Funny Video: ਜਾਨਵਰਾਂ ਤੇ ਪੰਛੀਆਂ ਦੀਆਂ ਮਜ਼ਾਕੀਆ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਕ ਪੰਛੀ ਦੀ ਅਜਿਹੀ ਹੀ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਆਨੰਦ ਮਾਣੋਗੇ। ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਔਰਤ ਆਪਣਾ ਪਰਸ ਤੇ ਮੋਬਾਈਲ ਇੱਕ ਕੰਧ ਉੱਤੇ ਰੱਖਦੀ ਹੈ। ਉਹ ਕੁਝ ਦੂਰ ਜਾਂਦੀ ਹੈ ਤਾਂ ਇੱਕ ਪੰਛੀ ਆ ਕੇ ਉਸ ਦਾ ਪਰਸ ਆਪਣੀ ਚੁੰਝ ਵਿੱਚ ਦਬਾ ਕੇ ਉੱਡ ਜਾਂਦਾ ਹੈ, ਫਿਰ ਅੱਗੇ ਕੀ ਹੋਇਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ।




ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ hepgul5 ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਕੰਧ 'ਤੇ ਆਪਣਾ ਪਰਸ ਤੇ ਮੋਬਾਈਲ ਰੱਖ ਕੇ ਘੁੰਮ ਰਹੀ ਹੈ, ਉਦੋਂ ਹੀ ਇੱਕ ਪੰਛੀ ਆ ਕੇ ਉਸ ਦਾ ਪਰਸ ਆਪਣੀ ਚੁੰਝ 'ਚ ਦਬਾ ਕੇ ਉੱਡ ਜਾਂਦਾ ਹੈ। ਫਿਰ ਔਰਤ ਉਸ ਦੇ ਪਿੱਛੇ ਭੱਜਦੀ ਦਿਖਾਈ ਦਿੰਦੀ ਹੈ। ਉਸ ਦੀ ਦੋਸਤ ਜੋ ਵੀਡੀਓ ਬਣਾ ਰਹੀ ਹੈ, ਉਸ ਦੀ ਇਹ ਹਾਲਤ ਦੇਖ ਕੇ ਹੱਸਣ ਲੱਗ ਪੈਂਦੀ ਹੈ।


ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਇਹੀ ਸਬਕ ਮਿਲਦਾ ਹੈ ਕਿ ਅਸੀਂ ਆਪਣੇ ਸਾਮਾਨ ਦੇ ਜ਼ਿੰਮੇਵਾਰ ਹਾਂ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਨੂੰ 7 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ 'ਤੇ ਲੋਕ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।


ਇਹ ਵੀ ਪੜ੍ਹੋ: Tips for Free WI-FI: ਮਹਿੰਗਾ ਸਕਦਾ ਮੁਫਤ ਵਾਈ-ਫਾਈ ਦਾ ਚੱਕਰ, ਹੈਕਰਸ ਚੋਰੀ ਕਰ ਸਕਦੇ ਤੁਹਾਡਾ ਨਿੱਜੀ ਡਾਟਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904