ਵਿਦਿਸ਼ਾ: ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਇਕ ਨੌਜਵਾਨ ਨੂੰ ਆਨਲਾਈਨ ਪਲੇਟਫਾਰਮ 'ਤੇ ਆਪਣੀਆਂ ਦੋ ਪਤਨੀਆਂ ਨਾਲ ਲਾਈਵ ਸੈਕਸ ਵੀਡੀਓ ਸ਼ੇਅਰ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਨੌਜਵਾਨ ਦਾ ਵਿਆਹ ਦੋ ਔਰਤਾਂ ਨਾਲ ਵਿਆਹ ਹੋਇਆ ਹੈ। ਇਹ ਨੌਜਵਾਨ ਸੈਕਸ ਦੌਰਾਨ ਵੱਖ-ਵੱਖ ਡਿਜੀਟਲ ਮਾਧਿਅਮ ਰਾਹੀਂ ਆਪਣੀਆਂ ਦੋਨੋਂ ਪਤਨੀਆਂ ਦੀ ਲਾਈਵ ਵੀਡੀਓ ਸ਼ੇਅਰ ਕਰਕੇ ਪੈਸੇ ਕਮਾਉਣ ਵਿਚ ਲੱਗਾ ਹੋਇਆ ਸੀ। ਉਸਨੇ ਹੁਣ ਤੱਕ ਸੈਕਸ ਲਾਈਵ ਸ਼ੋਅ ਰਾਹੀਂ ਲੱਖਾਂ ਰੁਪਏ ਦੀ ਕਮਾਈ ਵੀ ਕੀਤੀ ਹੈ।
ਉਸ ਦੀਆਂ ਦੋ ਪਤਨੀਆਂ ਵਿਚੋਂ ਇੱਕ ਨੂੰ ਇਸ ਬਾਰੇ ਪਤਾ ਸੀ ਅਤੇ ਨੌਜਵਾਨ ਨੇ ਉਸ ਨੂੰ ਇੱਕ ਵਧੀਆ ਭਵਿੱਖ ਦੇ ਤਰਕ ਤੇ ਯਕੀਨ ਦਿਵਾਇਆ ਸੀ। ਪਰ ਜਦੋਂ ਦੂਜੀ ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਵਿਰੋਧ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।ਜਿਸ ਤੋਂ ਬਾਅਦ ਇਸ ਪੂਰੇ ਖੇਡ ਦਾ ਪਰਦਾਫਾਸ਼ ਹੋ ਗਿਆ।
ਵਿਦਿਸ਼ਾ ਪੁਲਿਸ ਦੇ ਅਨੁਸਾਰ, ਇੱਕ ਵਿਆਹੁਤਾ ਆਦਮੀ ਨੇ ਕ੍ਰਿਪਾਲੂ ਮਹਾਰਾਜ ਦੀ ਇੱਕ ਚੇਲੀ ਦੇ ਨਾਲ ਆਪਣੇ ਆਪ ਨੂੰ ਝੂਠਾ ਮਾਧਵ ਮਹਾਰਾਜ ਪੇਸ਼ ਉਸ ਨਾਲ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਵੀ ਉਸ ਦਾ ਵਿਆਹ ਇੱਕ ਮਹਿਲਾ ਨਾਲ ਹੋਇਆ ਸੀ। ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਨੌਜਵਾਨ ਨੇ ਦੂਸਰੀ ਪਤਨੀ ਦੇ ਤੌਰ 'ਤੇ ਵਿਆਹ ਕਰਾਉਣ ਤੋਂ ਬਾਅਦ ਆਨਲਾਈਨ ਸੈਕਸ ਪੋਰਨ ਵੀਡੀਓ ਵੇਚਣੇ ਸ਼ੁਰੂ ਕਰ ਦਿੱਤੇ।
ਵਿਦਿਸ਼ਾ ਦੀ ਸਿਵਲ ਲਾਈਨ ਪੁਲਿਸ ਦੇ ਅਨੁਸਾਰ ਇੱਕ ਨੌਜਵਾਨ ਨੇ ਇੱਕ ਔਰਤ ਨੂੰ ਭਰਮਾ ਲਿਆ ਅਤੇ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ। ਉਸ ਨਾਲ ਵਿਆਹ ਕਰਵਾ ਲਿਆ ਅਤੇ ਫਿਰ ਆਪਣੀ ਪਤਨੀ ਨਾਲ ਅਸ਼ਲੀਲ ਵੀਡੀਓ ਬਣਾਉਣਾ ਅਤੇ ਉਨ੍ਹਾਂ ਨੂੰ ਆਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ। ਉਸਨੇ ਕੁਝ ਮਹੀਨਿਆਂ ਵਿਚ 'ਆਨਲਾਈਨ ਸੈਕਸ' ਸ਼ੋਅ ਚਲਾ ਲੱਖਾਂ ਰੁਪਏ ਦੀ ਕਮਾਈ ਵੀ ਕਰ ਲਈ। ਪੁਲਿਸ ਨੇ ਹੁਣ ਸ਼ਿਕਾਇਤ ਦੀ ਜਾਂਚ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਅਨੁਸਾਰ ਉਸਨੇ ਤਿੰਨ ਬੈਂਕ ਖਾਤਿਆਂ 'ਚ 6 ਲੱਖ ਰੁਪਏ ਵੀ ਜਮਾ ਕਰ ਲਏ ਸੀ।