ਪੜਚੋਲ ਕਰੋ
Advertisement
ਮਹਿੰਦਰਾ ਥਾਰ ਇਨ੍ਹਾਂ 6 ਲੋਕਾਂ ਨੂੰ ਗਿਫਟ ਕਰ ਰਹੇ ਨੇ ਅਨੰਦ ਮਹਿੰਦਰਾ, ਜਾਣੋ ਕਿਉਂ
ਆਨੰਦ ਮਹਿੰਦਰਾ ਨੇ ਭਾਰਤ-ਆਸਟਰੇਲੀਆ ਸੀਰੀਜ਼ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 6 ਖਿਡਾਰੀਆਂ ਨੂੰ ਥਾਰ SUV ਗਿਫਟ ਕਰ ਰਹੇ ਹਨ।
ਭਾਰਤ ਨੇ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਦਰਜ ਕਰਦਿਆਂ ਆਸਟਰੇਲੀਆ ਨੂੰ ਹਰਾਇਆ ਹੈ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਆਨੰਦ ਮਹਿੰਦਰਾ (anand mahindra) ਨੇ ਖਿਡਾਰੀਆਂ ਨੂੰ ਤੋਹਫ਼ੇ ਦੇਣ ਦਾ ਐਲਾਨ ਕੀਤਾ ਹੈ। ਆਨੰਦ ਮਹਿੰਦਰਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਮਹਿੰਦਰਾ Thar SUV 6 ਖਿਡਾਰੀਆਂ ਨੂੰ ਗਿਫਟ ਕਰਨਗੇ।
ਇੱਕ ਪਾਸੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਦੁਨੀਆ ਭਰ ਦੀਆਂ ਸ਼ੁੱਭ ਕਾਮਨਾਵਾਂ ਅਤੇ ਪ੍ਰਾਰਥਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਆਨੰਦ ਮਹਿੰਦਰਾ ਨੇ ਇਨ੍ਹਾਂ ਖਿਡਾਰੀਆਂ ਨੂੰ ਐਸਯੂਵੀ ਦਾ ਤੋਹਫਾ ਦਿੱਤਾ ਹੈ ਅਤੇ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਹੈ। ਜਿਨ੍ਹਾਂ ਨੂੰ ਆਨੰਦ ਮਹਿੰਦਰਾ ਇਹ ਉਪਹਾਰ ਦੇ ਰਹੇ ਹਨ ਉਹ ਖਿਡਾਰੀ ਮੁਹੰਮਦ ਸਿਰਾਜ, ਟੀ ਨਟਰਾਜਨ, ਸ਼ਾਰਦੂਲ ਠਾਕੁਰ, ਵਾਸ਼ਿੰਗਟਨ ਸੁੰਦਰ, ਸ਼ੁਭਮ ਗਿੱਲ ਅਤੇ ਨਵਦੇਵ ਸੈਣੀ ਹਨ।
ਦੱਸ ਦੇਈਏ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਨੰਦ ਕਿਸੇ ਖਿਡਾਰੀ ਨੂੰ ਕੋਈ ਤੋਹਫਾ ਦੇ ਰਹੇ ਹਨ, ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਕਈ ਵਾਰ ਅਜਿਹਾ ਕਰਕੇ ਖਿਡਾਰੀਆਂ ਦੇ ਹੌਂਸਲੇ ਅਤੇ ਮਨੋਬਲ ਨੂੰ ਵਧਾਇਆ ਹੈ। ਆਨੰਦ ਨੇ ਇਸ ਤੋਂ ਪਹਿਲਾਂ TUV300 ਕਿਦਾਂਬੀ ਸ੍ਰੀਕਾਂਤ ਨੂੰ ਸਾਲ 2017 ਵਿਚ ਸੀਰੀਜ਼ ਦਾ ਖਿਤਾਬ ਜਿੱਤਣ 'ਤੇ ਤੋਹਫੇ ਵਜੋਂ ਦਿੱਤੀ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਸਟਰੇਲੀਆਈ ਦੌਰੇ 'ਤੇ ਨਾ ਸਿਰਫ ਟੈਸਟ ਸੀਰੀਜ਼ ਦੀ ਜਿੱਤ ਵਿਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਬਲਕਿ ਉਹ ਭਾਰਤੀ ਕ੍ਰਿਕਟ ਵਿਚ ਇੱਕ ਨਵੇਂ ਸਟਾਰ ਵਜੋਂ ਵੀ ਉੱਭਰਿਆ। ਮੁਹੰਮਦ ਸਿਰਾਜ ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਹੈ ਕਿ ਉਸਨੇ ਬਹੁਤ ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਕ੍ਰਿਕਟ ਦੀਆਂ ਸਿਖਰਾਂ ਨੂੰ ਛੂਹਿਆ। ਇਸ ਦੇ ਨਾਲ ਹੀ ਆਸਟਰੇਲੀਆ ਦੇ ਦੌਰੇ ਤੋਂ ਆਉਣ ਤੋਂ ਬਾਅਦ ਸਿਰਾਜ ਨੇ ਆਪਣੇ ਲਈ ਇੱਕ BMW ਕਾਰ ਖਰੀਦੀ ਹੈ। ਸਿਰਾਜ ਨੇ ਨਵੀਂ ਕਾਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ।Six young men made their debuts in the recent historic series #INDvAUS (Shardul’s 1 earlier appearance was short-lived due to injury)They’ve made it possible for future generations of youth in India to dream & Explore the Impossible (1/3) pic.twitter.com/XHV7sg5ebr
— anand mahindra (@anandmahindra) January 23, 2021
ਇਹ ਵੀ ਪੜ੍ਹੋ: ਭਾਰਤ 'ਚ ਲਾਂਚ ਹੋਈ Tata Altroz iTurbo, ਜਾਣੋ ਕੀਮਤ ਅਤੇ ਫੀਚਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਪੰਜਾਬ
ਪੰਜਾਬ
ਪੰਜਾਬ
Advertisement