ਪੜਚੋਲ ਕਰੋ
Advertisement
ਜਨਵਰੀ 2021 ’ਚ ਆ ਰਿਹਾ ਹਾਰਲੇ ਡੇਵਿਡਸਨ ਦਾ ਨਵਾਂ ਮੋਟਰਸਾਈਕਲ, ਪੈਨ ਅਮੈਰਿਕਾ ਨੂੰ ਵੀ ਕੀਤਾ ਜਾਵੇਗਾ ਸ਼ਾਮਲ
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੀਂ ਆਪਣੇ 2021 ਦੇ ਮੋਟਰਸਾਈਕਲਾਂ ਪਿੱਛੇ ਪ੍ਰੇਰਣਾ ਤੇ ਜਨੂੰਨ ਦਾ ਪ੍ਰਦਰਸ਼ਨ ਕਰਨ ਲਈ ਦੁਨੀਆ ਸਾਹਵੇਂ ਲਿਆਉਣ ਲਈ ਰੋਮਾਂਚਿਤ ਹਾਂ, ਜਿਸ ਵਿੱਚ ਸਾਡੀ ਪਹਿਲੀ ਦਲੇਰਾਨਾ ਮੋਟਰਸਾਈਕਲ, ਪੈਨ ਅਮੈਰਿਕਾ ਦੀ ਝਲਕ ਵੀ ਸ਼ਾਮਲ ਹੈ।
ਲੀਜੈਂਡਰੀ ਅਮੈਰਿਕਨ ਮੋਟਰਸਾਈਕਲ ਬ੍ਰਾਂਡ ਹਾਰਲੇ ਡੇਵਿਡਸਨ ਨੇ ਐਲਾਨ ਕੀਤਾ ਹੈ ਕਿ 19 ਜਨਵਰੀ, 2021 ਨੂੰ ਪੈਨ ਅਮੈਰਿਕਾ ਮੋਟਰਸਾਈਕਲ ਲੈ ਕੇ ਆ ਰਿਹਾ ਹੈ। ADV ਨਾਲ ਕੰਪਨੀ ਨੇ ਵੀ ਇਹ ਖ਼ੁਲਾਸਾ ਕੀਤਾ ਹੈ ਕਿ ਸਾਲ 2021 ਮਾੱਡਲ ਲਾਈਨਅੱਪ ਪੂਰੀ ਤਰ੍ਹਾਂ ਨਵਾਂ ਹੋਵੇਗਾ। ਬਿਲਕੁਲ ਨਵੇਂ ਪਾਰਟਸ, ਅਕਸੈਸਰੀਜ਼ ਰਾਈਡਿੰਗ ਗੀਅਰ ਨੂੰ ਲਾਂਚ ਕਰੇਗੀ। ਇਸ ਬਾਰੇ ਵਿਸ਼ਵ ਨੂੰ 22 ਫ਼ਰਵਰੀ ਨੂੰ ਇੱਕ ਵੱਖਰੇ ਡਿਜੀਟਲ ਈਵੈਂਟ ’ਚ ਕੀਤਾ ਜਾਵੇਗਾ।
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੀਂ ਆਪਣੇ 2021 ਦੇ ਮੋਟਰਸਾਈਕਲਾਂ ਪਿੱਛੇ ਪ੍ਰੇਰਣਾ ਤੇ ਜਨੂੰਨ ਦਾ ਪ੍ਰਦਰਸ਼ਨ ਕਰਨ ਲਈ ਦੁਨੀਆ ਸਾਹਵੇਂ ਲਿਆਉਣ ਲਈ ਰੋਮਾਂਚਿਤ ਹਾਂ, ਜਿਸ ਵਿੱਚ ਸਾਡੀ ਪਹਿਲੀ ਦਲੇਰਾਨਾ ਮੋਟਰਸਾਈਕਲ, ਪੈਨ ਅਮੈਰਿਕਾ ਦੀ ਝਲਕ ਵੀ ਸ਼ਾਮਲ ਹੈ। ਅਸੀਂ ਇਸ ਛਿਣ ਨੂੰ ਦੁਨੀਆ ਭਰ ਦੇ ਆਪਣੇ ਗਾਹਕਾਂ ਤੇ ਡੀਲਰਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।
ਪੈਨ ਅਮੈਰਿਕਾ ਮੋਟਰਸਾਈਕਲ ਇੱਕ ਬਹੁਤ ਹੀ ਅਹਿਮ ਵੁਤਪਾਦ ਹੈ ਕਿਉਕਿ ਇਹ ਏਡੀਵੀ ਸੈਗਮੈਂਟ ਵਿੱਚ ਹਾਰਲੇ ਦੀ ਪਹਿਲੀ ਉਚਿਤ ਕੋਸ਼ਿਸ਼ ਹੈ। ਇਸ ਮੈਕਸ ਇੰਜਣ 1,250 ਸੀਸੀ ਦਾ ਹੈ। ਇਹ ਇੰਜਣ DOHC ਨਾਲ 60 ਡਿਗਰੀ, ਲਿਕੁਇਡ ਕੂਲਡ V-ਟਵਿਨ ਸੈੱਟਅਪ ਦੀ ਵਰਤੋਂ ਕਰਦਾ ਹੈ। ਇਹ 145 ਪੀਐੱਸ ਵੱਧ ਤੋਂ ਵੱਧ ਪਾਵਰ ਤੇ 122 ਐਨਐਮ ਪੀਕ ਟਾਰਕ ਨੂੰ ਜਨਰੇਟ ਕਰਦਾ ਹੈ।
ਇਸ ਮੋਟਰਸਾਈਕਲ ਵਿੱਚ ਕੁਝ ਪ੍ਰੀਮੀਅਮ ਸਾਈਕਲ–ਪਾਰਟਸ ਤੇ ਉਪਕਰਣ ਸੈੱਟ ਕਰਨ ਦੀ ਸੁਵਿਧਾ ਹੈ; ਜਿਸ ਵਿੱਚ ਸੈਮੀ ਐਕਟਿਵ ਸਸਪੈਂਸ਼ਨ, ਸਮਾਰਟਫ਼ੋਨ ਕੁਨੈਕਟੀਵਿਟੀ ਨਾਲ ਫੁਲ-ਕਲਰ ਟੀਐੱਫ਼ਟੀ ਡੈਸ਼, ਰਾਈਡਿੰਗ ਮੋਡਜ਼, ਹਾਈਟ ਐਡਜਸਟੇਬਲ ਵਿੰਡ-ਸਕ੍ਰੀਨ ਤੇ ਇੱਕ ਨਵਾਂ ਇਲੈਕਟ੍ਰੌਨਿਕਸ ਸੂਟ ਸ਼ਾਮਲ ਹਨ। ਹਾਰਲੇ ਡੇਵਿਡਸਨ ਨੇ ਇੱਕ ਨਵੇਂ ਰੇਡੀਅਨ ਮੋਨੋਬਲੌਕ ਚਾਰ-ਪਿਸਟਨ ਕੈਲਿਪਰ ਨੂੰ ਵਿਕਸਤ ਕਰਨ ਲਈ ਬ੍ਰੈਂਬੋ ਨਾਲ ਤਾਲਮੇਲ ’ਚ ਕੰਮ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement