Mobile charging mistakes: ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਮੋਬਾਈਲ ਤੋਂ ਬਿਨਾਂ ਸਾਡੇ ਬਹੁਤ ਸਾਰੇ ਕੰਮ ਠੱਪ ਹੋ ਜਾਂਦੇ ਹਨ। ਹਾਲਾਂਕਿ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਹ ਘਾਤਕ ਹੋ ਸਕਦਾ ਹੈ। ਮੋਬਾਈਲ ਚਾਰਜ ਕਰਦੇ ਵੇਲੇ ਖਾਸ ਖਿਆਲ ਰੱਖਣਾ ਚਾਹੀਦਾ ਹੈ। ਦਰਅਸਲ ਕਈ ਵਾਰ ਮੋਬਾਈਲ ਚਾਰਜ ਕਰਦੇ ਸਮੇਂ ਹਾਦਸੇ ਹੋ ਜਾਂਦੇ ਹਨ। ਮੋਬਾਈਲ ਬਲਾਸਟ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮੋਬਾਈਲ ਚਾਰਜਿੰਗ ਦੌਰਾਨ ਕਰੰਟ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਵੈਸੇ ਤਾਂ ਚਾਰਜਿੰਗ ਦੌਰਾਨ ਕਰੰਟ ਲੱਗਣ ਦੇ ਬਹੁਤ ਘੱਟ ਮਾਮਲੇ ਦੇਖਣ ਨੂੰ ਮਿਲਦੇ ਹਨ ਪਰ ਚਾਰਜਿੰਗ 'ਚ ਲਾਪ੍ਰਵਾਹੀ ਕਈ ਵਾਰ ਲੋਕਾਂ ਲਈ ਪ੍ਰੇਸ਼ਾਨੀ ਬਣ ਜਾਂਦੀ ਹੈ। ਅਜਿਹੇ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਾਲ ਹੀ ਵਿੱਚ ਇੱਕ ਮਾਂ-ਪੁੱਤ ਦੀ ਮੋਬਾਈਲ ਚਾਰਜ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਮਗਰੋਂ ਸੋਸ਼ਲ ਮੀਡੀਆ ਉਪਰ ਕਾਫੀ ਚਰਚਾ ਛਿੜੀ ਰਹੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਯੂਪੀ ਦੇ ਸੀਤਾਪੁਰ ਵਿੱਚ ਮੋਬਾਈਲ ਚਾਰਜਿੰਗ ਦੇ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ। ਸੀਤਾਪੁਰ ਦੇ ਰਾਮਪੁਰ ਮਥੁਰਾ ਥਾਣਾ ਖੇਤਰ ਦੇ ਭਵਾਨੀਪੁਰ ਪਿੰਡ 'ਚ 15 ਸਾਲਾ ਰੋਹਿਤ ਜੈਸਵਾਲ ਰਾਤ ਨੂੰ ਮੋਬਾਇਲ ਚਾਰਜਿੰਗ ਲਾਉਣ ਲਈ ਜਾਗਿਆ ਪਰ ਬਿਜਲੀ ਦਾ ਕਰੰਟ ਲੱਗ ਗਿਆ। ਬੇਟੇ ਨੂੰ ਤੜਫਦਾ ਦੇਖ ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਦੋਵਾਂ ਨੂੰ ਕਰੰਟ ਲੱਗ ਗਿਆ। ਥੋੜ੍ਹੀ ਦੇਰ ਬਾਅਦ ਮਾਂ-ਪੁੱਤ ਦੀ ਮੌਤ ਹੋ ਗਈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮੋਬਾਈਲ ਚਾਰਜ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਦੁਰਘਟਨਾ ਦੀ ਸੰਭਾਵਨਾ ਵਧ ਜਾਂਦੀ ਹੈ। ਜਾਣੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਲੋਕਲ ਬੈਟਰੀ
ਮੋਬਾਈਲ ਚਾਰਜਿੰਗ ਦੌਰਾਨ ਧਮਾਕਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਹਾਦਸੇ ਆਮ ਤੌਰ 'ਤੇ ਲੋਕ ਬੈਟਰੀਆਂ ਕਰਕੇ ਹੀ ਹੋਏ। ਅਜਿਹੀ ਸਥਿਤੀ ਵਿੱਚ ਧਿਆਨ ਰੱਖੋ ਕਿ ਆਪਣੇ ਮੋਬਾਈਲ ਵਿੱਚ ਲੋਕਲ ਬੈਟਰੀ ਦੀ ਵਰਤੋਂ ਨਾ ਕਰੋ। ਕਈ ਵਾਰ ਲੋਕ ਪੈਸੇ ਬਚਾਉਣ ਲਈ ਮੋਬਾਈਲ ਵਿੱਚ ਲੋਕਲ ਬੈਟਰੀ ਲਾਉਂਦੇ ਹਨ। ਇਸ ਕਾਰਨ ਮੋਬਾਈਲ 'ਚ ਅੱਗ ਲੱਗਣ ਜਾਂ ਧਮਾਕੇ ਦੀ ਘਟਨਾ ਵਾਪਰਨ ਦਾ ਖ਼ਦਸ਼ਾ ਵਧ ਜਾਂਦਾ ਹੈ।
ਲੋਕਲ ਚਾਰਜਰ
ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਲੋਕ ਆਪਣੇ ਮੋਬਾਈਲ ਨੂੰ ਕਿਸੇ ਵੀ ਚਾਰਜਰ ਨਾਲ ਚਾਰਜ ਕਰਨ ਲੱਗਦੇ ਹਨ। ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਧਿਆਨ ਰਹੇ ਕਿ ਹਮੇਸ਼ਾ ਮੋਬਾਈਲ ਦੇ ਅਸਲੀ ਚਾਰਜਰ ਦੀ ਵਰਤੋਂ ਕਰੋ। ਕਈ ਵਾਰ ਲੋਕਲ ਚਾਰਜਰ ਕਾਰਨ ਮੋਬਾਈਲ ਓਵਰਹੀਟ ਹੋ ਜਾਂਦੇ ਹਨ, ਜਿਸ ਕਾਰਨ ਫੋਨ 'ਚ ਬਲਾਸਟ ਹੋਣ ਦੀ ਸੰਭਾਵਨਾ ਹੁੰਦੀ ਹੈ।
ਚਾਰਜਰ ਨੂੰ ਪਲੱਗ ਇਨ ਛੱਡਣਾ
ਜ਼ਿਆਦਾਤਰ ਲੋਕ ਆਪਣਾ ਮੋਬਾਈਲ ਚਾਰਜ ਕਰਨ ਤੋਂ ਬਾਅਦ ਚਾਰਜਰ ਨੂੰ ਪਾਵਰ ਪਲੱਗ ਨਾਲ ਜੁੜਿਆ ਹੀ ਛੱਡ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਸਲ ਵਿੱਚ ਜਦੋਂ ਚਾਰਜਰ ਪਲੱਗ ਇਨ ਹੁੰਦਾ ਹੈ ਤੇ ਪਾਵਰ ਬਟਨ ਚਾਲੂ ਹੁੰਦਾ ਹੈ, ਤਾਂ ਚਾਰਜਰ ਵਿੱਚੋਂ ਇੱਕ ਨਿਰੰਤਰ ਕਰੰਟ ਲੰਘਦਾ ਰਹਿੰਦਾ ਹੈ। ਅਜਿਹੇ 'ਚ ਜੇਕਰ ਚਾਰਜਰ ਦੀ ਕੇਬਲ ਕਿਤੇ ਕੱਟ ਜਾਂ ਫਟ ਜਾਂਦੀ ਹੈ ਤਾਂ ਬਿਜਲੀ ਦਾ ਕਰੰਟ ਲੱਗਣ ਦਾ ਖ਼ਤਰਾ ਰਹਿੰਦਾ ਹੈ।
ਰਾਤ ਭਰ ਮੋਬਾਈਲ ਚਾਰਜ 'ਤੇ ਨਾ ਲਾਓ
ਜੇਕਰ ਤੁਸੀਂ ਵੀ ਮੋਬਾਈਲ ਨੂੰ ਰਾਤ ਭਰ ਚਾਰਜ 'ਤੇ ਛੱਡ ਦਿੰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ। ਇਸ ਨਾਲ ਤੁਹਾਡੇ ਮੋਬਾਈਲ ਦੀ ਬੈਟਰੀ ਖਰਾਬ ਹੋ ਸਕਦੀ ਹੈ। ਕਈ ਲੋਕ ਅਜਿਹਾ ਕਰਦੇ ਹਨ ਪਰ ਅਜਿਹਾ ਕਰਨਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਕਈ ਵਾਰ ਰਾਤ ਭਰ ਚਾਰਜ ਹੋਣ 'ਤੇ ਵੀ ਮੋਬਾਈਲ ਫਟ ਜਾਂਦਾ ਹੈ।
ਇਹ ਵੀ ਪੜ੍ਹੋ: iPhone 15: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਮਿਲੇਗੀ ਹੁਣ ਤੱਕ ਦੀ ਸਭ ਤੋਂ ਤੇਜ਼ ਚਾਰਜਿੰਗ ਸਪੀਡ, ਝਟਪਟ ਚਾਰਜ ਹੋ ਜਾਏਗਾ ਫੋਨ
ਮੋਬਾਈਲ ਨੇੜੇ ਨਾ ਰੱਖੋ
ਕਈ ਲੋਕ ਰਾਤ ਨੂੰ ਫੋਨ ਚਾਰਜਰ 'ਤੇ ਲਾ ਕੇ ਨੇੜੇ ਹੀ ਰੱਖ ਕੇ ਸੌਂ ਜਾਂਦੇ ਹਨ ਪਰ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਰਾਤ ਨੂੰ ਕਦੇ ਵੀ ਆਪਣੇ ਨੇੜੇ ਚਾਰਜਰ 'ਤੇ ਲੱਗਾ ਮੋਬਾਈਲ ਰੱਖ ਕੇ ਨਾ ਸੌਂਵੋ। ਇਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਕਈ ਵਾਰ ਜ਼ਿਆਦਾ ਗਰਮ ਹੋਣ ਤੋਂ ਬਾਅਦ ਫ਼ੋਨ ਫਟ ਸਕਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਫੋਨ ਨੂੰ ਆਪਣੇ ਨੇੜੇ ਜਾਂ ਆਪਣੇ ਬਿਸਤਰੇ 'ਤੇ ਰੱਖ ਕੇ ਨਹੀਂ ਸੌਣਾ ਚਾਹੀਦਾ।