ਨਵੀਂ ਦਿੱਲੀ: ਪੂਰੀ ਦੁਨੀਆ 'ਚ ਕੋਰੋਨਾਵਾਇਰਸ' ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਬਚਣ ਲਈ ਲੋਕ ਹਰ ਤਰਾਂ ਦੇ ਉਪਾਅ ਕਰਦੇ ਨਜ਼ਰ ਆ ਰਹੇ ਹਨ। ਵਧੇਰੀਆਂ ਥਾਂਵਾਂ ਨੂੰ ਲੌਕਡਾਊਨ ਕੀਤਾ ਗਿਆ ਹੈ। ਆਲਮ ਤਾਂ ਇਹ ਹੈ ਕਿ ਜੇ ਕੋਈ ਛਿੱਕ ਮਾਰਦਾ ਹੈ ਜਾਂ ਖੰਘਦਾ ਹੈ ਤਾਂ ਅਸੀਂ ਦੂਰ ਭੱਜਣਾ ਸ਼ੁਰੂ ਕਰ ਦਿੰਦੇ ਹਾਂ। ਅਮਰੀਕਾ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੁਪਰ-ਮਾਰਕੀਟ ਨੇ ਔਰਤ ਦੇ ਖੰਘਣ ਨਾਲ ਤਕਰੀਬਨ 26 ਲੱਖ ਦਾ ਸਮਾਨ ਬਾਹਰ ਸੁੱਟ ਦਿੱਤਾ।


ਅਮਰੀਕਾ ਦੇ ਗਾਰਮੈਂਟੀਜ਼ ਸੁਪਰ ਮਾਰਕੀਟ ਦੇ ਮਾਲਕ ਜੋਈ ਫਾਸੂਲਾ ਨੇ ਇਸ ਸਾਰੀ ਕਹਾਣੀ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ। ਫਸੂਲਾ ਨੇ ਦੱਸਿਆ ਕਿ ਇੱਕ ਔਰਤ ਬੁੱਧਵਾਰ ਦੁਪਹਿਰ ਨੂੰ ਸਟੋਰ ਵਿੱਚ ਆਈ ਅਤੇ ਜਾਣ-ਬੁੱਝ ਕੇ ਫਲ, ਸਬਜ਼ੀਆਂ ਅਤੇ ਹੋਰ ਚੀਜ਼ਾਂ 'ਤੇ ਖੰਘਣ ਲੱਗੀ।

ਸੁਪਰ ਮਾਰਕੀਟ ਦੇ ਮਾਲਕ ਨੇ ਪੁਲਿਸ ਨੂੰ ਬੁਲਾਇਆ ਤੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਔਤ ਨੂੰ ਕਰੋਨਿਕ ਦੀ ਸਮੱਸਿਆਵਾਂ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਮਜ਼ਾਕ ਕੀਤਾ ਸੀ। ਪਰ ਸੁਪਰ ਮਾਰਕੀਟ ਦੇ ਮਾਲਕ ਦਾ ਕਹਿਣਾ ਹੈ ਕਿ ਅਸੀਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ, ਇਸੇ ਲਈ ਅਸੀਂ ਸੁਪਰ ਮਾਰਕੀਟ ‘ਚ ਰੱਖੀਆਂ ਸਾਰੀਆਂ ਚੀਜ਼ਾਂ ਸੁੱਟ ਦਿੱਤੀਆਂ।

ਉਸਨੇ ਦੱਸਿਆ ਕਿ ਸਾਨੂੰ ਤਕਰੀਬਨ 26 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਸੁਪਰ ਮਾਰਕੀਟ ਦੇ ਮਾਲਕ ਨੇ ਪੁਲਿਸ ਦੇ ਨਾਲ ਮਿਲਕੇ ਉਨ੍ਹਾਂ ਸਾਰੀਆਂ ਥਾਂਵਾਂ ਨੂੰ ਸੈਨੇਟਾਈਜ਼ ਕੀਤਾ ਜਿੱਥੋਂ ਉਹ ਔਰਤ ਲੰਘੀ ਸੀ।