ਪੜਚੋਲ ਕਰੋ
ਬਜਾਜ Royal Enfield ਦੀ ਟੱਕਰ 'ਚ ਨੀਓ ਲਿਆਵੇਗੀ ਰੇਟਰੋ ਸਟਾਈਲ ਬਾਈਕ, ਇਹ ਹੋ ਸਕਦੀਆਂ ਹਨ ਖੂਬੀਆਂ
ਟ੍ਰਾਇੰਫ ਮੋਟਰਸਾਈਕਲਸ ਅਤੇ ਬਜਾਜ ਆਟੋ ਨੇ ਮਿਡਵੇਟਕੀ ਬਾਈਕ ਦੇ ਉਦੇਸ਼ ਨਾਲ 2017 ਵਿੱਚ ਇੱਕ ਗਲੋਬਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ। ਹੁਣ ਇਸ ਸਾਂਝੇਦਾਰੀ ਦੇ ਤਹਿਤ ਜਲਦੀ ਹੀ ਇਕ ਨਵੀਂ ਮਿਡ ਕੇਪੇਸਿਟੀ ਬਾਈਕ ਪੇਸ਼ ਕੀਤੀ ਜਾ ਸਕਦੀ ਹੈ।
ਟ੍ਰਾਇੰਫ ਮੋਟਰਸਾਈਕਲਸ ਅਤੇ ਬਜਾਜ ਆਟੋ ਨੇ ਮਿਡਵੇਟਕੀ ਬਾਈਕ ਦੇ ਉਦੇਸ਼ ਨਾਲ 2017 ਵਿੱਚ ਇੱਕ ਗਲੋਬਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ। ਹੁਣ ਇਸ ਸਾਂਝੇਦਾਰੀ ਦੇ ਤਹਿਤ ਜਲਦੀ ਹੀ ਇਕ ਨਵੀਂ ਮਿਡ ਕੇਪੇਸਿਟੀ ਬਾਈਕ ਪੇਸ਼ ਕੀਤੀ ਜਾ ਸਕਦੀ ਹੈ। ਕੰਪਨੀ ਪਹਿਲਾਂ ਹੀ ਦੱਸ ਚੁਕੀ ਹੈ ਕਿ ਇਹ ਬਾਈਕ ਬਜਾਜ ਦੇ ਚਾਕਨ ਪਲਾਂਟ 'ਚ ਬਣੇਗੀ। ਨਵੀਂ ਬਾਈਕ ਟ੍ਰਾਇੰਫ ਦੇ ਨੇਮਪਲੇਟ ਦੇ ਨਾਲ ਆ ਸਕਦੀ ਹੈ।
ਅਜਿਹੀਆਂ ਖਬਰਾਂ ਹਨ ਕਿ ਬਜਾਜ Royal Enfield ਦੇ ਮੁਕਾਬਲੇ 'ਚ ਇਕ ਨਵਾਂ ਨੀਓ-ਰੈਟ੍ਰੋ ਸਟਾਈਲ ਬਾਈਕ ਲਿਆਉਣ ਜਾ ਰਿਹਾ ਹੈ। ਰਾਇਲ ਐਨਫੀਲਡ ਤੋਂ ਇਲਾਵਾ ਕੰਪਨੀ ਹੌਂਡਾ ਹਾਈਨੇਸ, ਜਾਵਾ ਕਲਾਸਿਕ ਵਰਗੀਆਂ ਬਾਈਕਾਂ ਨਾਲ ਵੀ ਮੁਕਾਬਲਾ ਕਰੇਗੀ।
ਹੌਂਡਾ ਵੀ ਲਿਆ ਚੁਕੀ ਹੈ ਰਾਇਲ ਇਨਫੀਲਡ ਨੂੰ ਟੱਕਰ ਦੇਣ ਵਾਲੀ ਬਾਈਕ:
ਹੌਂਡਾ 2 ਵ੍ਹੀਲਰਜ਼ ਇੰਡੀਆ ਨੇ ਆਪਣੀ ਨਵੀਂ ਸਪੈਸ਼ਲਿਟੀ ਬਾਈਕ Hness CB350 ਨੂੰ ਭਾਰਤ 'ਚ ਪੇਸ਼ ਕੀਤਾ ਹੈ। ਇਸ ਬਾਈਕ ਦਾ ਸਿੱਧਾ ਮੁਕਾਬਲਾ ਭਾਰਤ ਵਿੱਚ ਰਾਇਲ ਐਨਫੀਲਡ ਨਾਲ ਹੋਵੇਗਾ। ਹੌਂਡਾ ਦੀ ਨਵੀਂ H'Ness CB350 ਬਾਈਕ ਦੀ ਐਕਸ ਸ਼ੋਅ ਰੂਮ ਕੀਮਤ ਲਗਪਗ 1.90 ਲੱਖ ਰੁਪਏ ਹੋਵੇਗੀ। ਇਹ ਅਗਲੇ ਮਹੀਨੇ ਵਿਕਰੀ ਲਈ ਉਪਲਬਧ ਹੋਵੇਗਾ। ਇਸ ਬਾਈਕ 'ਚ ਕਈ ਸ਼ਾਨਦਾਰ ਫੀਚਰਸ ਵੀ ਮਿਲਣਗੇ। ਦੱਸ ਦਈਏ ਕਿ ਇਹ ਬਾਈਕ DLX ਤੇ DLX ਪ੍ਰੋ ਵੇਰੀਐਂਟ 'ਚ ਉਪਲੱਬਧ ਹੋਵੇਗੀ।
ਫੀਚਰਸ:
ਕੰਪਨੀ ਨੂੰ ਨਵੀਂ ਹੌਂਡਾ H'Ness CB 350 ਤੋਂ ਵੱਡੀਆਂ ਉਮੀਦਾਂ ਹਨ ਜੋ ਮਿੱਡ ਸਾਈਜ਼ ਟੂ ਵਹਿਲਰਸ ਸੈਗਮੇਂਟ 'ਚ ਆਈ ਹੈ। ਕੰਪਨੀ ਨੇ ਇਸ ਵਿੱਚ ਕਈ ਚੰਗੇ ਫੀਚਰਸ ਇਸ 'ਚ ਸ਼ਾਮਲ ਕੀਤੇ ਹਨ। ਇਸ ਬਾਈਕ 'ਚ LED ਹੈੱਡਲਾਈਟ ਵੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਬਾਈਕ 'ਚ ਸਮਾਰਟ ਵਾਇਸ ਕੰਟਰੋਲ, ਸਿਲੈਕਟੇਬਲ ਟਾਰਕ ਕੰਟਰੋਲ ਵਰਗੇ ਫੀਚਰਸ ਉਪਲੱਬਧ ਹਨ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement