ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨ੍ਹਾਂ ਗਾਹਕਾਂ ਨੂੰ ਰਾਹਤ ਦਿੱਤੀ ਹੈ ਜੋ ਕੋਰੋਨਾ ਦੌਰਾਨ ਲੱਗੇ ਲੌਕਡਾਊਨ ਕਾਰਨ ਆਪਣੀਆਂ BS-IV ਗੱਡੀਆਂ ਨੂੰ ਰਜਿਸਟਰ ਨਹੀਂ ਕਰ ਸਕੇ ਸੀ। ਸੁਪਰੀਮ ਕੋਰਟ ਨੇ 31 ਮਾਰਚ ਤੱਕ ਵੇਚੇ ਗਏ BS-IV ਵਾਹਨ ਰਜਿਸਟਰ ਕਰਨ ਦੀ ਆਗਿਆ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਾਹਨ ਜੋ ਵਿਕਰੀ ਤੋਂ ਬਾਅਦ ਈ-ਵਾਹਨ ਪੋਰਟਲ 'ਤੇ ਚੱਲੇ ਹਨ ਜਾਂ ਜਿਨ੍ਹਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਹੁਣ ਰਜਿਸਟਰ ਹੋ ਸਕਦੇ ਹਨ।


ਹਾਲਾਂਕਿ ਇਹ ਛੋਟ ਦਿੱਲੀ-ਐਨਸੀਆਰ ਵਿੱਚ ਲਾਗੂ ਨਹੀਂ ਹੋਵੇਗੀ। ਦਿੱਲੀ-ਐਨਸੀਆਰ ਵਿੱਚ ਇਸ ਸਮੇਂ ਦੌਰਾਨ ਵੇਚੇ ਗਏ ਵਾਹਨਾਂ ਨੂੰ ਅਜੇ ਰਜਿਸਟਰ ਕਰਨ ਦੀ ਆਗਿਆ ਨਹੀਂ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਸੀਂ ਦਿੱਲੀ-ਐਨਸੀਆਰ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਆਗਿਆ ਨਹੀਂ ਦੇ ਸਕਦੇ। ਇਹ ਦਿੱਲੀ-ਐਨਸੀਆਰ ਲਈ ਲਾਗੂ ਨਹੀਂ ਹੈ। ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਲੌਕਡਾਊਨ ਤੋਂ ਬਾਅਦ ਵੇਚੇ ਗਏ ਬੀਐਸ-4 ਵਾਹਨਾਂ ਦੀ ਰਜਿਸਟਰੀ ਕਰਨ ‘ਤੇ ਰੋਕ ਬਰਕਰਾਰ ਰਹੇਗੀ। ਸੁਪਰੀਮ ਕੋਰਟ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਵੇਚੇ ਗਏ BS-IV ਵਾਹਨ ਰਜਿਸਟਰ ਨਹੀਂ ਹੋਣਗੇ।




ਸੁਪਰੀਮ ਕੋਰਟ ਨੇ 39,000 ਵਾਹਨਾਂ ਦੀ ਰਜਿਸਟਰੀ ਦੀ ਇਜਾਜ਼ਤ ਨਹੀਂ ਦਿੱਤੀ ਜਿਨ੍ਹਾਂ ਨੂੰ ਈ-ਵਾਹਨ ਪੋਰਟਲ 'ਤੇ ਅਪਲੋਡ ਨਹੀਂ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਬੀਐਸ -4 ਗੱਡੀਆਂ ਦੀ ਵਿਕਰੀ ਅਤੇ ਰਜਿਸਟਰੀ ਕਰਨ ਲਈ 31 ਮਾਰਚ 2020 ਦੀ ਸਮਾਂ ਸੀਮਾ ਤੈਅ ਕੀਤੀ ਸੀ।



Car loan Information:

Calculate Car Loan EMI