ਪੜਚੋਲ ਕਰੋ
Advertisement
BMW 2021 ਤਕ ਲੈ ਕੇ ਆ ਰਹੀ ਇਲੈਕਟ੍ਰੋਨਿਕ ਕਾਰਾਂ
ਲਗਜ਼ਰੀ ਕਾਰਾਂ ਬਣਾਉਣ ਵਾਲੀ ਜਰਮਨੀ ਦੀ ਆਟੋਮੋਬਾਈਲ ਕੰਪਨੀ ਬੀਐਮਡਬਲੂ 2021 ਤਕ ਇੱਕ ਇਲੈਕਟ੍ਰੋਨਿਕ ਕਾਰ ਲਾਂਚ ਕਰੇਗੀ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਆਪਣੀ 1 ਸੀਰੀਜ਼ ਦੀ ਹੈਚਬੈਕ ਬੀਐਮਡਬਲੂ ਆਈ-1 ਇਲੈਕਟ੍ਰੋਨਿਕ ਕਾਰ ਬਾਜ਼ਾਰ ‘ਚ ਉਤਾਰੇਗੀ।
ਨਵੀਂ ਦਿੱਲੀ: ਪ੍ਰਦੂਸ਼ਣ ਨਾਲ ਨਜਿੱਠਣ ਲਈ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਦੀ ਤਕਨੀਕ ‘ਚ ਬਦਲਾਅ ਕਰਨਾ ਜ਼ਰੂਰੀ ਹੋ ਗਿਆ ਹੈ। ਫੋਸਿਲ ਫਿਊਲ ਨੂੰ ਲੈ ਕੇ ਵਾਹਨਾਂ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਦੇਸ਼-ਵਿਦੇਸ਼ ‘ਚ ਮੁਹਿੰਮ ਛੇੜੀ ਗਈ ਹੈ। ਜਿੱਥੇ ਤਕ ਇਸ ਈਂਧਨ ਦੀ ਗੱਲ ਹੈ ਤਾਂ ਬਾਈਓ ਡੀਜ਼ਲ ਨੂੰ ਲੈ ਕੇ ਵੀ ਕਈ ਦੇਸ਼ਾਂ ਨੇ ਕਮਰ ਕੱਸ ਲਈ ਹੈ।
ਹੁਣ ਲਗਜ਼ਰੀ ਕਾਰਾਂ ਬਣਾਉਣ ਵਾਲੀ ਜਰਮਨੀ ਦੀ ਆਟੋਮੋਬਾਈਲ ਕੰਪਨੀ ਬੀਐਮਡਬਲੂ 2021 ਤਕ ਇੱਕ ਇਲੈਕਟ੍ਰੋਨਿਕ ਕਾਰ ਲਾਂਚ ਕਰੇਗੀ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਆਪਣੀ 1 ਸੀਰੀਜ਼ ਦੀ ਹੈਚਬੈਕ ਬੀਐਮਡਬਲੂ ਆਈ-1 ਇਲੈਕਟ੍ਰੋਨਿਕ ਕਾਰ ਬਾਜ਼ਾਰ ‘ਚ ਉਤਾਰੇਗੀ।
ਆਟੋ ਐਕਸਪ੍ਰੈਸ ਯੁਕੇ ਦੀ ਰਿਪੋਰਟ ‘ਚ ਦੱਸਿਆ ਗਿਆ, “ਆਈ-1 ਇੱਕ ਸ਼ੁਰੂਆਤੀ ਵਰਗ (ਐਂਟ੍ਰੀ ਲੇਵਲ) ਕਾਰ ਹੋਵੇਗੀ, ਜੋ ਗੈਸੋਲੀਨ ਕਾਰ ਦੀ ਤਰ੍ਹਾਂ ਨਜ਼ਰ ਆਵੇਗੀ। ਕੰਪਨੀ ਵੱਲੋਂ ਇਸ ਨੂੰ ਜਲਦੀ ਤੋਂ ਜਲਦੀ 2021 ਤਕ ਪੇਸ਼ ਕਰਨ ਦੀ ਉਮੀਦ ਹੈ।”
ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਉਮੀਦ ਹੈ ਕਿ ਇਲੈਕਟ੍ਰੋਨਿਕ-1 ਸੀਰੀਜ਼ ਨੂੰ ਬ੍ਰਾਈਟ ਬਾਡੀਵਰਕ ਤੇ ਇੱਕ ਆਕਰਸ਼ਕ ਫਰੰਟ ਗ੍ਰਿਲ ਦੇ ਨਾਲ ਪੇਸ਼ ਕੀਤਾ ਜਾਵੇਗਾ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement