Driving on Highways: ਹਾਈਵੇਅ 'ਤੇ ਗੱਡੀ ਚਲਾਉਂਦੇ ਸਮੇਂ ਸਾਨੂੰ ਕਈ ਵਾਰ ਲੇਨ ਬਦਲਣ ਦੀ ਲੋੜ ਹੁੰਦੀ ਹੈ। ਕਿਉਂਕਿ ਕਈ ਵਾਰ ਸਾਡੇ ਅੱਗੇ ਚੱਲ ਰਹੇ ਵਾਹਨ ਨੂੰ ਓਵਰਟੇਕ ਕਰਨਾ ਪੈਂਦਾ ਹੈ ਜਾਂ ਅੱਗੇ ਵਾਹਨ ਰੁਕਣ ਕਾਰਨ ਜਾਂ ਕਿਸੇ ਮੋੜ 'ਤੇ ਮੁੜਨ ਕਾਰਨ ਲੇਨ ਬਦਲਣੀ ਪੈਂਦੀ ਹੈ। ਪਰ ਹਾਈਵੇਅ 'ਤੇ ਇਹ ਕੰਮ ਬਹੁਤ ਖ਼ਤਰਨਾਕ ਹੈ ਅਤੇ ਅਜਿਹੇ ਸਮੇਂ 'ਚ ਥੋੜੀ ਜਿਹੀ ਲਾਪਰਵਾਹੀ ਕਾਰਨ ਕਈ ਹਾਦਸੇ ਵਾਪਰ ਸਕਦੇ ਹਨ। ਅਜਿਹੀ ਕੋਈ ਦੁਰਘਟਨਾ ਤੁਹਾਡੇ ਨਾਲ ਨਾ ਵਾਪਰੇ, ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਹਾਈਵੇਅ 'ਤੇ ਗੱਡੀ ਚਲਾਉਂਦੇ ਸਮੇਂ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ। ਹਾਈਵੇਅ 'ਤੇ ਲੇਨ ਬਦਲਦੇ ਸਮੇਂ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਸ ਦੌਰਾਨ ਹੋਣ ਵਾਲੀਆਂ ਗਲਤੀਆਂ ਤੋਂ ਵੀ ਧਿਆਨ ਰੱਖਣਾ ਚਾਹੀਦਾ ਹੈ।


ਇੰਝ ਬਦਲੋ ਹਾਈਵੇ 'ਤੇ ਲੇਨ



  1. ਜਦੋਂ ਵੀ ਤੁਸੀਂ ਭਾਰੀ ਟ੍ਰੈਫਿਕ ਜਾਂ ਜਾਮ 'ਚ ਫਸ ਜਾਂਦੇ ਹੋ ਤਾਂ ਉਨ੍ਹਾਂ ਥਾਵਾਂ ਦੀ ਭਾਲ ਕਰੋ ਜਿੱਥੇ ਤੁਸੀਂ ਆਪਣੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਲਿਜਾ ਸਕਦੇ ਹੋ।

  2. ਲੇਨ ਬਦਲਣ ਤੋਂ ਪਹਿਲਾਂ ਸੜਕ 'ਤੇ ਬਲਾਇੰਡ ਸਪਾਟ ਦੀ ਜਾਂਚ ਕਰੋ ਅਤੇ ਸਾਈਡ ਇੰਡੀਕੇਟਰ ਚਾਲੂ ਕਰੋ।

  3. ਲੇਨ ਬਦਲਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਦੂਜੀ ਲੇਨ ਸਾਫ਼ ਹੋਵੇ ਅਤੇ ਪਿੱਛੇ ਤੋਂ ਕੋਈ ਵਾਹਨ ਨਾ ਆ ਰਿਹਾ ਹੋਵੇ। ਇਸ ਦੇ ਲਈ ਤੁਸੀਂ ਸਾਈਡ ਮਿਰਰਾਂ ਦੀ ਵਰਤੋਂ ਕਰੋ।

  4. ਜੇਕਰ ਤੁਹਾਨੂੰ ਦੂਜੀ ਲੇਨ ਬਿਲਕੁਲ ਸਾਫ਼ ਲੱਗਦੀ ਹੈ ਤਾਂ ਆਪਣੀ ਲੇਨ ਬਦਲਣ ਵਿੱਚ ਦੇਰੀ ਨਾ ਕਰੋ ਅਤੇ ਧਿਆਨ ਨਾਲ ਦੂਜੀ ਲੇਨ 'ਚ ਦਾਖਲ ਹੋਵੋ।


ਇਹ ਗਲਤੀਆਂ ਨਾ ਕਰੋ



  1. ਲੇਨ ਬਦਲਦੇ ਸਮੇਂ ਆਲੇ-ਦੁਆਲੇ ਦੇ ਮਾਹੌਲ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਸੜਕ ਸਾਫ਼ ਹੋਣ 'ਤੇ ਤੁਰੰਤ ਲੇਨ ਬਦਲੋ, ਕਿਉਂਕਿ ਦੇਰੀ ਹੋਣ 'ਤੇ ਹਾਲਾਤ ਬਦਲ ਸਕਦੇ ਹਨ।

  2. ਲੇਨਾਂ ਨੂੰ ਬਦਲਣ ਤੋਂ ਪਹਿਲਾਂ ਕਦੇ ਵੀ ਇੰਡੀਕੇਟਰਸ ਨੂੰ ਚਾਲੂ ਕਰਨਾ ਨਾ ਭੁੱਲੋ।

  3. ਲੇਨ ਬਦਲਦੇ ਸਮੇਂ ਆਪਣੇ ਵਾਹਨ ਦੀ ਸਪੀਡ ਹਮੇਸ਼ਾ ਬਣਾਈ ਰੱਖੋ, ਨਹੀਂ ਤਾਂ ਪਿੱਛੇ ਚੱਲ ਰਹੇ ਵਾਹਨ ਤੁਹਾਡੇ ਵਾਹਨ ਨੂੰ ਟੱਕਰ ਦੇ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI