ਨਵੀਂ ਦਿੱਲੀ: ਜੋ ਲੋਕ ਆਪਣੀ ਕਾਰ 'ਤੇ ਸਫ਼ਰ ਕਰਦੇ ਹਨ, ਉਹ ਇਸ ਗਰਮੀ ਦੀ ਧੁੱਪ ‘ਚ ਯਕੀਨਨ AC ਚਾਲੂ ਕਰਦੇ ਹਨ ਪਰ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਲੋਕ AC ਨੂੰ ਵਾਰ-ਵਾਰ ਚਾਲੂ ਤੇ ਬੰਦ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਵਧੇਰੇ ਏਸੀ ਚਲਾਉਣਾ ਵਾਹਨ ਦੀ ਮਾਈਲੇਜ਼ ਨੂੰ ਪ੍ਰਭਾਵਤ ਕਰਦਾ ਹੈ ਪਰ ਕੀ ਇਹ ਸੱਚਮੁੱਚ ਸਹੀ ਹੈ? ਜਾਂ ਇਹ ਬੱਸ ਇੱਕ ਵਹਿਮ ਹੀ ਹੈ, ਆਓ ਜਾਣਦੇ ਹਾਂ।
ਕਾਰ ਦਾ ਏਸੀ ਇਸ ਤਰ੍ਹਾਂ ਕੰਮ ਕਰਦਾ ਹੈ
AC ਚਾਲੂ ਹੋਣ ਤੋਂ ਬਾਅਦ, ਇਹ ਅਲਟਰਨੇਟਰ ਵਾਲੀ ਐਨਰਜੀ ਦੀ ਵਰਤੋਂ ਕਰਦਾ ਹੈ। ਇਹ ਇੰਜਣ ਦੁਆਰਾ ਇਸ ਐਨਰਜੀ ਨੂੰ ਪ੍ਰਾਪਤ ਕਰਦਾ ਹੈ। ਇੰਜਣ ਫਿਊਲ ਟੈਂਕ ਤੋਂ ਫਿਊਲ ਦੀ ਵਰਤੋਂ ਕਰਦਾ ਹੈ, ਪਰ ਕਾਰ ਚਾਲੂ ਹੋਣ ਤਕ ਏਸੀ ਚਾਲੂ ਨਹੀਂ ਹੁੰਦਾ, ਕਿਉਂਕਿ ਏਸੀ ਕੰਪ੍ਰੈਸਰ ਨਾਲ ਜੁੜੀ ਬੈਲਟ ਉਦੋਂ ਹੀ ਘੁੰਮਦੀ ਹੈ ਜਦੋਂ ਇੰਜਣ ਚਾਲੂ ਹੁੰਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬੈਲਟ ਹੈ ਜੋ ਕਾਰ ਦੇ ਅਲਟਰਨੇਟਰ ਨੂੰ ਚਾਲੂ ਰੱਖਣ ਤੇ ਬੈਟਰੀ ਚਾਰਜ ਕਰਨ ਦਾ ਕੰਮ ਕਰਦੀ ਹੈ। ਏਸੀ ਕੰਪ੍ਰੈਸਰ ਕੂਲੈਂਟ ਨੂੰ ਸੰਕੁਚਿਤ ਕਰਦਾ ਹੈ ਤੇ ਠੰਢਾ ਹੁੰਦਾ ਹੈ। ਕਾਰ ਦਾ ਏਸੀ ਚੱਲਦਾ ਹੈ ਤੇ ਆਪਣਾ ਕੰਮ ਕਰਦਾ ਹੈ।
AC ਦੀ ਵਰਤੋਂ ਕਿਵੇਂ ਕਰੀਏ
ਅਕਸਰ ਲੋਕ ਵਾਹਨ ਦੀਆਂ ਸਾਰੀਆਂ ਖਿੜਕੀਆਂ ਨੂੰ ਹਾਈਵੇ 'ਤੇ ਹੇਠਾਂ ਰੱਖਦੇ ਹਨ, ਇਹ ਸੋਚਦੇ ਹੋਏ ਕਿ ਬਾਹਰ ਦੀ ਹਵਾ ਹੋਵੇਗੀ, ਜਦਕਿ ਅਜਿਹਾ ਕਰਨ ਨਾਲ ਕਾਰ ਦੇ ਮਾਈਲੇਜ਼ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਿਉਂਕਿ ਕਾਰ ਦੀ ਗਤੀ ਵਧਦੀ ਹੈ, ਬਾਹਰੀ ਹਵਾ ਕਾਰ ਦੇ ਅੰਦਰ ਚਲੀ ਜਾਂਦੀ ਹੈ, ਜਿਸ ਕਾਰਨ ਇੰਜਣ ਦੀ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਦਬਾਅ ਵਧਦਾ ਹੈ। ਇਸ ਕਾਰਨ ਇੰਜਨ ਨੂੰ ਵਧੇਰੇ ਬਾਲਣ ਦੀ ਜ਼ਰੂਰਤ ਪੈਂਦੀ ਹੈ, ਮਾਈਲੇਜ਼ ਘੱਟ ਜਾਂਦੀ ਹੈ।
ਇਸ ਲਈ, ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਸਮੇਂ AC ਨੂੰ ਆਨ ਰੱਖਣਾ ਕਾਰ ਦੇ ਮਾਈਲੇਜ ‘ਤੇ ਜ਼ਿਆਦਾ ਅੰਤਰ ਨਹੀਂ ਪਾਉਂਦਾ। ਕੁੱਲ ਮਿਲਾ ਕੇ, AC ਚਲਾਉਣ ਨਾਲ ਕਾਰ ਦੇ ਮਾਈਲੇਜ਼ 'ਤੇ ਅਸਰ ਨਹੀਂ ਪੈਂਦਾ ਜਿੰਨਾ ਏਸੀ ਨੂੰ ਵਾਰ-ਵਾਰ ਬੰਦ ਕਰਨ ‘ਤੇ ਪੈਂਦਾ ਹੈ।
ਮਾਹਰ ਦੀ ਨਜ਼ਰ ਤੋਂ
ਆਟੋ ਮਾਹਰ ਟੂਟੂ ਧਵਨ ਅਨੁਸਾਰ, ਕਾਰ ਚਲਾਉਂਦੇ ਸਮੇਂ ਏਸੀ ਚਲਾਉਣ ਨਾਲ ਕਾਰ ਦੀ ਮਾਈਲੇਜ਼ 5 ਤੋਂ 7 ਪ੍ਰਤੀਸ਼ਤ ਘੱਟ ਜਾਂਦੀ ਹੈ, ਪਰ ਇਹ ਜ਼ਿਆਦਾ ਨਹੀਂ। ਇਸ ਲਈ AC ਦੀ ਵਰਤੋਂ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਇਸ ਨੂੰ ਪਸੰਦ ਕਰੋ।
Car loan Information:
Calculate Car Loan EMI