ਪੜਚੋਲ ਕਰੋ
ਸ਼੍ਰੋਮਣੀ ਕਮੇਟੀ ਦੀ ਕਮਾਨ ਗੋਬਿੰਦ ਸਿੰਘ ਲੌਂਗੋਵਾਲ ਹੱਥ
Written By : ਏਬੀਪੀ ਸਾਂਝਾ | Updated at : 29 Nov 2017 05:53 PM (IST)
1/14

2/14

3/14

4/14

5/14

ਸਹਿਜਧਾਰੀ ਮੁੱਦੇ ਕਾਰਨ ਤਕਰੀਬਨ ਪੰਜ ਸਾਲ ਇਹ ਮਾਮਲਾ ਅਦਾਲਤ ਦੇ ਵਿਚਾਰਅਧੀਨ ਰਿਹਾ ਤੇ ਸਤੰਬਰ 2016 ਵਿੱਚ ਇਸ ਸਦਨ ਨੂੰ ਬਹਾਲ ਕੀਤਾ ਗਿਆ ਸੀ। ਇਸ ਵਾਰ ਨਵੇਂ ਸਦਨ ਦੀ ਅਹੁਦੇਦਾਰਾਂ ਵਾਸਤੇ ਦੂਜੀ ਚੋਣ ਹੈ।
6/14

ਮੌਜੂਦਾ ਹਾਊਸ ਵਿੱਚ ਚੁਣੇ ਹੋਏ 170 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 157 ਹਾਕਮ ਧੜੇ ਨਾਲ ਸਬੰਧਤ ਹਨ। ਇਨ੍ਹਾਂ ਦੀ ਚੋਣ ਸਤੰਬਰ 2011 ਵਿੱਚ ਹੋਈ ਸੀ।
7/14

ਕਾਬਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਵੇਲੇ ਬਹੁਮਤ ਹਾਸਲ ਹੈ। ਫਿਰ ਵੀ ਇਸ ਵਾਰ ਪ੍ਰਧਾਨ ਦੀ ਚੋਣ ਅਹਿਮ ਮੁੱਦਾ ਬਣਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ ਦਾ ਦੌਰ ਚਲਾ ਰਹੇ ਸਨ।
8/14

9/14

ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਈ। ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਦੇ ਸਾਰੇ ਹੱਕ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਸਨ। ਇਸ ਮਗਰੋਂ ਸੁਖਬੀਰ ਬਾਦਲ ਨੇ ਸੀਨੀਅਰ ਲੀਡਰਾਂ ਨਾਲ ਸਲਾਹ ਕਰਕੇ ਪ੍ਰਧਾਨ ਬਾਰੇ ਫੈਸਲਾ ਕੀਤਾ ਸੀ ਜਿਸ ਦਾ ਅੱਜ ਐਲਾਨ ਹੋਇਆ ਹੈ।
10/14

ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿੱਚ ਸੱਜਣ ਸਿੰਘ ਬੱਜੂ ਮਾਨ, ਲਖਬੀਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਗੁਰਦੇਵ ਸਿੰਘ ਢੱਡੇ, ਹਰਦੇਵ ਸਿੰਘ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਗੁਰਮੀਤ ਸਿੰਘ, ਬਾਬਾ ਗੁਰਮੀਤ ਸਿੰਘ, ਨਰਪੇਜ ਸਿੰਘ, ਭਗਵੰਤ ਸਿੰਘ ਸਿਆਲਕਾ ਚਿਣੇ ਗਏ। ਜਰਨੈਲ ਸਿੰਘ ਦੀ ਥਾਂ ਅਮਰੀਕ ਸਿੰਘ ਸ਼ਾਹਪੁਰ ਨੂੰ ਅੰਤ੍ਰਿੰਗ ਕਮੇਟੀ ਵਿੱਚ ਲਿਆ ਗਿਆ ਹੈ।
11/14

ਇਸ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ, ਗੁਰਬਚਨ ਸਿੰਘ ਕਰਮੁਵਾਲਾ ਜਨਰਲ ਸਕੱਤਰ ਚੁਣੇ ਗਏ ਹਨ।
12/14

ਮੌਜੂਦਾ ਹਾਊਸ ਵਿੱਚ ਚੁਣੇ ਹੋਏ 170 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 157 ਬਾਦਲ ਧੜੇ ਨਾਲ ਸਬੰਧਤ ਹਨ। ਸਾਬਕਾ ਜਨਰਲ ਸਕੱਤਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮਰਥਕ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਪੰਥਕ ਫਰੰਟ ਕੋਲ 22 ਮੌਜੂਦਾ ਮੈਂਬਰ ਤੇ ਕੁਝ ਸਾਬਕਾ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਸਿਰਫ 15 ਵੋਟਾਂ ਮਿਲੀਆਂ।
13/14

ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਰੋਧੀ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਵਿਚਾਲੇ ਸਿੰਗ ਫਸਣ ਮਗਰੋਂ ਪ੍ਰਧਾਨਗੀ ਦਾ ਫੈਸਲਾ ਵੋਟਾਂ ਰਾਹੀਂ ਹੋਇਆ। ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਤੇ ਸਰਬਸੰਮਤੀ ਦੀ ਅਪੀਲ ਕੀਤੀ ਪਰ ਵਿਰੋਧੀ ਧੜਾ ਨਾ ਮੰਨਿਆ। ਉਨ੍ਹਾਂ ਨੇ ਵੋਟਾਂ ਰਾਹੀਂ ਚੋਣ ਕਰਾਉਣ ਦੀ ਮੰਗ ਕੀਤੀ। ਇਸ ਲਈ ਪਰਚੀਆਂ ਰਾਹੀਂ ਵੋਟਿੰਗ ਹੋਈ।
14/14

ਅੰਮ੍ਰਿਤਸਰ: ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਇਹ ਚੋਣ ਵੋਟਾਂ ਰਾਹੀਂ ਹੋਈ। ਪ੍ਰਧਾਨਗੀ ਲਈ 169 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਲੌਂਗੋਵਾਲ ਨੂੰ 154 ਤੇ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਮਿਲੀਆਂ। ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ।
Published at : 29 Nov 2017 05:53 PM (IST)
Sponsored Links by Taboola
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ
Delhi Gurdwara Incident : ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ, AAP ਵਿਧਾਇਕਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਅੰਮ੍ਰਿਤਸਰ
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ਉਡਾਣਾਂ ਵੀ ਪ੍ਰਭਾਵਿਤ...
ਟ੍ਰੈਂਡਿੰਗ ਟੌਪਿਕ
















