ਪੜਚੋਲ ਕਰੋ
Advertisement
ਫਰਵਰੀ 'ਚ ਕਾਰਾਂ 'ਤੇ ਵੱਡੀ ਰਿਆਇਤ, ਖਰੀਦਣ ਦਾ ਸੁਨਹਿਰੀ ਮੌਕਾ
ਜੇਕਰ ਤੁਸੀਂ ਮਰੂਤੀ ਸੁਜ਼ੂਕੀ ਦੀ ਕੋਈ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਕਿਉਂਕਿ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਣ ਕੰਪਨੀ ਮਾਰੂਤੀ ਸੁਜ਼ੂਕੀ ਫਰਵਰੀ ਮਹੀਨੇ 'ਚ ਕੁਝ ਕਾਰਾਂ 'ਤੇ ਭਾਰੀ ਰਿਆਇਤ ਦੇਣ ਜਾ ਰਹੀ ਹੈ। ਬੇਸ਼ੱਕ ਥੋੜ੍ਹਾ ਸਮਾਂ ਪਹਿਲਾਂ ਹੀ ਕੰਪਨੀ ਨੇ ਇਨਪੁਟ ਕੌਸਟ 'ਚ ਵਾਧੇ ਦਾ ਤਰਕ ਦਿੰਦਿਆਂ ਆਪਣੀਆਂ ਗੱਡੀਆਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ ਪਰ ਹੁਣ ਕੰਪਨੀ ਕੁਝ ਚੋਣਵੀਆਂ ਕਾਰਾਂ 'ਤੇ ਕੇਵਲ ਫਰਵਰੀ ਮਹੀਨੇ ਲਈ ਭਾਰੀ ਡਿਸਕਾਉਂਟ ਦੇ ਰਹੀ ਹੈ।
ਮਿਹਰਬਾਨ ਸਿੰਘ
ਚੰਡੀਗੜ੍ਹ: ਜੇਕਰ ਤੁਸੀਂ ਮਰੂਤੀ ਸੁਜ਼ੂਕੀ ਦੀ ਕੋਈ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਕਿਉਂਕਿ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਣ ਕੰਪਨੀ ਮਾਰੂਤੀ ਸੁਜ਼ੂਕੀ ਫਰਵਰੀ ਮਹੀਨੇ 'ਚ ਕੁਝ ਕਾਰਾਂ 'ਤੇ ਭਾਰੀ ਰਿਆਇਤ ਦੇਣ ਜਾ ਰਹੀ ਹੈ। ਬੇਸ਼ੱਕ ਥੋੜ੍ਹਾ ਸਮਾਂ ਪਹਿਲਾਂ ਹੀ ਕੰਪਨੀ ਨੇ ਇਨਪੁਟ ਕੌਸਟ 'ਚ ਵਾਧੇ ਦਾ ਤਰਕ ਦਿੰਦਿਆਂ ਆਪਣੀਆਂ ਗੱਡੀਆਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ ਪਰ ਹੁਣ ਕੰਪਨੀ ਕੁਝ ਚੋਣਵੀਆਂ ਕਾਰਾਂ 'ਤੇ ਕੇਵਲ ਫਰਵਰੀ ਮਹੀਨੇ ਲਈ ਭਾਰੀ ਡਿਸਕਾਉਂਟ ਦੇ ਰਹੀ ਹੈ।
ਕੰਪਨੀ ਨੇ Maruti Suzuki Alto 'ਤੇ 43,00 ਰੁਪਏ, Maruti Suzuki celerio' 'ਤੇ 42 ,00 ਰੁਪਏ, Maruti Suzuki Eeco 'ਤੇ 37,00 ਰੁਪਏ ਛੂਟ ਦਿੱਤੀ ਹੈ, ਇਸੇ ਤਰ੍ਹਾਂ Maruti Suzuki WagonR ਉੱਪਰ 32,500 ਰੁਪਏ ਤੇ Maruti Suzuki S-Presso 'ਤੇ 27,500 ਰੁਪਏ ਦੀ ਰਿਆਇਤ ਦਿੱਤੀ ਹੈ।
ਇਸੇ ਤਰ੍ਹਾਂ ਹੁੰਡਈ ਮੋਟਰ ਇੰਡੀਆ ਕੰਪਨੀ ਵੀ BS4 ਤੇ BS6 ਪੈਟਰੋਲ ਤੇ ਡੀਜ਼ਲ ਦੋਵਾਂ ਤਰਾਂ ਦੀਆਂ ਗੱਡੀਆਂ 'ਤੇ ਭਾਰੀ ਰਿਆਇਤ ਦੇ ਰਹੀ ਹੈ। ਕੁਝ ਕਾਰਾਂ 'ਤੇ ਤਾਂ 2.50 ਲੱਖ ਰੁਪਏ ਤੱਕ ਦੀ ਛੂਟ ਹੈ। ਕੰਪਨੀ ਵੱਲੋਂ Hyundai Santro 'ਤੇ 55,000 ਰੁਪਏ, Hyundai Grand i10 'ਤੇ 75,000 ਰੁਪਏ, Hyundai Grand i10 Nios 'ਤੇ 55,000 ਰੁਪਏ, Hyundai Elite i20 'ਤੇ 65,000 ਰੁਪਏ, Hyundai Xcent 'ਤੇ 95,000 ਰੁਪਏ ਤੱਕ ਦੀ ਰਿਆਇਤ ਹੈ ਜਦਕਿ Hyundai Creta 'ਤੇ 115,000 ਰੁਪਏ, Hyundai Verna 'ਤੇ 90,000 ਰੁਪਏ, Hyundai Elenatra 'ਤੇ 2,50,000 ਰੁਪਏ ਤੇ Hyundai Tucson 'ਤੇ ਵੀ 2,50,000 ਰੁਪਏ ਦੀ ਰਿਆਇਤ ਦਿੱਤੀ ਜਾ ਰਹੀ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement