Trending: ਮਾਲ 'ਚ ਸ਼ਾਪਿੰਗ ਕਰਨ ਗਈ ਇਕ ਔਰਤ ਨੂੰ ਇਕ ਸ਼ਖਸ ਨਾਲ ਪਿਆਰ ਹੋ ਗਿਆ। ਸ਼ਖਸ ਦਾ ਆਪਣਾ ਕੋਈ ਘਰ ਨਹੀਂ ਸੀ। ਔਰਤ ਨੇ ਉਸ ਬੇਘਰ ਸ਼ਖਸ ਨਾਲ ਵਿਆਹ ਕਰਵਾਇਆ ਤੇ ਹੁਣ ਉਨ੍ਹਾਂ ਦੇ ਦੋ ਬੱਚੇ ਹਨ। ਮਹਿਲਾ ਨੇ ਹਾਲ ਹੀ 'ਚ ਟਿਕਟੋਕ 'ਤੇ ਇਹ ਕਹਾਣੀ ਸ਼ੇਅਰ ਕੀਤੀ ਹੈ। ਔਰਤ ਦਾ ਨਾਮ ਜੈਸਮੀਨ ਗਰੋਗਨ ਹੈ ਤੇ ਜਿਸ ਵਿਅਕਤੀ ਨਾਲ ਉਸ ਨੇ ਵਿਆਹ ਕਰਵਾਇਆ ਹੈ ਉਸ ਦਾ ਨਾਮ ਮੈਕਾਲੇ ਮਰਚੀ (Macauley Murchie) ਹੈ।

ਦਰਅਸਲ, ਇਹ ਰੋਮਾਂਟਿਕ ਕਹਾਣੀ ਇੱਕ ਸੁਪਰਮਾਰਕੀਟ ਦੇ ਬਾਹਰ ਸ਼ੁਰੂ ਹੋਈ ਸੀ। ਜੈਸਮੀਨ ਉੱਥੇ ਸ਼ਾਪਿੰਗ ਲਈ ਗਈ ਸੀ। ਫਿਰ ਉਸ ਨੇ ਇੱਕ ਸ਼ਖਸ ਨੂੰ ਦੇਖਿਆ। ਉਸ ਦੀ ਹਾਲਤ ਦੇਖ ਕੇ ਜੈਸਮੀਨ ਨੇ ਉਸ ਨੂੰ ਕੁਝ ਪੈਸੇ ਦੇਣੇ ਚਾਹੇ ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਸਾਰੀ ਸ਼ੌਪਿੰਗ ਦੌਰਾਨ ਇਹ ਗੱਲ ਜੈਸਮੀਨ ਦੇ ਦਿਮਾਗ 'ਚ ਖੜਕਦੀ ਰਹੀ।

ਇਸ ਦੌਰਾਨ ਜਿਵੇਂ ਹੀ ਉਹ ਸ਼ਾਪਿੰਗ ਕਰਕੇ ਮਾਲ ਤੋਂ ਬਾਹਰ ਨਿਕਲੀ ਤਾਂ ਸਮਾਨ ਚੁੱਕਣ 'ਚ ਉਕਤ ਵਿਅਕਤੀ ਨੇ ਉਸ ਦੀ ਮਦਦ ਕੀਤੀ। ਇਹ ਦੇਖ ਕੇ ਜੈਸਮੀਨ ਹੈਰਾਨ ਰਹਿ ਗਈ ਕਿਉਂਕਿ ਜੈਸਮੀਨ ਕੋਲ ਇੰਨਾ ਸਮਾਨ ਸੀ ਕਿ ਉਸਨੂੰ ਚੁੱਕਣ ਲਈ ਕਿਸੇ ਹੋਰ ਦੀ ਮਦਦ ਦੀ ਲੋੜ ਸੀ। ਅਜਿਹੇ 'ਚ ਜਦੋਂ ਮੈਕਾਲੇ ਨਾਂ ਦਾ ਵਿਅਕਤੀ ਜੈਸਮੀਨ ਦਾ ਸਾਮਾਨ ਚੁੱਕ ਕੇ ਟੈਕਸੀ ਤੱਕ ਪਹੁੰਚਾਇਆ ਤਾਂ ਇਹ ਗੱਲ ਉਸ ਦੇ ਘਰ ਕਰ ਗਈ।

ਦੋਵਾਂ ਵਿਚਾਲੇ ਗੱਲ ਕਿਵੇਂ ਵਧੀ ?
ਜੈਸਮੀਨ ਗ੍ਰੋਗਨ ਨੇ ਆਪਣੇ ਟਿਕਟੋਕ ਵੀਡੀਓ 'ਚ ਦੱਸਿਆ ਕਿ ਜਦੋਂ ਮੈਂ ਬਹੁਤ ਸਾਰਾ ਸਾਮਾਨ ਲੈ ਕੇ ਮਾਲ ਤੋਂ ਬਾਹਰ ਜਾ ਰਹੀ ਸੀ ਤਾਂ ਮੈਕਾਲੇ ਨੇ ਮੇਰੀ ਮਦਦ ਕੀਤੀ। ਬਦਲੇ ਵਿੱਚ ਮੈਂ ਉਸਨੂੰ ਡਿਨਰ ਲਈ ਕਿਹਾ। ਮੈਕਾਲੇ ਨੇ ਝਿਜਕਦੇ ਹੋਏ ਸਹਿਮਤੀ ਦਿੱਤੀ। ਡਿਨਰ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਲੰਬੀ ਗੱਲਬਾਤ ਕੀਤੀ। ਇਸ ਤੋਂ ਬਾਅਦ ਮੈਂ ਉਸਨੂੰ ਇੱਕ ਛੋਟਾ ਫ਼ੋਨ ਖਰੀਦ ਕੇ ਦਿੱਤਾ ਤਾਂ ਜੋ ਅਸੀਂ ਸੰਪਰਕ ਵਿੱਚ ਰਹਿ ਸਕੀਏ।
 
ਇੰਨਾ ਹੀ ਨਹੀਂ ਜੈਸਮੀਨ ਨੇ ਬੇਘਰ ਮੈਕਾਲੇ ਲਈ ਹੋਟਲ 'ਚ ਇਕ ਕਮਰਾ ਵੀ ਬੁੱਕ ਕਰਵਾਇਆ ਸੀ। ਘਰ ਆ ਕੇ ਉਹ ਸਾਰੀ ਰਾਤ ਉਸ ਬਾਰੇ ਸੋਚਦੀ ਰਹੀ। ਦੋਵੇਂ ਮੈਸੇਜ ਕਰਕੇ ਗੱਲਾਂ ਕਰਨ ਲੱਗੇ। ਕੁਝ ਦਿਨਾਂ ਬਾਅਦ ਲੰਚ 'ਤੇ ਦੋਵੇਂ ਫਿਰ ਮਿਲੇ। ਲਾਂਚ ਤੋਂ ਬਾਅਦ ਜੈਸਮੀਨ ਨੇ ਮੈਕਾਲੇ ਨੂੰ ਕੁਝ ਕੱਪੜੇ ਵੀ ਦਿੱਤੇ ਅਤੇ ਉਸ ਨੂੰ ਆਪਣੇ ਘਰ ਵਿੱਚ ਇੱਕ ਕਮਰਾ ਵੀ ਦਿੱਤਾ।

ਕੁਝ ਹੀ ਦਿਨਾਂ ਵਿਚ ਜੈਸਮੀਨ ਨੂੰ ਲੱਗਾ ਕਿ ਮੈਕਾਲੇ ਉਸਦਾ ਸਹੀ ਸਾਥੀ ਸਾਬਤ ਹੋਵੇਗਾ। ਇੱਕ ਦਿਨ ਜੈਸਮੀਨ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਮੈਕਾਲੇ ਨੇ ਵੀ ਹਾਂ ਕਹਿ ਦਿੱਤੀ ਤੇ ਉਦੋਂ ਤੋਂ ਦੋਵੇਂ ਇਕੱਠੇ ਹਨ। ਮੈਕਾਲੇ ਨੇ ਆਪਣੀ ਵਧੀ ਹੋਈ ਦਾੜ੍ਹੀ ਕਟਵਾ ਦਿੱਤੀ, ਚੰਗੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਤੇ ਕੁਝ ਦਿਨਾਂ ਵਿੱਚ ਨੌਕਰੀ ਮਿਲਣ ਤੋਂ ਬਾਅਦ ਇੱਕ ਵਧੀਆ ਜੀਵਨ ਬਤੀਤ ਕਰਨ ਲੱਗਾ। ਫਿਲਹਾਲ ਇਸ ਜੋੜੇ ਦੇ ਦੋ ਬੱਚੇ ਹਨ ਤੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।