ਚੰਡੀਗੜ੍ਹ: ਅੱਜ ਦੇਸ਼ 'ਚ ਮੱਕਰ ਸਕ੍ਰਾਂਤੀ ਦੀ ਧੂਮ ਹੈ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿੱਸੇ 'ਚ ਵੱਖ-ਵੱਖ ਤਰ੍ਹਾਂ ਤੇ ਨਾਂ ਨਾਲ ਮਨਾਇਆ ਜਾਂਦਾ ਹੈ। ਅੱਜ ਯਾਨੀ 13 ਜਨਵਰੀ ਦਾ ਦਿਨ ਪੰਜਾਬ ਲਈ ਵੀ ਬੇਹੱਦ ਅਹਿਮ ਹੈ। ਇਸ ਤਿਓਹਾਰ ਨੂੰ ਪੰਜਾਬ 'ਚ ਲੋਹੜੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ, ਤਿਲ, ਗੁੜ, ਗਜਕ, ਰੇਵੜੀ ਤੇ ਮੂੰਗਫਲੀ ਨੂੰ ਅੱਗ 'ਚ ਚੜ੍ਹਾਇਆ ਜਾਂਦਾ ਹੈ।


ਕਿਉਂ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ?

ਰਵਾਇਤੀ ਤੌਰ 'ਤੇ ਲੋਹੜੀ ਇੱਕ ਵਿਸ਼ੇਸ਼ ਤਿਉਹਾਰ ਹੈ ਜੋ ਫਸਲਾਂ ਦੀ ਬਿਜਾਈ ਤੇ ਕਟਾਈ ਨਾਲ ਜੁੜਿਆ ਹੈ। ਇਸ ਮੌਕੇ ਪੰਜਾਬ 'ਚ ਨਵੀਂ ਫਸਲ ਦੀ ਪੂਜਾ ਕਰਨ ਦੀ ਰਵਾਇਤ ਹੈ। ਇਸ ਦਿਨ ਲੌਹੜੀਆਂ ਨੂੰ ਚੌਰਾਹਿਆਂ 'ਤੇ ਜਲਾਇਆ ਜਾਂਦਾ ਹੈ।

ਇਸ ਦਿਨ ਪੁਰਸ਼ ਅੱਗ ਦੇ ਨੇੜੇ ਭੰਗੜਾ ਪਾਉਂਦੇ ਹਨ, ਜਦੋਂਕਿ ਔਰਤਾਂ ਗਿੱਧਾ ਪਾਉਂਦੀਆਂ ਹਨ। ਇਸ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਭੰਗੜਾ ਪਾਉਂਦੇ ਹਨ ਤੇ ਲੋਹੜੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਤਿਲ, ਗੁੜ, ਗਜਕ, ਰਿਓੜੀ ਤੇ ਮੂੰਗਫਲੀ ਦੀ ਵੀ ਖਾਸ ਅਹਿਮੀਅਤ ਹੈ। ਲੋਹੜੀ ਨੂੰ ਕਈ ਥਾਵਾਂ 'ਤੇ ਤਿਲੋਡੀ ਵੀ ਕਿਹਾ ਜਾਂਦਾ ਹੈ।

ਦੁੱਲਾ ਭੱਟੀ ਦੀ ਕਹਾਣੀ

ਲੋਹੜੀ ਵਾਲੇ ਦਿਨ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਇਸ ਦੁਆਲੇ ਭੰਗੜਾ ਪਾਇਆ ਜਾਂਦਾ ਹੈ। ਇਸ ਦੇ ਨਾਲ ਅੱਗ ਦੇ ਨੇੜੇ ਚੱਕਰ ਬਣਾ ਕੇ ਦੁੱਲਾ ਭੱਟੀ ਦੀ ਕਹਾਣੀ ਸੁਣੀ ਜਾਂਦੀ ਹੈ। ਲੋਹੜੀ 'ਤੇ ਦੁੱਲਾ ਭੱਟੀ ਦੀ ਕਥਾ ਸੁਣਨ ਦਾ ਖਾਸ ਮਹੱਤਵ ਹੈ।

ਇਹ ਮੰਨਿਆ ਜਾਂਦਾ ਹੈ ਕਿ ਮੁਗਲ ਕਾਲ 'ਚ ਅਕਬਰ ਦੇ ਸਮੇਂ ਦੁੱਲਾ ਭੱਟੀ ਨਾਂ ਦਾ ਵਿਅਕਤੀ ਪੰਜਾਬ 'ਚ ਰਹਿੰਦਾ ਸੀ। ਉਸ ਸਮੇਂ ਕੁਝ ਅਮੀਰ ਕਾਰੋਬਾਰੀ ਸ਼ਹਿਰ ਦੀਆਂ ਕੁੜੀਆਂ ਨੂੰ ਵੇਚਦੇ ਸੀ। ਫਿਰ ਦੁੱਲਾ ਭੱਟੀ ਨੇ ਉਨ੍ਹਾਂ ਲੜਕੀਆਂ ਨੂੰ ਬਚਾਇਆ ਤੇ ਉਨ੍ਹਾਂ ਦਾ ਵਿਆਹ ਕਰ ਦਿੱਤਾ। ਉਸ ਨੂੰ ਉਦੋਂ ਤੋਂ ਹਰ ਸਾਲ ਲੋਹੜੀ ਦੀ ਯਾਦ 'ਚ ਦੁੱਲਾ ਭੱਟੀ ਦੀ ਕਥਾ ਸੁਣਾਉਣ ਦੀ ਪਰੰਪਰਾ ਹੈ।