ਪੜਚੋਲ ਕਰੋ
Advertisement
ਹੁਣ ਟਰੈਕਟਰਾਂ ਲਈ ਵੀ ਪ੍ਰਦੂਸ਼ਣ ਮਾਪਦੰਡ, ਅਗਲੇ ਸਾਲ ਹੋਣਗੇ ਲਾਗੂ
ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ ਟਰੈਕਟਰਾਂ ਤੇ ਨਿਰਮਾਣ ਉਪਕਰਣ ਵਾਹਨਾਂ ਲਈ ਪ੍ਰਦੂਸ਼ਣ ਦੇ ਨਵੇਂ ਨਿਯਮ ਅਕਤੂਬਰ 2021 ਤੇ ਅਪਰੈਲ 2021 ਤੋਂ ਲਾਗੂ ਹੋਣਗੇ। ਇਹ ਫੈਸਲਾ ਖੇਤੀਬਾੜੀ ਮੰਤਰਾਲੇ, ਟਰੈਕਟਰ ਨਿਰਮਾਤਾ ਤੇ ਖੇਤੀਬਾੜੀ ਐਸੋਸੀਏਸ਼ਨਾਂ ਦੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ।
ਨਵੀਂ ਦਿੱਲੀ: ਇੱਕ ਪਾਸੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਾਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਤੇ ਵਿਰੋਧੀ ਧਿਰ ਵੀ ਕੇਂਦਰ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀਆਂ ਹਨ। ਦੂਜੇ ਪਾਸੇ, ਕੇਂਦਰ ਸਰਕਾਰ ਨੇ ਖੇਤੀ ਲਈ ਜ਼ਰੂਰੀ ਸਮਝੇ ਜਾਂਦੇ ਟਰੈਕਟਰਾਂ ਸਮੇਤ ਨਿਰਮਾਣ ਨਾਲ ਸਬੰਧਤ ਵਾਹਨਾਂ ਲਈ ਪ੍ਰਦੂਸ਼ਨ ਨਿਕਾਸੀ ਨਿਯਮਾਂ ਨੂੰ ਲਾਗੂ ਕੀਤਾ ਹੈ।
ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਸਾਲ ਅਕਤੂਬਰ ਤੱਕ ਟਰੈਕਟਰਾਂ ਲਈ ਪ੍ਰਦੂਸ਼ਣ ਮਾਪਦੰਡ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਇਸ ਤਰ੍ਹਾਂ ਸਰਕਾਰ ਨੇ ਇਸ ਸਾਲ ਅਕਤੂਬਰ ਤੋਂ ਅਕਤੂਬਰ 2021 ਤੱਕ ਟਰੈਕਟਰਾਂ ਲਈ ਪ੍ਰਦੂਸ਼ਣ ਦੇ ਨਵੇਂ ਨਿਯਮਾਂ ਦੀ ਅੰਤਮ ਤਾਰੀਖ ਵਧਾ ਦਿੱਤੀ ਹੈ। ਨੋਟੀਫਿਕੇਸ਼ਨ ਮੁਤਾਬਕ ਟਰੈਕਟਰਾਂ ਲਈ ਪ੍ਰਦੂਸ਼ਣ ਦੇ ਨਵੇਂ ਨਿਯਮ 1 ਅਕਤੂਬਰ 2021 ਤੋਂ ਲਾਗੂ ਹੋਣਗੇ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਖੇਤੀਬਾੜੀ ਮੰਤਰਾਲਾ, ਟਰੈਕਟਰ ਨਿਰਮਾਤਾ ਤੇ ਖੇਤੀਬਾੜੀ ਐਸੋਸੀਏਸ਼ਨਾਂ ਦੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ।
ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰਾਲੇ ਨੇ ਨਿਰਮਾਣ ਉਪਕਰਣ ਵਾਹਨਾਂ ਲਈ ਪ੍ਰਦੂਸ਼ਣ ਦੇ ਨਵੇਂ ਨਿਯਮਾਂ ਦੀ ਅੰਤਮ ਤਾਰੀਖ ਨੂੰ ਛੇ ਮਹੀਨਿਆਂ ਤੱਕ ਵਧਾ ਦਿੱਤਾ ਹੈ। ਹੁਣ, ਨਿਰਮਾਣ ਉਪਕਰਣ ਵਾਹਨ ਦੇ ਨਵੇਂ ਮਾਪਦੰਡ 1 ਅਪਰੈਲ 2021 ਤੋਂ ਲਾਗੂ ਹੋਣਗੇ। ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ, “ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਟਰੈਕਟਰਾਂ ਲਈ ਪ੍ਰਦੂਸ਼ਣ ਦੇ ਅਗਲੇ ਪੜਾਅ ਨੂੰ ਲਾਗੂ ਕਰਨ ਲਈ ਜੀਐਸਆਰ 598 (ਈ) ਦੀ ਮਿਤੀ 30 ਸਤੰਬਰ, 2020 ਨੂੰ ਸੀਐਮਵੀਆਰ 1989 ਵਿੱਚ ਸੋਧ ਨੂੰ ਸੂਚਿਤ ਕੀਤਾ ਹੈ। ਇਸ ਸਾਲ ਅਕਤੂਬਰ ਤੋਂ ਅਗਲੇ ਸਾਲ 1 ਅਕਤੂਬਰ ਤੱਕ ਵਧਾ ਦਿੱਤਾ ਹੈ।" ਮੰਤਰਾਲੇ ਨੇ ਅੱਗੇ ਕਿਹਾ, "ਨਿਰਮਾਣ ਉਪਕਰਣ ਵਾਹਨਾਂ ਲਈ, ਪ੍ਰਦੂਸ਼ਣ ਦੇ ਨਿਯਮਾਂ ਦਾ ਅਗਲਾ ਪੜਾਅ 1 ਅਪਰੈਲ 2021 ਤੋਂ ਲਾਗੂ ਹੋਣ ਦੀ ਤਜਵੀਜ਼ ਹੈ, ਜੋ ਛੇ ਮਹੀਨੇ ਦਾ ਮੁਲਤਵੀਕਰਨ ਪ੍ਰਦਾਨ ਕਰਦਾ ਹੈ।" ਇਸ ਸੋਧ ਦੇ ਨਾਲ ਸਰਕਾਰ ਹੋਰ ਮੋਟਰ ਵਾਹਨਾਂ ਅਤੇ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਤੇ ਹੋਰ ਅਜਿਹੇ ਉਪਕਰਣਾਂ ਦੇ ਪ੍ਰਦੂਸ਼ਣ ਨਿਯਮਾਂ ਦੇ ਵਿਚਕਾਰ ਉਲਝਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ Maruti Suzuki Vitara Brezza ਬਣੀ ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕੌਮਪੈਕਟ SUV ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904MoRTH has notified amendment to CMVR 1989, deferring the applicability date for implementing the next stage of emission norms for tractors (TREM Stage-IV) to 1st Oct next year. Read more: https://t.co/Z6oYkkhuC5 pic.twitter.com/5ssKmFiHog
— MORTHINDIA (@MORTHIndia) October 5, 2020
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement