ਕਈ ਵਾਰ ਬੀਮਾ ਏਜੰਟ ਤੁਹਾਨੂੰ ਗਲਤ ਜਾਣਕਾਰੀ ਦੇ ਕੇ ਪਾਲਿਸੀ ਵੇਚਦੇ ਹਨ। ਬੀਮਾ ਏਜੰਟ ਕੁਝ ਚੀਜ਼ਾਂ ਦੱਸਦੇ ਹਨ ਜੋ ਪਾਲਸੀ ਦਸਤਾਵੇਜ਼ ਵਿੱਚ ਸ਼ਾਮਲ ਨਹੀਂ ਹੁੰਦੀਆਂ। ਜੇ ਕਿਸੇ ਬੀਮਾ ਏਜੰਟ ਨੇ ਤੁਹਾਡੇ ਨਾਲ ਅਜਿਹੀ ਕੋਈ ਧੋਖਾਧੜੀ ਕੀਤੀ ਹੈ, ਤਾਂ ਤੁਸੀਂ ਬੀਮਾ ਕੰਪਨੀ ਵਿਰੁੱਧ ਸ਼ਿਕਾਇਤ ਕਰ ਸਕਦੇ ਹੋ।
ਜੇ ਪਾਲਿਸੀ 'ਚ ਕੋਈ ਸਮੱਸਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਬੀਮਾ ਕੰਪਨੀ ਦੇ ਸ਼ਿਕਾਇਤ ਨਿਵਾਰਣ ਅਧਿਕਾਰੀ (ਜੀਆਰਓ) ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਸੀਂ ਜੀਆਰਓ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ। ਤੁਹਾਡੀ ਸ਼ਿਕਾਇਤ 'ਤੇ, ਬੀਮਾ ਅਧਿਕਾਰੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਜੇ ਤੁਹਾਨੂੰ 15 ਦਿਨਾਂ 'ਚ ਬੀਮਾ ਕੰਪਨੀ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ, ਤਾਂ ਤੁਸੀਂ ਆਈਆਰਡੀਏ ਨਾਲ ਸੰਪਰਕ ਕਰ ਸਕਦੇ ਹੋ।
ਕੰਮ ਦੀ ਗੱਲ: ਬਿਨ੍ਹਾਂ ਕਿਸੇ ਵੀ ID ਦੇ ਚੇਂਜ ਹੋਵੇਗਾ ਅਧਾਰ ਕਾਰਡ 'ਤੇ ਘਰ ਦਾ ਪਤਾ, ਜਾਣੋ ਕਿਵੇਂ
ਇਨ੍ਹਾਂ ਚਾਰ ਤਰੀਕਿਆਂ ਨਾਲ ਆਈਆਰਡੀਏ ਨੂੰ ਸ਼ਿਕਾਇਤ ਕਰੋ:
1. ਟੋਲ ਫਰੀ ਨੰਬਰ 155255 'ਤੇ ਆਈਆਰਡੀਏ ਦੇ ਸ਼ਿਕਾਇਤ ਨਿਵਾਰਣ ਸੈੱਲ ਨਾਲ ਸੰਪਰਕ ਕਰੋ।
2. ਤੁਸੀਂ ਸ਼ਿਕਾਇਤ ਦਸਤਾਵੇਜ਼ੀ ਸਬੂਤ ਦੇ ਨਾਲ complaints@ irdai.gov.in ਮੇਲ ਆਈਡੀ 'ਤੇ ਵੀ IRDA ਨੂੰ ਭੇਜ ਸਕਦੇ ਹੋ।
3. ਤੁਸੀਂ ਆਪਣੀ ਸ਼ਿਕਾਇਤ ਡਾਕ ਰਾਹੀਂ ਵੀ IRDA ਨੂੰ ਭੇਜ ਸਕਦੇ ਹੋ।
ਪਤਾ- ਜਨਰਲ ਮੈਨੇਜਰ,
ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏ)
ਖਪਤਕਾਰ ਮਾਮਲੇ ਵਿਭਾਗ - ਸ਼ਿਕਾਇਤ ਨਿਵਾਰਣ ਸੈੱਲ,
ਸਰਵੇ ਨੰਬਰ - 115/1, ਵਿੱਤੀ ਜ਼ਿਲ੍ਹਾ, ਨਾਨਕਰਾਮਗੁਡਾ,
ਗਾਚੀਬੋਵਾਲੀ, ਹੈਦਰਾਬਾਦ - 500032
4. ਇਸ ਤੋਂ ਇਲਾਵਾ, ਤੁਸੀਂ ਆਈਆਰਡੀਏ ਦੀ ਵੈੱਬਸਾਈਟ 'ਤੇ ਆਈਜੀਐਮਐਸ 'ਚ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ।
ਸ਼ਿਕਾਇਤ ਕਰਨ ਤੋਂ ਬਾਅਦ ਰੈਫਰੈਂਸ ਨੰਬਰ ਜ਼ਰੂਰ ਲਓ:
ਤੁਹਾਡੇ ਵਲੋਂ ਕੀਤੀ ਸ਼ਿਕਾਇਤ ਆਈਆਰਡੀਏ ਨਾਲ ਸਬੰਧਤ ਬੀਮੇ ਨੂੰ ਭੇਜ ਦਿੱਤੀ ਗਈ ਹੈ। ਸ਼ਿਕਾਇਤ 'ਤੇ, ਬੀਮਾ ਕੰਪਨੀ ਨੇ ਸਮੱਸਿਆ ਨੂੰ ਨਿਰਧਾਰਤ ਸਮੇਂ ਦੇ ਅੰਦਰ ਹੱਲ ਕਰਨਾ ਹੈ। ਜੇ ਇਸ ਦੇ ਬਾਵਜੂਦ ਤੁਸੀਂ ਬੀਮਾ ਦੇ ਜਵਾਬ ਜਾਂ ਹੱਲ ਤੋਂ ਖੁਸ਼ ਨਹੀਂ ਹੋ, ਤਾਂ ਤੁਸੀਂ ਇੰਸ਼ੋਰੈਂਸ ਓਮਬਡਸਮੈਨ ਨੂੰ ਸ਼ਿਕਾਇਤ ਕਰ ਸਕਦੇ ਹੋ। ਯਾਦ ਰੱਖੋ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਲਿਖਤੀ ਪ੍ਰਵਾਨਗੀ ਜਾਂ ਰੈਫਰੈਂਸ ਨੰਬਰ ਲੈਣਾ ਜ਼ਰੂਰੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਮ ਦੀ ਗੱਲ: ਬੀਮਾ ਕੰਪਨੀ ਜਾਂ ਏਜੰਟ ਤੋਂ ਮਿਲਿਆ ਇੰਸ਼ੋਰੈਂਸ ਪੋਲਿਸੀ 'ਚ ਧੋਖਾ, ਇਥੇ ਕਰੋ ਸ਼ਿਕਾਇਤ, ਜਾਣੋ ਜ਼ਰੂਰੀ ਗੱਲਾਂ
ਪਵਨਪ੍ਰੀਤ ਕੌਰ
Updated at:
27 Oct 2020 06:22 PM (IST)
ਕਈ ਵਾਰ ਬੀਮਾ ਏਜੰਟ ਤੁਹਾਨੂੰ ਗਲਤ ਜਾਣਕਾਰੀ ਦੇ ਕੇ ਪਾਲਿਸੀ ਵੇਚਦੇ ਹਨ। ਬੀਮਾ ਏਜੰਟ ਕੁਝ ਚੀਜ਼ਾਂ ਦੱਸਦੇ ਹਨ ਜੋ ਪਾਲਸੀ ਦਸਤਾਵੇਜ਼ ਵਿੱਚ ਸ਼ਾਮਲ ਨਹੀਂ ਹੁੰਦੀਆਂ। ਜੇ ਕਿਸੇ ਬੀਮਾ ਏਜੰਟ ਨੇ ਤੁਹਾਡੇ ਨਾਲ ਅਜਿਹੀ ਕੋਈ ਧੋਖਾਧੜੀ ਕੀਤੀ ਹੈ, ਤਾਂ ਤੁਸੀਂ ਬੀਮਾ ਕੰਪਨੀ ਵਿਰੁੱਧ ਸ਼ਿਕਾਇਤ ਕਰ ਸਕਦੇ ਹੋ।
- - - - - - - - - Advertisement - - - - - - - - -