ਪੜਚੋਲ ਕਰੋ
Advertisement
BMW ਦੀ ਦਮਦਾਰ ਮੋਟਰਬਾਈਕ, ਫੀਚਰ ਕਰ ਦੇਣਗੇ ਹੈਰਾਨ
BMW ਮੋਟਰਰਾਡ ਨੇ ਭਾਰਤ ’ਚ ਐੱਸ-1000 ਆਰਆਰ ਲਾਂਚ ਕੀਤੀ ਸੀ, ਇਸ ਲਈ ਇਹ ਬਾਈਕ ਵੀ ਭਾਰਤ ’ਚ ਲਾਂਚ ਹੋ ਸਕਦੀ ਹੈ।
ਨਵੀਂ ਦਿੱਲੀ: BMW ਮੋਟਰੈਡ ਦੀ ਲਿਟਰ ਕਲਾਸ ਮੋਟਰਸਾਈਕਲ ਐੱਸ-1000 ਆਰ ਨੂੰ 2021 ਲਈ ਅਪਡੇਟ ਮਿਲਿਆ ਹੈ। ਨਵੀਂ ਬਾਈਕ ਮੌਜੂਦਾ ਮਾਡਲ ਦੇ ਮੁਕਾਬਲੇ ਵਜ਼ਨ ’ਚ 6.5 ਕਿਲੋ ਜ਼ਿਆਦਾ ਹਲਕੀ ਹੈ। ਇਨ ਲਾਈਨ ਚਾਰ ਸਿਲੰਡਰ ਐਸ 1000 ਆਰਆਰ ਦੇ ਇੰਜਣ ਉੱਤੇ ਆਧਾਰਤ ਹੈ ਤੇ 11000 PPM ਉੱਤੇ 121 ਕਿਲੋਵਾਟ (165HP) ਪੈਦਾ ਕਰਦਾ ਹੈ। ਇਸ ਵਿੱਚ 114 ਐੱਨਐੱਮ ਦਾ ਵੱਧ ਤੋਂ ਟੌਰਕ 9250 ਆਰਪੀਐਮ ਉੱਤੇ ਉਪਲਬਧ ਹੈ।
ਨਵੀਂ ਐੱਸ 1000 R ਡਾਇਨਾਮਿਕ ਟ੍ਰੈਕਸ਼ਨ ਕੰਟਰੋਲ DTC, ABS Pro ਨਾਲ ਬੈਕਿੰਗ ਐਂਗਲ ਆਪਟੀਮਾਈਜ਼ੇਸ਼ਨ ਤੇ ਤਿੰਨ ਰਾਈਡਿੰਗ ਮੋਡ ‘ਰੇਨ’, ‘ਰੋਡ’ ਤੇ ‘ਡਾਇਨਾਮਿਕ’ ਨਾਲ ਆਉਂਦੀ ਹੈ। ਫ਼ੁਲੀ ਕਨਫ਼ਿਗਰੇਬਲ ‘ਡਾਇਨਾਮਿਕ ਪ੍ਰੋ’ ਮੋਡ ‘ਰਾਈਡਿੰਗ ਮੋਡ ਪ੍ਰੋ’ ਆੱਪਸ਼ਨ ਦੇ ਹਿੱਸੇ ਵਜੋਂ ਸੈਟਿੰਗ ਆਪਸ਼ਨਜ਼ ਦੀ ਇੱਕ ਵਿਸ਼ੇਸ਼ ਤੌਰ ’ਤੇ ਸੀਰੀਜ਼ ਨਾਲ ਵੀ ਉਪਲਬਧ ਹੈ।
‘ਰਾਈਟਿੰਗ ਮੋਡਜ਼ ਪ੍ਰੋ’ ਨਾਲ ਨਵੇਂ ਐੱਸ-1000 R ’ਚ ਇੰਜਣ ਡ੍ਰੈਗ ਟੌਰਕ ਕੰਟਰੋਲ (MSR) ਅਤੇ ‘ਪਾਵਰ ਵ੍ਹੀਲ’ ਫ਼ੰਕਸ਼ਨ ਨਾਲ ਕੌਂਬੀਨੇਸ਼ਨ ਵਿੱਚ ‘ਇੰਜਣ ਬ੍ਰੇਕ’ ਫ਼ੰਕਸ਼ਨ ਵੀ ਹੈ। ‘ਰਾਈਡਿੰਗ ਮੋਡਜ਼ ਪ੍ਰੋ’ ਦੇ ਆੱਪਸ਼ਨ ਵਜੋਂ ਡਾਇਨਾਮਿਕ ਬ੍ਰੇਕ ਕੰਟਰੋਲ (DBC) ਵਧੀਕ ਤੌਰ ਉੱਤੇ ਐਮਰਜੈਂਸੀ ਬ੍ਰੇਕਿੰਗ ਦੌਰਾਨ ਰਾਈਡਰ ਦਾ ਸਪੋਰਟ ਕਰਦੀ ਹੈ।
2021 BMW S-1000 R ਦੇ ਚੇਸਿਸ ਅਤੇ ਫ਼੍ਰੇਮ ਕਾਰਣ ਵਜ਼ਨ ਘੱਟ ਹੋਇਆ ਹੈ। ਆਊਟਗੋਇੰਗ ਮੋਟਰਸਾਇਕਲ ਦੇ ਮੁਕਾਬਲੇ ਉਹ ਕਾਫ਼ੀ ਹਲਕੀ ਹੈ। ਫ਼ਲੈਕਸ ਫ਼੍ਰੇਮ ਵਿੱਚ ਬਾਈਕ ਦੀ ਚੌੜਾਈ ਘਟ ਜਾਂਦੀ ਹੈ। ਇਸ ਲਈ ਇਸ ਬਾਈਕ ਵਿੱਚ ਤੁਹਾਨੂੰ ਆਰਾਮਦੇਹ ਰਾਈਡ ਮਿਲੇਗੀ।
ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ 'ਚ ਕਈ ਰੋਗਾਂ ਦਾ ਇੱਕੋ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement