ਪੜਚੋਲ ਕਰੋ

Car Tips: ਗਰਮੀ ਦੇ ਮੌਸਮ ’ਚ ਇੰਝ ਰੱਖੋ ਆਪਣੀ ਕਾਰ ਦਾ ਖ਼ਿਆਲ, ਜਾਣੋ ਇਹ ਜ਼ਰੂਰੀ ਟਿਪਸ

ਆਪਣੀ ਕਾਰ ਦੇ AC ਦੀ ਸਰਵਿਸ ਜ਼ਰੂਰ ਕਰਵਾ ਲਓ ਤੇ ਜੇ ਗੈਸ ਘੱਟ ਹੋ ਗਈ ਹੋਵੇ, ਤਾਂ ਫ਼ਿਲ ਕਰਵਾ ਲਵੋ। ਇਸ ਤੋਂ ਇਲਾਵਾ ਰੈਡੀਏਟਰ ਦੀ ਠੀਕ ਤਰੀਕੇ ਸਫ਼ਾਈ ਕਰਾ ਲੈਣੀ ਵੀ ਠੀਕ ਰਹਿੰਦੀ ਹੈ।

ਕੋਰੋਨਾ ਮਹਾਮਾਰੀ (Coronavirus) ਦੇ ਨਾਲ-ਨਾਲ ਇਸ ਵੇਲੇ ਭਿਆਨਕ ਗਰਮੀ (Summers) ਦਾ ਕਹਿਰ ਵੀ ਝੱਲਣਾ ਪੈ ਰਿਹਾ ਹੈ। ਦੇਸ਼ ਭਰ ’ਚ ਸਖ਼ਤ ਗਰਮੀ ਦਾ ਦੌਰ ਜਾਰੀ ਹੈ। ਇਸ ਮੌਸਮ ’ਚ ਇਨਸਾਨਾਂ ਦੇ ਨਾਲ ਗੱਡੀਆਂ ਦੀ ਦੇਖਭਾਲ (Car Care Tips) ਵੀ ਕਾਫ਼ੀ ਜ਼ਰੂਰੀ ਹੋ ਜਾਂਦੀ ਹੈ। ਗਰਮੀ ਦੇ ਮੌਸਮ ’ਚ ਗੱਡੀਆਂ ਵਿੱਚ ਕਾਫ਼ੀ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਲਈ ਇੱਥੇ ਅਸੀਂ ਤੁਹਾਨੂੰ ਕੁਝ ਖ਼ਾਸ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਕਾਰ ਨੂੰ ਗਰਮੀ ਦੇ ਮੌਸਮ ’ਚ ਫ਼ਿੱਟ ਰੱਖ ਸਕੋਗੇ।

ਕਾਰ ਦੇ AC ਦੀ ਸਰਵਿਸ ਸਭ ਤੋਂ ਪਹਿਲਾਂ

ਆਪਣੀ ਕਾਰ ਦੇ AC ਦੀ ਸਰਵਿਸ ਜ਼ਰੂਰ ਕਰਵਾ ਲਓ ਤੇ ਜੇ ਗੈਸ ਘੱਟ ਹੋ ਗਈ ਹੋਵੇ, ਤਾਂ ਫ਼ਿਲ ਕਰਵਾ ਲਵੋ। ਇਸ ਤੋਂ ਇਲਾਵਾ ਰੈਡੀਏਟਰ ਦੀ ਠੀਕ ਤਰੀਕੇ ਸਫ਼ਾਈ ਕਰਾ ਲੈਣੀ ਵੀ ਠੀਕ ਰਹਿੰਦੀ ਹੈ। ਕੋਸ਼ਿਸ਼ ਕਰੋ ਕਿ ਕਾਰ ਦੀ ਸਰਵਿਸ ਆਥੋਰਾਈਜ਼ਡ ਸਰਵਿਸ ਸੈਂਟਰ ਤੋਂ ਹੀ ਕਰਵਾਓ। ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧ ਜਾਂਦਾ ਹੈ, ਅਜਿਹੀ ਹਾਲਤ ਵਿੱਚ ਜੇ ਕਾਰ ਦਾ AC ਠੀਕ ਤਰੀਕੇ ਕੂਲਿੰਗ ਨਹੀਂ ਕਰੇਗਾ, ਤਾਂ ਕਾਰ ’ਚ ਬੈਠੇ ਲੋਕਾਂ ਦੀ ਹਾਲਤ ਖ਼ਰਾਬ ਹੋ ਜਾਵੇਗੀ।

ਕੂਲੈਂਟ ਦੀ ਮਾਤਰਾ ਸਹੀ ਰੱਖੋ

ਗਰਮੀ ਦੇ ਮੌਸਮ ’ਚ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਕਾਰ ’ਚ ਕੂਲੈਂਟ ਦੀ ਬਰਾਬਰ ਮਾਤਰਾ ਕਿਉਂਕਿ ਕੂਲੈਂਟ ਕਾਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਦਾ ਹੈ। ਕੋਸ਼ਿਸ਼ ਕਰੋ ਕਿ ਇੱਕ ਬੋਤਲ ਕੂਲੈਂਟ ਸਦਾ ਆਪਣੀ ਕਾਰ ’ਚ ਰੱਖੋ। ਲੋੜ ਪੈਣ ’ਤੇ ਇਹ ਕੰਮ ਆਵੇਗਾ। ਜੇ ਰਾਹ ਵਿੱਚ ਕੂਲੈਂਟ ਘਟ ਜਾਵੇ, ਉਸ ਦੀ ਥਾਂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਕੁਝ ਦੂਰੀ ਤੱਕ ਹੀ ਠੀਕ ਹੈ ਪਰ ਲੰਮੀ ਯਾਤਰਾ ਲਈ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਸਹੀ ਨਹੀਂ ਰਹਿੰਦੀ।

ਇੰਜਣ ਆਇਲ ਤੇ ਫ਼ਿਲਟਰ ਵੀ ਕਰੋ ਚੈੱਕ

ਗਰਮੀ ਦੇ ਮੌਸਮ ਵਿੱਚ ਗੱਡੀ ਦੇ ਇੰਜਣ ਆਇਲ ਦੀ ਮਾਤਰਾ ਇੱਕ ਦਮ ਸਹੀ ਰੱਖੋ। ।ਜੇ ਆਇਲ ਘੱਟ ਹੋਵੇ, ਤਾਂ ਟੌਪ–ਅੱਪ ਕਰਵਾ ਲਓ ਤੇ ਜੇ ਇਹ ਕਾਲਾ ਪੈ ਗਿਆ ਹੋਵੇ, ਤਾਂ ਫਿਰ ਤੋਂ ਫ਼ਿਲ ਕਰਵਾਓ। ਜੇ ਇੰਜਣ ਆਇਲ ਦੀ ਮਾਤਰਾ ਸਹੀ ਰਹੇਗੀ, ਤਾਂ ਤੁਹਾਡੀ ਯਾਤਰਾ ਵਿੱਚ ਕੋਈ ਅੜਿੱਕਾ ਨਹੀਂ ਪਵੇਗਾ। ਇੰਜਣ ਆਇਲ ਚੇਂਜ ਕਰਵਾਉਂਦੇ ਸਮੇਂ ਆਇਲ ਫ਼ਿਲਟਰ ਨਵਾਂ ਬਦਲਵਾ ਲਵੋ। ਅਜਿਹਾ ਕਰਨ ਨਾਲ ਕਾਰ ਦੀ ਸਿਹਤ ਵਧੀਆ ਰਹੇਗੀ ਤੇ ਤੁਹਾਡਾ ਸਫ਼ਰ ਵੀ ਸੁਹਾਵਣਾ ਰਹੇਗਾ।

ਰੈਡੀਏਟਰ ’ਚ ਲੱਗੇ ਫ਼ੈਨ ਦੀ ਕਰੋ ਜਾਂਚ

ਸਮੇਂ-ਸਮੇਂ ’ਤੇ ਕਾਰ ਦੇ ਰੈਡੀਏਟਰ ਨਾਲ ਲੱਗੇ ਫ਼ੈਨ ਦੀ ਜਾਂਚ ਜ਼ਰੂਰ ਕਰਵਾਓ। ਜੇ ਫ਼ੈਨ ਖ਼ਰਾਬ ਹੋਵੇਗਾ, ਜਾਂ ਠੀਕ ਤਰੀਕੇ ਕੰਮ ਨਹੀਂ ਕਰ ਰਿਹਾ, ਤਾਂ ਉਸ ਨੂੰ ਠੀਕ ਕਰਵਾ ਲਵੋ ਕਿਉਂਕ ਇਹ ਚੱਲਦੀ ਗੱਡੀ ਵਿੱਚ ਜੇ ਇੱਕਦਮ ਰੁਕ ਜਾਂਦਾ ਹੈ, ਤਾਂ ਕਾਰ ਬੰਦ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Coronavirus in India: ਪੰਜਾਬ ਤੇ ਚੰਡੀਗੜ੍ਹ ਸਣੇ 13 ਰਾਜਾਂ ’ਚ ਘਟ ਰਿਹਾ ਕੋਰੋਨਾ ਦਾ ਕਹਿਰ, ਦੇਸ਼ 'ਚ ਮੌਤਾਂ ਦਾ ਸਿਲਸਿਲਾ ਜਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
Embed widget