ਵੱਖਰਾ ਹੀ ਸ਼ੌਂਕ! ਵਿਸ਼ਵ ਰਿਕਾਰਡ ਬਣਾਉਣ ਲਈ ਇਸ ਮਹਿਲਾ ਨੇ ਕੰਨਾਂ 'ਚ ਕਰ ਲਏ 3.3 ਇੰਚ ਦੇ ਛੇਦ
Trending: ਇਸ ਦੁਨੀਆ 'ਚ ਇਕ ਤੋਂ ਵਧ ਕੇ ਇਕ ਅਜਿਹੇ ਲੋਕ ਹਨ, ਜਿਨ੍ਹਾਂ ਦੀਆਂ ਹਰਕਤਾਂ ਇੰਨੀਆਂ ਵਿਲੱਖਣ ਹਨ ਕਿ ਉਨ੍ਹਾਂ ਦਾ ਨਾਂ ਵਿਸ਼ਵ ਰਿਕਾਰਡ 'ਚ ਸ਼ਾਮਲ ਹੋ ਜਾਂਦਾ ਹੈ। ਇਹ ਲੋਕਾਂ ਦੀਆਂ ਅਜੀਬ ਹਰਕਤਾਂ ਹਨ
Trending: ਇਸ ਦੁਨੀਆ 'ਚ ਇਕ ਤੋਂ ਵਧ ਕੇ ਇਕ ਅਜਿਹੇ ਲੋਕ ਹਨ, ਜਿਨ੍ਹਾਂ ਦੀਆਂ ਹਰਕਤਾਂ ਇੰਨੀਆਂ ਵਿਲੱਖਣ ਹਨ ਕਿ ਉਨ੍ਹਾਂ ਦਾ ਨਾਂ ਵਿਸ਼ਵ ਰਿਕਾਰਡ 'ਚ ਸ਼ਾਮਲ ਹੋ ਜਾਂਦਾ ਹੈ। ਇਹ ਲੋਕਾਂ ਦੀਆਂ ਅਜੀਬ ਹਰਕਤਾਂ ਹਨ ਜੋ ਉਨ੍ਹਾਂ ਨੂੰ ਵੱਖਰਾ ਤੇ ਸੁਰਖੀਆਂ ਵਿੱਚ ਰੱਖਦੀਆਂ ਹਨ। ਅਸੀਂ ਤੁਹਾਨੂੰ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਕੰਨ ਦੇ ਛੇਕ ਵੱਡੇ ਕਰਨ ਦੀ ਸ਼ੌਕੀਨ ਹੈ। ਉਸ ਦਾ ਇਹ ਕ੍ਰੇਜ਼ ਸਿਰਫ ਇਸ ਲਈ ਹੈ ਕਿਉਂਕਿ ਉਹ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਇਸ ਦੇ ਲਈ ਉਹ ਆਪਣੇ ਕੰਨਾਂ ਨੂੰ ਖਿੱਚ ਕੇ ਕੰਨ ਦੇ ਸੁਰਾਖ ਨੂੰ ਵੱਡਾ ਕਰਦੀ ਰਹਿੰਦੀ ਹੈ।
ਅਮਰੀਕੀ ਮੂਲ ਦੀ ਬਿਆਂਕਾ ਫੇਰੋ ਇੱਕ ਟੈਟੂ ਕਲਾਕਾਰ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬਿਆਂਕਾ ਫੇਰੋ ਸ਼ੁਰੂ ਤੋਂ ਹੀ ਆਪਣੇ ਸਰੀਰ 'ਚ ਅਜੀਬ ਬਦਲਾਅ ਕਰਕੇ ਦੁਨੀਆ 'ਚ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ। ਜਦੋਂ ਉਹ ਟੀਨਏਜ ਵਿੱਚ ਆਈ, ਉਸ ਨੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਿਆ ਅਤੇ ਉਸੇ ਪਲ ਤੋਂ ਹੀ ਆਪਣੇ ਕੰਨ ਖਿੱਚਣੇ ਸ਼ੁਰੂ ਕਰ ਦਿੱਤੇ। 13 ਸਾਲ ਦੀ ਉਮਰ ਤੋਂ, ਬਿਆਂਕਾ ਆਪਣੇ ਕੰਨ ਵਿੰਨ੍ਹਣ ਅਤੇ ਕੰਨ੍ਹ ਦੇ ਹੇਠਲੇ ਹਿੱਸੇ ਨੂੰ ਵਧਾਉਣ ਲਈ ਕਈ ਉਪਾਅ ਅਪਣਾ ਰਹੀ ਹੈ।
View this post on Instagram
ਉਹ ਅਕਸਰ ਕੰਨ ਖਿੱਚਦੀ ਰਹਿੰਦੀ ਸੀ। ਬਿਅੰਕਾ ਦੇ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਸੀ। ਹਾਲਾਂਕਿ ਜਦੋਂ ਉਹ ਕੰਨਾਂ ਨੂੰ ਖਿੱਚਦੀ ਸੀ ਤਾਂ ਘਰ ਵਿਚ ਉਸ ਨੂੰ ਰੋਕਿਆ ਜਾਂਦਾ ਸੀ, ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਬਿਆਂਕਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਨ ਨਾਲ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਫਿਲਹਾਲ ਉਸ ਨੇ ਆਪਣੇ ਕੰਨ ਫੈਲਾ ਕੇ 3.3 ਇੰਚ ਲੰਬੇ ਕਰ ਲਏ ਹਨ। ਉਨ੍ਹਾਂ ਨੂੰ ਆਪਣੇ ਕੰਨ 4.1 ਇੰਚ ਕਰਨੇ ਪੈਂਦੇ ਹਨ। ਬਿਆਂਕਾ ਇਸ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ