ਪੜਚੋਲ ਕਰੋ
Advertisement
ਜੁਗਾੜ ਦਾ ਵੀਡੀਓ ਵੇਖ ਕੇ ਹੈਰਾਨ ਹੋਏ ਮਹਿੰਦਰਾ ਕੰਪਨੀ ਦੇ ਮਾਲਕ, ਸ਼ੇਅਰ ਕਰ ਕੇ ਆਖੀ ਇਹ ਗੱਲ…
ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਇਸ ਜੁਗਾੜ ਦਾ ਵੀਡੀਓ ਵੇਖ ਕੇ ਟਵਿਟਰ ਉੱਤੇ ਸ਼ੇਅਰ ਕੀਤੇ ਬਿਨਾ ਨਹੀਂ ਰਹਿ ਸਕੇ। ਉਨ੍ਹਾਂ ਲਿਖਿਆ ਹੈ, ਵੀਡੀਓ ਭਾਵੇਂ ਪੁਰਾਣਾ ਲੱਗਦਾ ਹੈ।
ਨਵੀਂ ਦਿੱਲੀ: ਕਈ ਤਰ੍ਹਾਂ ਦੇ ‘ਜੁਗਾੜ’ (Jugaad Video) ਨਾਲ ਕੁਝ ਨਵਾਂ ਕਰ ਕੇ ਵਿਖਾਉਣਾ ਭਾਰਤ ਵਿੱਚ ਆਮ ਹੈ। ਜੇ ਜੁਗਾੜ ਸਸਤਾ ਤੇ ਟਿਕਾਊ ਵੀ ਹੋਵੇ, ਤਾਂ ਲੋਕ ਉਸ ਨੂੰ ਪਸੰਦ ਵੀ ਕਰਦੇ ਹਨ। ਹੁਣ ਕੁਝ ਅਜਿਹੇ ਹੀ ਜੁਗਾੜ ਦਾ ਵੀਡੀਓ ਟਵਿਟਰ ਰਾਹੀਂ ਸੋਸ਼ਲ ਮੀਡੀਆ (Social Media) ’ਤੇ ਤੇਜ਼ੀ ਨਾ ਵਾਇਰਲ ਹੋ ਰਿਹਾ ਹੈ। ਉਸ ਵਿੱਚ ਵਿਖਾਇਆ ਜਾ ਰਿਹਾ ਹੈ ਕਿ ਇੱਕ ਖ਼ਰਾਬ ਕਾਰ ਨੂੰ ਜੁਗਾੜ ਰਾਹੀਂ ਕਿਸ ਤਰੀਕੇ ਚਲਾਇਆ ਜਾ ਸਕਦਾ ਹੈ।
ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ (Anand Mahindra) ਇਸ ਜੁਗਾੜ ਦਾ ਵੀਡੀਓ ਵੇਖ ਕੇ ਟਵਿਟਰ ਉੱਤੇ ਸ਼ੇਅਰ ਕੀਤੇ ਬਿਨਾ ਨਹੀਂ ਰਹਿ ਸਕੇ। ਉਨ੍ਹਾਂ ਲਿਖਿਆ ਹੈ, ਵੀਡੀਓ ਭਾਵੇਂ ਪੁਰਾਣਾ ਲੱਗਦਾ ਹੈ, ਫਿਰ ਵੀ ਖ਼ੁਸ਼ ਕਰਨ ਵਾਲਾ ਹੈ। ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੰਜਣਾਂ ਦੀ ਹਾਰਸ ਪਾਵਰ ਦਾ ਜ਼ਿਕਰ ਕਿਉਂ ਕਰਦੇ ਹਾਂ ਤੇ ਆਪਣੀਆਂ ਕਾਰਾਂ ਨੂੰ ਆਪਣੇ ਰੱਥ ਸਮਝਦੇ ਹਾਂ। ਕ੍ਰਿਪਾ ਕਰਕੇ ਹਮੇਸ਼ਾ ਆਪਣੇ ਹੱਥਾਂ ਵਿੱਚ ਵਾਗਡੋਰ ਰੱਖੋ।
ਦੱਸ ਦੇਈਏ ਕਿ ਵਿਡੀਓ ਵਿੱਚ ਇੱਕ ਵਿਅਕਤੀ ਆਪਣੀ ਕਾਰ ਦਾ ਗੈਸ (ਰੇਸ) ਪੈਡਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੈਸ ਪੈਡਲ ਛੱਡਦਿਆਂ ਹੀ ਗੱਡੀ ਬੰਦ ਹੋ ਜਾਂਦੀ ਹੈ। ਉਹ ਵਿਅਕਤੀ ਆਪਣੀ ਯਾਤਰਾ ਜਾਰੀ ਰੱਖਣ ਲਈ ਜੁਗਾੜ ਨਾਲ ਇਸ ਸਮੱਸਿਆ ਦਾ ਹੱਲ ਕੱਢਣ ਦਾ ਜਤਨ ਕਰਦਾ ਹੈ। ਉਸ ਵਿਅਕਤੀ ਦਾ ਸਾਥੀ ਕਾਰ ਦਾ ਹੁੱਡ ਖੋਲ੍ਹਦਾ ਹੈ ਤੇ ਇੱਕ ਰੱਸੀ ਨਾਲ ਉਸ ਹੁੱਡ ਨੂੰ ਬੰਨ੍ਹ ਕੇ (ਜਿਸ ਨਾਲ ਗੱਡੀ ਵਿੱਚ ਰੇਸ ਆਉਂਦੀ ਹੈ) ਪਿੱਛੇ ਵਾਲੀ ਸੀਟ ਉੱਤੇ ਚੜ੍ਹ ਜਾਂਦਾ ਹੈ।
ਉਹ ਵਿਅਕਤੀ ਰੱਸੀ ਨਾਲ ਵਾਹਨ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦਾ ਯਤਨ ਕਰਦਾ ਹੈ। ਉਸ ਤੋਂ ਬਾਅਦ ਗੱਡੀ ਚਲਾ ਕੇ ਦੋਵੇਂ ਵਿਅਕਤੀ ਆਪਣੀ ਯਾਤਰਾ ਨੂੰ ਸਫ਼ਲ ਬਣਾਉਂਦੇ ਹਨ। ਇਸ ਵੀਡੀਓ ਨੂੰ ਟਵਿਟਰ ਉੱਤੇ 31,000 ਤੋਂ ਵੱਧ ਵਾਰ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Narendra Tomar: ਰਾਜ ਸਭਾ 'ਚ ਵਿਰੋਧੀਆਂ ਦੇ ਤਾਬੜਤੋੜ ਹਮਲਿਆਂ ਮਗਰੋਂ ਖੇਤੀ ਕਾਨੂੰਨਾਂ ਬਾਰੇ ਬੋਲੇ ਖੇਤੀ ਮੰਤਰੀ ਤੋਮਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਲਾਈਫਸਟਾਈਲ
ਜਨਰਲ ਨੌਲਜ
Advertisement