ਚੰਡੀਗੜ੍ਹ: ਲੋਹੜੀ (Lohri) ਦਾ ਤਿਉਹਾਰ 13 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਹ ਤਿਉਹਾਰ ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਮਸ਼ਹੂਰ ਹੈ। ਇਸ ਦਿਨ ਲੋਕ ਚੰਗੇ ਫਸਲਾਂ ਦੀ ਪੈਦਾਵਾਰ ਲਈ ਪ੍ਰਮਾਤਮਾ ਅਤੇ ਕੁਦਰਤ ਦਾ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਚੰਗੀ ਪੈਦਾਵਾਰ ਦੀ ਕਾਮਨਾ ਕਰਦੇ ਹਨ।
ਇਸ ਤਿਓਹਾਰ ਮੌਕੇ ਰਾਤ ਦੇ ਸਮੇਂ ਲੋਕ ਆਪਣੇ ਘਰਾਂ ਦੇ ਬਾਹਰ ਲੋਹੜੀ (ਅੱਗ) ਬਾਲਦੇ ਹਨ। ਇਸ ਲੋਹੜੀ ਵਿਚ ਮੱਕੀ ਅਤੇ ਤਿਲ ਤੋਂ ਬਣੀਆਂ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਹਨ। ਔਰਤ ਅਤੇ ਆਦਮੀ ਰਵਾਇਤੀ ਪੁਸ਼ਾਕਾਂ ਵਿਚ ਲੋਕ ਨਾਚ ਪੇਸ਼ ਕਰਦੇ ਹਨ ਅਤੇ ਲੋਕ ਗੀਤ ਗਾਉਂਦੇ ਹਨ। ਆਓ ਜਾਣਦੇ ਹਾਂ ਲੋਹੜੀ ਦੀ ਕੀ ਮਹੱਤਤਾ ਹੈ ਅਤੇ ਦੁੱਲਾ ਭੱਟੀ ਦੀ ਕਹਾਣੀ ਕੀ ਹੈ।
ਲੋਹੜੀ ਦੀ ਮਹੱਤਤਾ
ਲੋਹੜੀ ਮਕਰ ਸੰਕਰਾਂਤੀ ਤੋਂ ਇੱਕ ਦਿਨ ਪਹਿਲਾਂ ਦੇਸ਼ ਭਰ ਵਿਚ ਮਨਾਈ ਜਾਂਦੀ ਹੈ। ਇਸ ਦਿਨ ਅੱਗ ਨੂੰ ਤਿਲ, ਗੁੜ, ਗਜਕ, ਰੇਵੜੀ ਅਤੇ ਮੂੰਗਫਲੀ ਚੜ੍ਹਾਈ ਜਾਂਦੀ ਹੈ। ਲੋਕ ਇਸ ਦੇ ਦੁਆਲੇ ਨੱਚਦੇ ਅਤੇ ਗਾਉਂਦੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਲਈ ਪ੍ਰਾਰਥਨਾ ਕਰਦੇ ਹਨ। ਫਸਲਾਂ ਦੀ ਬਿਜਾਈ ਅਤੇ ਕਟਾਈ ਨਾਲ ਸਬੰਧਤ ਇਹ ਤਿਉਹਾਰ ਪੰਜਾਬ ਵਿੱਚ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਕੈਪਟਨ ਨੂੰ ਕਿਹਾ ਭਾਜਪਾ ਦਾ ਏਜੰਟ, ਰਸ਼ਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਹੋਣ ਦੀ ਦਿੱਤੀ ਸਲਾਹ
ਪੰਜਾਬ ਵਿਚ ਨਵੀਂ ਫਸਲ ਦੀ ਪੂਜਾ ਕੀਤੀ ਜਾਂਦੀ ਹੈ। ਲੋਹੜੀ ਦੇ ਤਿਉਹਾਰ 'ਤੇ ਲੋਕ ਗੀਤ ਗਾਉਂਦੇ ਹਨ ਅਤੇ ਦੁੱਲਾ ਭੱਟੀ ਦੀ ਕਹਾਣੀ ਸੁਣਾਉਂਦੇ ਹਨ। ਨਾਲ ਹੀ ਇਸ ਮੌਕੇ ਭੰਗੜਾ ਅਤੇ ਗਾਣਾ-ਬਜਾਉਣਾ ਵੀ ਕੀਤਾ ਜਾਂਦਾ ਹੈ। ਇਸ ਦੀ ਆਪਣੀ ਖਾਸ ਮਹੱਤਤਾ ਹੈ।
ਲੋਕ ਮਾਨਤਾਵਾਂ ਮੁਤਾਬਕ ਮੁਗਲ ਰਾਜ ਅਕਬਰ ਦੇ ਸਮੇਂ ਦੁੱਲਾ ਭੱਟੀ ਨਾਂ ਦਾ ਵਿਅਕਤੀ ਪੰਜਾਬ ਵਿੱਚ ਰਹਿੰਦਾ ਸੀ। ਉਸ ਸਮੇਂ ਕੁਝ ਲੋਕ ਲਾਲਚ ਨਾਲ ਪੈਸਾ ਕਮਾਉਂਦੇ ਸੀ ਅਤੇ ਚੀਜ਼ਾਂ ਦੇ ਵਪਾਰ ਤੋਂ ਇਲਾਵਾ ਉਹ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਮੁਨਾਫੇ 'ਤੇ ਵੇਚਦੇ ਸੀ। ਦੁੱਲਾ ਭੱਟੀ ਨੇ ਲੜਕੀਆਂ ਨੂੰ ਉਨ੍ਹਾਂ ਲਾਲਚੀ ਕਾਰੋਬਾਰੀਆਂ ਦੇ ਚੁੰਗਲ ਤੋਂ ਬਚਾਇਆ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ। ਉਦੋਂ ਤੋਂ ਹੀ ਲੋਹੜੀ ‘ਤੇ ਦੁੱਲਾ ਭੱਟੀ ਦੀ ਕਹਾਣੀ ਸੁਣਨ ਦਾ ਰੁਝਾਨ ਸ਼ੁਰੂ ਹੋਇਆ ਸੀ। ਉਸ ਸਮੇਂ ਤੋਂ ਦੁੱਲਾ ਭੱਟੀ ਨੂੰ ਨਾਇਕ ਦੀ ਉਪਾਧੀ ਦਿੱਤੀ ਗਈ। ਇਸੇ ਲਈ ਇਹ ਕਹਾਣੀ ਹਰ ਸਾਲ ਲੋਹੜੀ 'ਤੇ ਸੁਣੀ ਜਾਂਦੀ ਹੈ।
(ਨੋਟ: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਤ ਹੈ। ਏਬੀਪੀ ਸਾਂਝਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।)
ਇਹ ਵੀ ਪੜ੍ਹੋ: ਸ਼੍ਰੀ ਬਰਾੜ ਦੇ ਹੱਕ 'ਚ ਅੱਗੇ ਆਏ ਗਾਇਕ ਰਣਜੀਤ ਬਾਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Lohri 2021: ਜਾਣੋ ਕੌਣ ਸੀ ਦੁੱਲਾ ਭੱਟੀ, ਕਿਉਂ ਲੋਹੜੀ 'ਤੇ ਸੁਣੀ ਜਾਂਦੀ ਹੈ ਉਨ੍ਹਾਂ ਦੀ ਕਹਾਣੀ
ਏਬੀਪੀ ਸਾਂਝਾ
Updated at:
09 Jan 2021 05:59 PM (IST)
Happy Lohri: ਫਸਲਾਂ ਦੀ ਬਿਜਾਈ ਅਤੇ ਕਟਾਈ ਨਾਲ ਸਬੰਧਤ ਇਹ ਤਿਉਹਾਰ ਪੰਜਾਬ ਵਿੱਚ ਖੂਬ ਧੁਮਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿਚ ਨਵੀਂ ਫਸਲ ਦੀ ਪੂਜਾ ਕੀਤੀ ਜਾਂਦੀ ਹੈ। ਲੋਹੜੀ ਦੇ ਤਿਉਹਾਰ 'ਤੇ ਲੋਕ ਗੀਤ ਗਾਉਂਦੇ ਹਨ ਅਤੇ ਦੁੱਲਾ ਭੱਟੀ ਦੀ ਕਥਾ ਸੁਣਦੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -