ਪੜਚੋਲ ਕਰੋ
Advertisement
3 ਲੱਖ ਤੋਂ ਘੱਟ ਕੀਮਤ ਵਾਲੀ Renault Kwid 'ਤੇ ਮਿਲ ਰਿਹਾ ਡਿਸਕਾਊਂਟ
ਫੈਸਟਿਵ ਸੀਜ਼ਨ ਦੌਰਾਨ ਵਿਕਰੀ ਵਧਾਉਣ ਲਈ ਕਾਰ ਕੰਪਨੀਆਂ ਆਪਣੀਆਂ ਕਾਰਾਂ 'ਤੇ ਛੂਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਰੇਨੋਲਟ ਦੀ ਗੱਲ ਕਰੀਏ ਤਾਂ ਕੰਪਨੀ ਆਪਣੀ ਸਭ ਤੋਂ ਬੈਸਟ ਸੈਲਿੰਗ ਕਾਰ ਕਵਿਡ 'ਤੇ 49,000 ਰੁਪਏ ਤੱਕ ਦੀ ਛੂਟ ਦੇ ਰਹੀ ਹੈ।
ਫੈਸਟਿਵ ਸੀਜ਼ਨ ਦੌਰਾਨ ਵਿਕਰੀ ਵਧਾਉਣ ਲਈ ਕਾਰ ਕੰਪਨੀਆਂ ਆਪਣੀਆਂ ਕਾਰਾਂ 'ਤੇ ਛੂਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਰੇਨੋਲਟ ਦੀ ਗੱਲ ਕਰੀਏ ਤਾਂ ਕੰਪਨੀ ਆਪਣੀ ਸਭ ਤੋਂ ਬੈਸਟ ਸੈਲਿੰਗ ਕਾਰ ਕਵਿਡ 'ਤੇ 49,000 ਰੁਪਏ ਤੱਕ ਦੀ ਛੂਟ ਦੇ ਰਹੀ ਹੈ। ਇਸ ਕਾਰ ਨੇ ਐਂਟਰੀ ਲੈਵਲ ਦੇ ਸੈਗਮੇਂਟ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਆਓ ਜਾਣਦੇ ਹਾਂ ਇਸ ਕਾਰ ਦੇ ਫ਼ੀਚਰ, ਕੀਮਤ ਅਤੇ ਆਫਰ ਬਾਰੇ।
ਇਹ ਆਫਰ ਅਤੇ ਕੀਮਤ:
ਜੇ ਤੁਸੀਂ ਇਸ ਫੈਸਟਿਵ ਸੀਜ਼ਨ 'ਚ ਰੇਨੋਲਟ ਕਵਿਡ ਨੂੰ ਖਰੀਦਦੇ ਹੋ, ਤਾਂ ਤੁਸੀਂ 49,000 ਰੁਪਏ ਤਕ ਦਾ ਫਾਇਦਾ ਪ੍ਰਾਪਤ ਕਰ ਸਕਦੇ ਹੋ। ਕੰਪਨੀ ਇਸ ਕਾਰ 'ਤੇ 15,000 ਰੁਪਏ ਦੀ ਨਕਦ ਛੂਟ, 15,000 ਰੁਪਏ ਤੱਕ ਦਾ ਐਕਸਚੇਂਜ ਬੋਨਸ, 10,000 ਰੁਪਏ ਤੱਕ ਦਾ ਲੋਏਲਿਟੀ ਬੋਨਸ ਅਤੇ 9,000 ਰੁਪਏ ਦਾ ਕਾਰਪੋਰੇਟ ਛੂਟ ਦੇ ਰਹੀ ਹੈ। ਰੇਨੋਲਟ ਦੀ ਇਹ ਪੇਸ਼ਕਸ਼ 31 ਅਕਤੂਬਰ ਤੱਕ ਲਾਗੂ ਹੈ। ਕਵਿਡ ਦੀ ਕੀਮਤ 2.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 5.12 ਲੱਖ ਰੁਪਏ ਹੈ।
ਮਜ਼ਬੂਤ ਇੰਜਣ:
ਇਸ ਕਾਰ ਨੂੰ ਦੋ ਇੰਜਣਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ 1.0-ਲਿਟਰ, 3-ਸਿਲੰਡਰ ਪੈਟਰੋਲ ਇੰਜਨ ਹੈ, ਜੋ 67bhp ਦੀ ਪਾਵਰ ਅਤੇ 91Nm ਦਾ ਟਾਰਕ ਜਨਰੇਟ ਕਰਦਾ ਹੈ। ਨਾਲ ਹੀ, ਇੱਥੇ 5 ਸਪੀਡ ਮੈਨੂਅਲ ਅਤੇ 5-ਸਪੀਡ ਏਐਮਟੀ ਗੀਅਰਬਾਕਸ ਵਿਕਲਪ ਹਨ। ਦੂਜਾ 0.8-ਲਿਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 53bhp ਦੀ ਪਾਵਰ ਅਤੇ 72Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।
ਇਹ ਹਨ ਫ਼ੀਚਰ:
ਰੇਨਾਲਟ ਕਵਿਡ ਦੇ 1.0-ਲੀਟਰ ਇੰਜਨ ਦਾ ਨਵਾਂ ਆਰਐਕਸਐਲ ਵੈਰੀਅੰਟ ਸਿੰਗਲ-ਡਿਨ ਬਲੂਟੁੱਥ ਆਡੀਓ ਸਿਸਟਮ, ਸਪਲਿਟ ਹੈੱਡਲੈਂਪ, ਐਲਈਡੀ ਟੇਲਲੈਂਪ ਐਲੀਮੈਂਟ, ਰੂਫ ਸਪੋਇਲਰ, ਪਾਵਰ ਸਟੀਅਰਿੰਗ, ਫਰੰਟ ਪਾਵਰ ਵਿੰਡੋਜ਼, ਰਿਮੋਟ ਸੈਂਟਰਲ ਲਾਕਿੰਗ ਅਤੇ ਇੰਟਰਨਲ ਐਡਜਸਟਬਲ ਮਿਰਰ ਸ਼ਾਨਦਾਰ ਫ਼ੀਚਰ ਨਾਲ ਲੈਸ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement