Blue Scorpion: ਕੀ ਤੁਸੀਂ ਵੀ ਕਰੋੜਪਤੀ ਬਣਨਾ ਚਾਹੁੰਦੇ ਹੋ? ਇਸ ਲਈ ਤੁਹਾਨੂੰ ਬੱਸ ਕੁਝ ਕੀੜੇ ਫੜਨੇ ਪੈਣਗੇ। ਫਿਰ ਇਨ੍ਹਾਂ ਦਾ ਜਹਿਰ ਵੇਚ ਕੇ ਤੁਸੀਂ ਆਪਣਾ ਹਰ ਸੁਫਨਾ ਪੂਰਾ ਕਰ ਸਕਦੇ ਹੋ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਨ੍ਹਾਂ ਕੀੜਿਆਂ ਦੇ ਇੱਕ ਲੀਟਰ ਜਹਿਰ ਦੀ ਕੀਮਤ 75 ਕਰੋੜ ਰੁਪਏ ਹੈ। ਇਸ ਕੀੜੇ ਨੂੰ ਨੀਲਾ ਬਿੱਛੂ (Blue Scorpion) ਕਿਹਾ ਜਾਂਦਾ ਹੈ।


ਦਰਅਸਲ ਧਰਤੀ ਉੱਤੇ ਬਹੁਤ ਸਾਰੇ ਸਧਾਰਨ ਜੀਵ ਸਾਡੇ ਲਈ ਕੋਈ ਖ਼ਤਰਾ ਨਹੀਂ ਹੁੰਦੇ, ਪਰ ਕਈ ਬਹੁਤ ਜ਼ਹਿਰੀਲੇ ਹੁੰਦੇ ਹਨ। ਕੁਝ ਤਾਂ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਉਹ ਪਲਕ ਝਪਕਦੇ ਹੀ ਕਿਸੇ ਵਿਅਕਤੀ ਦੀ ਜਾਨ ਲੈ ਸਕਦੇ ਹਨ। ਜ਼ਹਿਰੀਲਾ ਸ਼ਬਦ ਸੁਣਦਿਆਂ ਹੀ ਆਮ ਤੌਰ 'ਤੇ ਹਰ ਕਿਸੇ ਦੇ ਮਨ 'ਚ ਸਭ ਤੋਂ ਪਹਿਲਾਂ ਸੱਪ ਦਾ ਖਿਆਲ ਆਉਂਦਾ ਹੈ ਪਰ ਅਸੀਂ ਜਿਸ ਜ਼ਹਿਰੀਲੇ ਜੀਵ ਦੀ ਗੱਲ ਕਰ ਰਹੇ ਹਾਂ, ਉਹ ਸੱਪ ਨਹੀਂ ਸਗੋਂ ਬਿੱਛੂ ਹੈ। ਅਜਿਹਾ ਬਿੱਛੂ, ਜਿਸ ਦਾ ਜ਼ਹਿਰ ਕਰੋੜਾਂ ਰੁਪਏ ਪ੍ਰਤੀ ਲੀਟਰ 'ਚ ਵਿਕਦਾ ਹੈ।


ਇਹ ਕੋਈ ਆਮ ਬਿੱਛੂ ਨਹੀਂ। ਭਾਵੇਂ ਇਸ ਦਾ ਕੋਈ ਨਾਮ ਨਹੀਂ ਪਰ ਇਸ ਦਾ ਰੰਗ ਨੀਲਾ ਹੈ ਤੇ ਇਹ ਜਿੰਨਾ ਵੱਧ ਜ਼ਹਿਰੀਲਾ ਹੈ, ਓਨੀ ਹੀ ਵੱਧ ਕੀਮਤੀ ਹੈ। ਇਹ ਬਿੱਛੂ ਸਾਡੇ ਦੇਸ਼ 'ਚ ਨਹੀਂ ਮਿਲਦਾ। ਇਹ ਕਿਊਬਾ 'ਚ ਪਾਇਆ ਜਾਂਦਾ ਹੈ। ਇਸ ਦੇ ਜ਼ਹਿਰ ਦੀ ਕੀਮਤ 75 ਕਰੋੜ ਰੁਪਏ ਪ੍ਰਤੀ ਲੀਟਰ ਹੈ। ਦਰਅਸਲ, ਇਸ ਜ਼ਹਿਰ ਤੋਂ 'Vidatox' ਨਾਮ ਦੀ ਦਵਾਈ ਬਣਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਹ ਦਵਾਈ ਕੈਂਸਰ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਕਾਰਗਰ ਹੈ।


ਦੁਨੀਆ ਦਾ ਸਭ ਤੋਂ ਮਹਿੰਗਾ ਜ਼ਹਿਰ


ਦੁਨੀਆ ਦੇ ਇਸ ਸਭ ਤੋਂ ਜ਼ਹਿਰੀਲੇ ਬਿੱਛੂ ਦੇ ਸਿਰਫ਼ 1 ਲੀਟਰ ਜ਼ਹਿਰ ਦੀ ਕੀਮਤ 75 ਕਰੋੜ ਤੋਂ ਵੱਧ ਹੈ। ਇਸ ਦੇ ਨਾਲ ਹੀ ਕਿੰਗ ਕੋਬਰਾ ਦੇ ਜ਼ਹਿਰ ਦੀ ਕੀਮਤ ਕਰੀਬ 30.3 ਕਰੋੜ ਰੁਪਏ ਹੈ। ਇਸ ਬਿੱਛੂ ਦਾ ਜ਼ਹਿਰ ਥਾਈਲੈਂਡ 'ਚ ਪਾਏ ਜਾਣ ਵਾਲੇ ਕਿੰਗ ਕੋਬਰਾ ਦੇ ਜ਼ਹਿਰ ਨਾਲੋਂ ਵੀ ਮਹਿੰਗਾ ਵਿਕਦਾ ਹੈ। ਇਸੇ ਲਈ ਇਸ ਦੇ ਜ਼ਹਿਰ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਜ਼ਹਿਰ ਮੰਨਿਆ ਜਾਂਦਾ ਹੈ।



ਪੇਨਕਿੱਲਰ ਦਾ ਵੀ ਕਰਦਾ ਕੰਮ


ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਗੁਰਵੇਟਿਜ਼ ਮੁਤਾਬਕ ਇਸ ਬਿੱਛੂ ਦੇ ਜ਼ਹਿਰ ਨੂੰ ਡਾਕਟਰੀ ਖੋਜ ਤੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸ 'ਚ ਕੁਝ ਅਜਿਹੇ ਤੱਤ ਵੀ ਪਾਏ ਜਾਂਦੇ ਹਨ, ਜੋ ਦਰਦ ਨਿਵਾਰਕ ਦੀ ਤਰ੍ਹਾਂ ਕੰਮ ਕਰਦੇ ਹਨ। ਜ਼ਹਿਰ ਜੋ ਕੈਂਸਰ ਦੇ ਕਿਰਿਆਸ਼ੀਲ ਸੈੱਲਾਂ ਦੇ ਗਠਨ ਨੂੰ ਰੋਕਦਾ ਹੈ, ਇਨ੍ਹਾਂ ਬਿੱਛੂਆਂ 'ਚ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਮਦਦ ਨਾਲ ਹੱਡੀਆਂ ਦੇ ਰੋਗ ਗਠੀਆ ਨੂੰ ਵੀ ਰੋਕਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Jalandhar News: ਲੋਕਾਂ ਨੇ ਪੁਲਿਸ ਤੋਂ ਪਹਿਲਾਂ ਚੋਰ ਨੂੰ ਫੜ ਕੇ ਕੀਤਾ ਹਾਰਾਂ ਨਾਲ ਸਨਮਾਨ! ਬੋਲੇ ਪੁਲਿਸ ਕੁੱਟਣ ਤੋਂ ਰੋਕਦੀ, ਇਸ ਲਈ ਪਾਏ ਹਾਰ


ਰਾਜ਼ ਖੁੱਲ੍ਹਣ 'ਤੇ ਵੱਧ ਜਾਵੇਗੀ ਕੀਮਤ


ਕਿਹਾ ਜਾਂਦਾ ਹੈ ਕਿ ਇਸ ਕਿਊਬਨ ਨੀਲੇ ਬਿੱਛੂ ਦੇ ਜ਼ਹਿਰ 'ਚ 50 ਲੱਖ ਤੋਂ ਵੱਧ ਮਿਸ਼ਰਣ ਮੌਜੂਦ ਹੁੰਦੇ ਹਨ ਪਰ ਹੁਣ ਤੱਕ ਇਨ੍ਹਾਂ ਵਿੱਚੋਂ ਬਹੁਤ ਘੱਟ ਦੀ ਪਛਾਣ ਕੀਤੀ ਗਈ ਹੈ। ਜੇਕਰ ਇਸ ਦੇ ਸਾਰੇ ਰਾਜ਼ ਉਜਾਗਰ ਹੋ ਜਾਣ ਤਾਂ ਇਨ੍ਹਾਂ ਬਿੱਛੂਆਂ ਦੀ ਕੀਮਤ ਤੇ ਮਹੱਤਤਾ ਹੋਰ ਵੀ ਵੱਧ ਜਾਵੇਗੀ।


ਇਹ ਵੀ ਪੜ੍ਹੋ: Mobile charging: ਮੋਬਾਈਲ ਚਾਰਜ ਵੇਲੇ ਸਾਵਧਾਨ! ਮਾਂ-ਪੁੱਤ ਦੀ ਗਈ ਜਾਨ, ਤੁਸੀਂ ਵੀ ਕਰਦੇ ਇਹ ਗਲਤੀਆਂ ਤਾਂ ਹੋ ਸਕਦਾ ਧਮਾਕਾ