਸੀਂ ਦੇਖਿਆ ਕਿ ਇਕ ਬੱਸ ਡਰਾਈਵਰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਨੂੰ ਮੌਕੇ 'ਤੇ ਆ ਕੇ ਬਚਾਉਂਦਾ ਹੈ ਅਤੇ ਉਸ ਨੂੰ ਪੁਲ ਤੋਂ ਹੇਠਾਂ ਛਾਲ ਮਾਰਨ ਨਹੀਂ ਦਿੰਦਾ। ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਸਕਿੰਟਾਂ ਦੀ ਦੇਰੀ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਵੀਡੀਓ ਨੂੰ ਦੇਖ ਕੇ ਆਨਲਾਈਨ ਯੂਜ਼ਰਸ ਬੱਸ ਡਰਾਈਵਰ ਦੀ ਤਾਰੀਫ ਕਰ ਰਹੇ ਹਨ। ਜਿੱਥੇ ਕਈ ਯੂਜ਼ਰਸ ਬੱਸ ਡਰਾਈਵਰ ਨੂੰ ਹੀਰੋ ਕਹਿ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਪੂਰੀ ਘਟਨਾ ਨੂੰ ਸਕ੍ਰਿਪਟਡ ਦੱਸ ਰਹੇ ਹਨ।