ਨਵੀਂ ਦਿੱਲੀ: ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਨਵਰਾਤਰੀ, ਦੀਵਾਲੀ ਤੇ ਫਿਰ ਨਵੇਂ ਸਾਲ 'ਚ ਕਈ ਲੋਕ ਕਾਰਾਂ ਖਰੀਦਦੇ ਹਨ। ਕੋਰੋਨਾ ਕਰਕੇ ਕਾਰਾਂ ਦੀ ਵਿਕਰੀ ਵੀ ਸਾਲ ਭਰ ਘੱਟ ਰਹੀ ਹੈ। ਅਜਿਹੀ ਸਥਿਤੀ ਵਿੱਚ ਕਾਰ ਕੰਪਨੀ ਹੁਣ ਆਪਣੇ ਗਾਹਕਾਂ ਲਈ ਬੈਸਟ ਆਫਰ ਲੈ ਕੇ ਆਈਆਂ ਹਨ। ਮਾਰੂਤੀ ਸੁਜ਼ੂਕੀ ਤੇ ਹੁੰਡਈ ਦੀਆਂ ਕਾਰਾਂ 'ਤੇ ਵਧੀਆ ਕੈਸ਼ ਛੂਟ ਤੇ ਐਕਸਚੇਂਜ ਬੋਨਸ ਮਿਲ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਕਾਰ ਹੈ ਤੇ ਕਿਹੜਾ ਆਫਰ ਮਿਲ ਰਿਹਾ ਹੈ।


ਮਾਰੂਤੀ ਸੁਜ਼ੂਕੀ Alto:

ਮਾਰੂਤੀ ਸੁਜ਼ੂਕੀ ਦੀ ਸਭ ਤੋਂ ਘੱਟ ਬਜਟ ਕਾਰ ਆਲਟੋ 'ਤੇ ਤਿਉਹਾਰਾਂ ਦੇ ਮੌਸਮ '40 ਹਜ਼ਾਰ ਤੱਕ ਦੇ ਬੈਨੀਫਿਟ ਮਿਲ ਰਹੇ ਹਨ। ਇਸ ਕਾਰ 'ਤੇ 21 ਹਜ਼ਾਰ ਦਾ ਕੈਸ਼ ਡਿਸਕਾਊਂਟ ਤੇ 15 ਹਜ਼ਾਰ ਤੱਕ ਦਾ ਐਕਸਚੇਂਜ ਬੋਨਸ ਤੇ 5 ਹਜ਼ਾਰ ਤੱਕ ਦਾ ਕਾਰਪੋਰੇਟ ਛੂਟ ਮਿਲ ਰਹੀ ਹੈ।

ਮਾਰੂਤੀ ਸੁਜ਼ੂਕੀ S Cross:

ਮਾਰੂਤੀ ਸੁਜ਼ੂਕੀ ਦੀ ਦੂਜੀ ਕਾਰ ਐਸ ਕਰਾਸ ਦੇ ਪੈਟਰੋਲ ਤੇ ਸੀਐਨਜੀ ਮਾਡਲਾਂ 'ਤੇ 48 ਹਜ਼ਾਰ ਤੱਕ ਦੀ ਛੋਟ ਮਿਲ ਰਹੀ ਹੈ, ਜਿਸ '23 ਹਜ਼ਾਰ ਦੀ ਨਕਦ ਛੂਟ, 20 ਹਜ਼ਾਰ ਦਾ ਐਕਸਚੇਂਜ ਬੋਨਸ ਤੇ 5 ਹਜ਼ਾਰ ਦਾ ਕਾਰਪੋਰੇਟ ਛੂਟ ਸ਼ਾਮਲ ਹੈ।

ਮਾਰੂਤੀ ਸੁਜ਼ੂਕੀ EECO:

ਮਾਰੂਤੀ ਸੁਜ਼ੂਕੀ ਦੀ ਵੈਨ ਮਾਰੂਤੀ ਈਕੋ ਨੂੰ ਸੀਐਨਜੀ ਤੇ ਪੈਟਰੋਲ ਦੇ ਮਾੱਡਲਾਂ 'ਤੇ 13 ਹਜ਼ਾਰ ਦੇ ਨਕਦ ਛੂਟ ਅਤੇ 20 ਹਜ਼ਾਰ ਤੇ 5 ਹਜ਼ਾਰ ਦੇ ਕਾਰਪੋਰੇਟ ਛੂਟ ਦੇ ਨਾਲ 38 ਹਜ਼ਾਰ ਰੁਪਏ ਦਾ ਬੈਨੀਫਿਟਸ ਮਿਲ ਰਹੇ ਹਨ।

ਮਾਰੂਤੀ ਸੁਜ਼ੂਕੀ Wagon-R:

ਮਾਰੂਤੀ ਸੁਜ਼ੂਕੀ ਦੀਆਂ ਛੋਟੀਆਂ ਕਾਰਾਂ ਵਿਚ ਫੇਮਸ Wagon-R 'ਤੇ ਇਸ ਤਿਉਹਾਰ ਦੇ ਮੌਸਮ ਵਿਚ 15 ਹਜ਼ਾਰ ਦਾ ਕੈਸ਼, 20 ਹਜ਼ਾਰ ਦਾ ਐਕਸਚੇਂਜ ਬੋਨਸ ਤੇ 5 ਹਜ਼ਾਰ ਰੁਪਏ ਦੀ ਕਾਰਪੋਰੇਟ ਛੂਟ ਵੀ ਮਿਲ ਰਹੀ ਹੈ।

ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਮਾਰੂਤੀ ਸੁਜ਼ੂਕੀ Celerio:

ਮਾਰੂਤੀ ਸੁਜ਼ੂਕੀ ਦੀ ਕਾਰ Celerio 'ਤੇ ਵੀ 53 ਹਜ਼ਾਰ ਤੱਕ ਦੀ ਛੂਟ ਮਿਲ ਰਹੀ ਹੈ, ਜਿਸ '28 ਹਜ਼ਾਰ ਰੁਪਏ ਦੀ ਨਕਦ, 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਤੇ 5 ਹਜ਼ਾਰ ਰੁਪਏ ਦੀ ਕਾਰਪੋਰੇਟ ਛੂਟ ਸ਼ਾਮਲ ਹੈ।

ਮਾਰੂਤੀ ਸੁਜ਼ੂਕੀ Swift, Dzire:

ਮਾਰੂਤੀ ਸੁਜ਼ੂਕੀ ਦੀ ਸਭ ਤੋਂ ਮਸ਼ਹੂਰ ਕਾਰ Swift 'ਤੇ ਵੀ ਥੋੜ੍ਹੀ ਛੂਟ ਮਿਲ ਰਹੀ ਹੈ। ਮਾਰੂਤੀ ਸਵਿਫਟ 'ਤੇ 15 ਹਜ਼ਾਰ ਰੁਪਏ ਦੀ ਨਕਦ ਛੂਟ ਤੇ 20 ਹਜ਼ਾਰ ਦੀ ਐਕਸਚੇਂਜ ਆਫਰ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਸਵਿਫਟ Dzire 'ਤੇ 14 ਹਜ਼ਾਰ ਦੀ ਨਕਦ ਛੂਟ ਤੇ 25 ਹਜ਼ਾਰ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

ਮਾਰੂਤੀ ਸੁਜ਼ੂਕੀ Vitara Brezza:

ਮਾਰੂਤੀ ਦੀ Vitara Brezza 'ਤੇ ਪਹਿਲੀ ਵਾਰ 45 ਹਜ਼ਾਰ ਰੁਪਏ ਦੇ ਬੇਨੀਫੀਟਸ ਮਿਲ ਰਹੇ ਹਨ, ਜਿਸ ਵਿੱਚ 20 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ, 20 ਹਜ਼ਾਰ ਦੀ ਐਕਸਚੇਂਜ ਆਫਰ (ਪੈਟਰੋਲ ਮਾਡਲਾਂ ਲਈ) ਅਤੇ 5 ਹਜ਼ਾਰ ਰੁਪਏ ਦੀ ਕਾਰਪੋਰੇਟ ਛੂਟ ਮਿਲ ਰਹੀ ਹੈ।

ਹੁਣ ਟਰੈਕਟਰਾਂ ਲਈ ਵੀ ਪ੍ਰਦੂਸ਼ਣ ਮਾਪਦੰਡ, ਅਗਲੇ ਸਾਲ ਹੋਣਗੇ ਲਾਗੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI