ਪੜਚੋਲ ਕਰੋ

Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ

Traffic Rules: ਦੇਸ਼ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ। ਸੜਕ ਹਾਦਸਿਆਂ ਨੂੰ ਘਟਾਉਣ ਅਤੇ ਆਵਾਜਾਈ ਪ੍ਰਬੰਧ ਨੂੰ ਸੁ

Traffic Rules: ਦੇਸ਼ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ। ਸੜਕ ਹਾਦਸਿਆਂ ਨੂੰ ਘਟਾਉਣ ਅਤੇ ਆਵਾਜਾਈ ਪ੍ਰਬੰਧ ਨੂੰ ਸੁਚਾਰੂ ਬਣਾਈ ਰੱਖਣ ਲਈ ਮੋਟਰ ਵਾਹਨ ਐਕਟ ਅਧੀਨ ਕਈ ਨਿਯਮ ਬਣਾਏ ਗਏ ਹਨ।

ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਜੇ ਇੱਕ ਵਾਰ ਟ੍ਰੈਫਿਕ ਚਲਾਨ ਕੱਟ ਗਿਆ ਤਾਂ ਕੀ ਉਸੇ ਦਿਨ ਦੁਬਾਰਾ ਉਸੇ ਗਲਤੀ ਲਈ ਚਲਾਨ ਨਹੀਂ ਕੱਟਿਆ ਜਾ ਸਕਦਾ? ਕਈ ਲੋਕ ਇਹ ਸਮਝਦੇ ਹਨ ਕਿ ਇੱਕ ਵਾਰ ਚਲਾਨ ਭਰਨ ਤੋਂ ਬਾਅਦ ਪੂਰੇ ਦਿਨ ਉਸੇ ਨਿਯਮ ਦੀ ਉਲੰਘਣਾ ਕਰਨ 'ਤੇ ਮੁੜ ਕਾਰਵਾਈ ਨਹੀਂ ਹੋਵੇਗੀ ਪਰ ਟ੍ਰੈਫਿਕ ਨਿਯਮਾਂ ਵਿੱਚ ਹਰ ਮਾਮਲੇ ਲਈ ਇਹ ਗੱਲ ਸਹੀ ਨਹੀਂ ਹੈ। ਵੱਖ-ਵੱਖ ਟ੍ਰੈਫਿਕ ਉਲੰਘਣਾਵਾਂ ਲਈ ਕਾਨੂੰਨ ਵੀ ਵੱਖਰੇ ਹਨ।

ਮੋਟਰ ਵਾਹਨ ਐਕਟ ਕੀ ਕਹਿੰਦਾ ਹੈ?

ਮੋਟਰ ਵਾਹਨ ਐਕਟ ਅਨੁਸਾਰ ਹਰ ਟ੍ਰੈਫਿਕ ਉਲੰਘਣਾ ਲਈ ਇੱਕੋ ਜਿਹੇ ਨਿਯਮ ਲਾਗੂ ਨਹੀਂ ਹੁੰਦੇ। ਕੁਝ ਗਲਤੀਆਂ ਅਜਿਹੀਆਂ ਹਨ ,ਜਿਨ੍ਹਾਂ ਲਈ ਇੱਕ ਦਿਨ ਵਿੱਚ ਸਿਰਫ਼ ਇੱਕ ਵਾਰ ਚਲਾਨ ਕੱਟਿਆ ਜਾਂਦਾ ਹੈ, ਜਦਕਿ ਕੁਝ ਮਾਮਲਿਆਂ ਵਿੱਚ ਹਰ ਵਾਰ ਨਿਯਮ ਤੋੜਨ 'ਤੇ ਨਵਾਂ ਚਲਾਨ ਕੱਟਿਆ ਜਾ ਸਕਦਾ ਹੈ। ਅਰਥਾਤ, ਇੱਕ ਦਿਨ ਵਿੱਚ ਕਿੰਨੀ ਵਾਰ ਚਲਾਨ ਕੱਟ ਸਕਦਾ ਹੈ, ਇਹ ਤਾਰੀਖ ਨਹੀਂ ਸਗੋਂ ਕੀਤੀ ਗਈ ਟ੍ਰੈਫਿਕ ਉਲੰਘਣਾ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਕਿਹੜੇ ਨਿਯਮਾਂ ਦੀ ਉਲੰਘਣਾ 'ਤੇ ਇੱਕੋ ਦਿਨ ਵਿੱਚ ਕਈ ਵਾਰ ਚਲਾਨ ਕੱਟ ਸਕਦਾ ਹੈ?

1. ਲਾਲ ਬੱਤੀ (Red Light) ਜੰਪ ਕਰਨਾ

ਜੇ ਕੋਈ ਡਰਾਈਵਰ ਲਾਲ ਬੱਤੀ ਹੋਣ ਦੇ ਬਾਵਜੂਦ ਵਾਹਨ ਅੱਗੇ ਲੈ ਜਾਂਦਾ ਹੈ ਤਾਂ ਇਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ। ਜੇ ਉਹ ਇੱਕੋ ਦਿਨ ਵੱਖ-ਵੱਖ ਥਾਵਾਂ 'ਤੇ ਰੈੱਡ ਲਾਈਟ ਜੰਪ ਕਰਦਾ ਹੈ ਤਾਂ ਹਰ ਵਾਰ ਵੱਖਰਾ ਚਲਾਨ ਕੱਟਿਆ ਜਾ ਸਕਦਾ ਹੈ।

2. ਸੀਟ ਬੈਲਟ ਨਾ ਲਗਾਉਣਾ

ਕਾਰ ਚਲਾਉਂਦੇ ਸਮੇਂ ਸੀਟ ਬੈਲਟ ਨਾ ਪਹਿਨਣਾ ਵੀ ਨਿਯਮਾਂ ਦੀ ਉਲੰਘਣਾ ਹੈ। ਜੇ ਇੱਕ ਵਾਰ ਚਲਾਨ ਕੱਟਣ ਤੋਂ ਬਾਅਦ ਵੀ ਡਰਾਈਵਰ ਬਿਨਾਂ ਸੀਟ ਬੈਲਟ ਦੇ ਗੱਡੀ ਚਲਾਉਂਦਾ ਮਿਲਦਾ ਹੈ ਤਾਂ ਦੁਬਾਰਾ ਵੀ ਚਲਾਨ ਹੋ ਸਕਦਾ ਹੈ।

3. ਓਵਰਸਪੀਡਿੰਗ

ਜੇ ਕੋਈ ਵਾਹਨ ਚਾਲਕ ਨਿਰਧਾਰਿਤ ਗਤੀ ਸੀਮਾ ਤੋਂ ਵੱਧ ਰਫ਼ਤਾਰ ਨਾਲ ਗੱਡੀ ਚਲਾਉਂਦਾ ਹੈ, ਤਾਂ ਇਹ ਵੀ ਟ੍ਰੈਫਿਕ ਉਲੰਘਣਾ ਹੈ। ਇੱਕ ਵਾਰ ਚਲਾਨ ਕੱਟਣ ਤੋਂ ਬਾਅਦ ਜੇ ਉਹ ਮੁੜ ਓਵਰਸਪੀਡਿੰਗ ਕਰਦਾ ਹੈ, ਤਾਂ ਦੂਜਾ ਚਲਾਨ ਵੀ ਕੱਟਿਆ ਜਾ ਸਕਦਾ ਹੈ।

4. ਰੌਂਗ ਸਾਈਡ ਡਰਾਈਵਿੰਗ

ਗਲਤ ਦਿਸ਼ਾ ਵਿੱਚ ਵਾਹਨ ਚਲਾਉਣਾ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਹ ਸੜਕ ਹਾਦਸਿਆਂ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਜੇ ਡਰਾਈਵਰ ਇੱਕੋ ਦਿਨ ਕਈ ਵਾਰ ਰੌਂਗ ਸਾਈਡ 'ਤੇ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਹਰ ਵਾਰ ਚਲਾਨ ਕੱਟਿਆ ਜਾ ਸਕਦਾ ਹੈ।

5. ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ

ਗੱਡੀ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਕਰਨਾ ਜਾਂ ਉਸਦੀ ਵਰਤੋਂ ਕਰਨਾ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ। ਜੇ ਡਰਾਈਵਰ ਇੱਕੋ ਦਿਨ ਵਾਰ-ਵਾਰ ਇਹ ਗਲਤੀ ਕਰਦਾ ਫੜਿਆ ਜਾਂਦਾ ਹੈ, ਤਾਂ ਹਰ ਵਾਰ ਨਵਾਂ ਚਲਾਨ ਕੱਟਿਆ ਜਾ ਸਕਦਾ ਹੈ।

ਟਾਪ ਹੈਡਲਾਈਨ

Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Home Loan ਲੈਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸਮੇਂ ਤੋਂ ਪਹਿਲਾਂ ਲੋਨ ਚੁਕਾਉਣ 'ਤੇ ਨਹੀਂ ਲੱਗੇਗੀ ਪੈਨਲਟੀ!
Home Loan ਲੈਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸਮੇਂ ਤੋਂ ਪਹਿਲਾਂ ਲੋਨ ਚੁਕਾਉਣ 'ਤੇ ਨਹੀਂ ਲੱਗੇਗੀ ਪੈਨਲਟੀ!
Holiday : ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਲੋਕਲ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
Holiday : ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਲੋਕਲ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ
Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ
RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ
RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ
Embed widget