ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਲੋਕਾਂ ਦੀ ਸਿਹਤ ਤੋਂ ਲੈ ਕੇ ਰੁਜ਼ਗਾਰ ਤਕ ਦੇ ਹਰੇਕ ਨੂੰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਵੱਡੀਆਂ ਕੰਪਨੀਆਂ ਵੀ ਇਸ ਤੋਂ ਦੂਰ ਨਹੀਂ ਹਨ। ਇਸ ਮਹਾਂਮਾਰੀ ਨੂੰ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ। ਅਪ੍ਰੈਲ ਦੇ ਮੁਕਾਬਲੇ ਮਈ 'ਚ ਮਾਰੂਤੀ ਸੁਜ਼ੂਕੀ ਦੀ ਸਮੁੱਚੀ ਵਿਕਰੀ 71 ਫ਼ੀਸਦੀ ਘੱਟ ਗਈ ਹੈ, ਜਿਸ ਤੋਂ ਬਾਅਦ ਇਹ ਘੱਟ ਕੇ 46,555 ਯੂਨਿਟ ਹੀ ਰਹੀ ਗਈ ਹੈ।

ਅਪ੍ਰੈਲ ਦੇ ਮੁਕਾਬਲੇ ਮਈ 'ਚ ਵਿਕਰੀ ਘਟੀ
ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ 'ਚ ਮਾਰੂਤੀ ਨੇ 1,59,691 ਯੂਨਿਟਸ ਵੇਚੀਆਂ ਸਨ। ਉਸ ਸਮੇਂ ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਤੋਂ ਬਾਅਦ ਲਗਾਏ ਗਏ ਲੌਕਡਾਊਨ ਕਾਰਨ ਵੱਖ-ਵੱਖ ਸੂਬਿਆਂ 'ਚ ਗੱਡੀਆਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਇਸ ਦੀ ਵਿਕਰੀ 'ਤੇ ਅਸਰ ਪਿਆ ਹੈ। ਸਿਰਫ਼ ਇੰਨਾ ਹੀ ਨਹੀਂ, ਕੰਪਨੀ ਨੇ ਉਦਯੋਗ 'ਚ ਵਰਤੀ ਗਈ ਆਕਸੀਜਨ ਨੂੰ ਡਾਕਟਰੀ ਵਰਤੋਂ ਲਈ ਦੇ ਦਿੱਤੀ ਅਤੇ 1 ਮਈ ਤੋਂ 16 ਮਈ ਤਕ ਆਪਣੇ ਪਲਾਂਟਾਂ 'ਚ ਉਤਪਾਦਨ ਬੰਦ ਰੱਖਿਆ ਸੀ।

ਇਹ ਕਾਰਾਂ ਘੱਟ ਵਿਕੀਆਂ
ਮਾਰੂਤੀ ਸੁਜ਼ੂਕੀ ਦੇ ਅਨੁਸਾਰ ਮਈ 'ਚ ਡੀਲਰਾਂ ਨੂੰ ਇਸ ਦੀ ਸਪਲਾਈ 75 ਫ਼ੀਸਦੀ ਘੱਟ ਕੇ 35,293 ਯੂਨਿਟਸ ਹੋ ਗਈ, ਜੋ ਅਪ੍ਰੈਲ 'ਚ 1,42,454 ਯੂਨਿਟ ਸੀ। ਮਈ 'ਚ ਆਲਟੋ ਅਤੇ ਐਸ-ਪ੍ਰੈਸੋ ਦੀ ਵਿਕਰੀ 81% ਘੱਟ ਕੇ 4,760 ਯੂਨਿਟ ਹੋ ਗਈ, ਜਦਕਿ ਅਪ੍ਰੈਲ 'ਚ 25,041 ਯੂਨਿਟ ਦੀ ਵਿਕਰੀ ਹੋਈ।

ਇਨ੍ਹਾਂ ਕਾਰਾਂ ਦੀ ਵਿਕਰੀ ਵੀ ਘਟੀ
ਇਨ੍ਹਾਂ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਦੀ ਸਵਿਫਟ, ਸੈਲੇਰੀਓ, ਇਗਨਿਸ, ਬਲੈਨੋ ਅਤੇ ਡਿਜ਼ਾਇਰ ਦੀ ਵਿਕਰੀ ਵੀ 72 ਫ਼ੀਸਦੀ ਘੱਟ ਕੇ 20,343 ਯੂਨਿਟਸ ਰਹਿ ਗਈ। ਇਸ ਦੇ ਨਾਲ ਹੀ ਅਪ੍ਰੈਲ 'ਚ ਇਨ੍ਹਾਂ ਕਾਰਾਂ ਦੇ 72,318 ਯੂਨਿਟਸ ਵਿਕੇ ਸਨ। ਮਿਡ ਸਾਈਜ਼ ਦੀ ਸੇਡਾਨ ਸਿਆਜ਼ ਦੀ ਵਿਕਰੀ ਘੱਟ ਕੇ 349 ਯੂਨਿਟਸ ਹੀ ਰਹਿ ਗਈ, ਜਦਕਿ ਅਪ੍ਰੈਲ 'ਚ ਇਹ ਅੰਕੜਾ 1567 ਯੂਨਿਟਸ 'ਤੇ ਸੀ।

ਇਨ੍ਹਾਂ ਦੀ ਸੇਲ ਵੀ ਪ੍ਰਭਾਵਿਤ ਹੋਈ
ਇਸ ਮਹਾਂਮਾਰੀ 'ਚ ਵਿਟਾਰਾ ਬ੍ਰੇਜ਼ਾ, ਐਸ-ਕਰਾਸ ਅਤੇ ਅਰਟਿਗਾ ਦੀ ਸੇਲ 75 ਫ਼ੀਸਦੀ ਘੱਟ ਕੇ 6355 ਯੂਨਿਟਸ ਰਹਿ ਗਈ, ਜੋ ਅਪ੍ਰੈਲ 'ਚ 25,484 ਯੂਨਿਟ ਸੀ। ਮਾਰੂਤੀ ਦੀ ਬਰਾਮਦ ਮਈ ਮਹੀਨੇ 'ਚ 35 ਫੀਸਦੀ ਘੱਟ ਕੇ 11,262 ਯੂਨਿਟ ਰਹਿ ਗਈ। ਅਪ੍ਰੈਲ 'ਚ ਕੰਪਨੀ ਨੇ 17,237 ਕਾਰਾਂ ਬਰਾਮਦ ਕੀਤੀਆਂ ਸਨ।

ਇਨ੍ਹਾਂ ਕੰਪਨੀਆਂ ਦੀ ਵਿਕਰੀ 'ਚ ਵੀ ਗਿਰਾਵਟ ਆਈ
ਮਾਰੂਤੀ ਸੁਜ਼ੂਕੀ ਤੋਂ ਇਲਾਵਾ ਮਈ 'ਚ ਟਾਟਾ ਮੋਟਰਜ਼, ਮਹਿੰਦਰਾ ਅਤੇ ਹੁੰਡਈ ਦੀਆਂ ਕਾਰਾਂ ਦੀ ਵਿਕਰੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਕੋਰੋਨਾ ਕਾਲ ਦੌਰਾਨ ਇਨ੍ਹਾਂ ਕੰਪਨੀਆਂ ਨੇ ਆਪਣੇ ਪਲਾਂਟਸ 'ਚ ਉਤਪਾਦਨ ਬੰਦ ਕਰ ਦਿੱਤਾ ਸੀ, ਜਿਸ ਦਾ ਅਸਰ ਕਾਰਾਂ ਦੀ ਵਿਕਰੀ 'ਚ ਵੇਖਣ ਨੂੰ ਮਿਲਿਆ ਹੈ।


 


 




 





 


Car loan Information:

Calculate Car Loan EMI