ਪੜਚੋਲ ਕਰੋ
ਹੁਣ ਨਵੇਂ ਨਾਂ ਨਾਲ ਆਵੇਗੀ ਹੁੰਡਾਈ ਗ੍ਰੈਂਡ ਆਈ10, ਬੁਕਿੰਗ ਸ਼ੁਰੂ
ਹੁੰਡਾਈ ਦੀ ਨਵੀਂ ਗ੍ਰੈਂਡ ਆਈ10 ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਭਾਰਤ ‘ਚ ਇਸ ਨੂੰ 20 ਅਗਸਤ ਨੂੰ ਲੌਂਚ ਕੀਤਾ ਜਾਵੇਗਾ। ਖ਼ਬਰਾਂ ਨੇ ਕਿ ਕੰਪਨੀ ਇਸ ਨੂੰ ਨਵੇਂ ਨਾਂ ‘ਗ੍ਰੈਂਡ ਆਈ10 ਨਿਓਸ’ ਨਾਲ ਲੌਂਚ ਕਰੇਗੀ।

ਨਵੀਂ ਦਿੱਲੀ: ਹੁੰਡਾਈ ਦੀ ਨਵੀਂ ਗ੍ਰੈਂਡ ਆਈ10 ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਭਾਰਤ ‘ਚ ਇਸ ਨੂੰ 20 ਅਗਸਤ ਨੂੰ ਲੌਂਚ ਕੀਤਾ ਜਾਵੇਗਾ। ਖ਼ਬਰਾਂ ਨੇ ਕਿ ਕੰਪਨੀ ਇਸ ਨੂੰ ਨਵੇਂ ਨਾਂ ‘ਗ੍ਰੈਂਡ ਆਈ10 ਨਿਓਸ’ ਨਾਲ ਲੌਂਚ ਕਰੇਗੀ। ਕਾਰ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਗਾਹਕ ਇਸ ਨੂੰ 11000 ਰੁਪਏ ਦੇ ਕੇ ਬੁੱਕ ਕਰਵਾ ਸਕਦੇ ਹਨ।
ਕੰਪਨੀ ਨੇ ਇਸ ਕਾਰ ਨੂੰ ਨਵੇਂ ਡਿਜ਼ਾਇਨ ਥੀਮ ‘ਤੇ ਤਿਆਰ ਕੀਤਾ ਹੈ। ਇਸ ਦਾ ਸਾਈਜ਼ ਪਹਿਲਾਂ ਜਿੰਨਾ ਹੀ ਹੋਵੇਗਾ ਪਰ ਇਸ ਦਾ ਇੰਟੀਰੀਅਰ ਤੇ ਐਕਸਟੀਰੀਅਰ ਪੁਰਾਣੇ ਮਾਡਲ ਤੋਂ ਕਾਫੀ ਵੱਖਰਾ ਹੋਵੇਗਾ। ਇਸ ‘ਚ ਹੁੰਡਾਈ ਕੋਨਾ ਵਾਲਾ ਸਟੀਰਿੰਗ ਵਹੀਲ ਦਿੱਤਾ ਜਾਵੇਗਾ। ਕੰਫਰਟ ਫੀਚਰ ਦੇ ਤੌਰ ‘ਤੇ ਕੰਪਨੀ ਇਸ ‘ਚ 8.0 ਇੰਚ ਫਰੀਸਟੈਂਡਿੰਗ ਇੰਫੋਟੇਨਮੈਂਟ ਸਿਸਟਮ ਦੇਵੇਗੀ। ਇਸ ‘ਚ ਕੰਪਨੀ ਨੇ ਈ-ਸਿਮ ਤਕਨੀਕ ਦਾ ਫੀਚਰ ਵੀ ਸ਼ਾਮਲ ਕੀਤਾ ਹੈ।
ਇਸ ਦੇ ਇੰਜ਼ਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਗ੍ਰੈਂਡ ਆਈ10 ਨਿਓਸ ‘ਚ ਦੋਵੇਂ ਇੰਜ਼ਨ ਨਾਲ ਮੈਨੁਅਲ ਤੇ ਏਐਮਟੀ ਗਿਅਰਬਾਕਸ ਦਾ ਆਪਸ਼ਨ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਗ੍ਰੈਂਡ ਆਈ10 ਨਿਓਸ ਦੇ ਇੰਜ਼ਨ ਨੂੰ ਬੀਐਸ6 ਨਿਯਮਾਂ ਮੁਤਾਬਕ ਅਪਗ੍ਰੇਡ ਕਰ ਸਕਦੀ ਹੈ। ਕਾਰ ਦੀ ਕੀਮਤ ਬਾਰੇ ਅਜੇ ਤਕ ਕੋਈ ਖੁਲਾਸਾ ਨਹੀ ਹੋਇਆ ਹੈ। ਅੰਦਾਜ਼ਾ ਹੈ ਕਿ ਕੰਪਨੀ ਇਸ ਦੀ ਕੀਮਤ ਅੱਠ ਲੱਖ ਰੁਪਏ ਤਕ ਰੱਖ ਸਕਦੀ ਹੈ।
ਕੰਪਨੀ ਨੇ ਇਸ ਕਾਰ ਨੂੰ ਨਵੇਂ ਡਿਜ਼ਾਇਨ ਥੀਮ ‘ਤੇ ਤਿਆਰ ਕੀਤਾ ਹੈ। ਇਸ ਦਾ ਸਾਈਜ਼ ਪਹਿਲਾਂ ਜਿੰਨਾ ਹੀ ਹੋਵੇਗਾ ਪਰ ਇਸ ਦਾ ਇੰਟੀਰੀਅਰ ਤੇ ਐਕਸਟੀਰੀਅਰ ਪੁਰਾਣੇ ਮਾਡਲ ਤੋਂ ਕਾਫੀ ਵੱਖਰਾ ਹੋਵੇਗਾ। ਇਸ ‘ਚ ਹੁੰਡਾਈ ਕੋਨਾ ਵਾਲਾ ਸਟੀਰਿੰਗ ਵਹੀਲ ਦਿੱਤਾ ਜਾਵੇਗਾ। ਕੰਫਰਟ ਫੀਚਰ ਦੇ ਤੌਰ ‘ਤੇ ਕੰਪਨੀ ਇਸ ‘ਚ 8.0 ਇੰਚ ਫਰੀਸਟੈਂਡਿੰਗ ਇੰਫੋਟੇਨਮੈਂਟ ਸਿਸਟਮ ਦੇਵੇਗੀ। ਇਸ ‘ਚ ਕੰਪਨੀ ਨੇ ਈ-ਸਿਮ ਤਕਨੀਕ ਦਾ ਫੀਚਰ ਵੀ ਸ਼ਾਮਲ ਕੀਤਾ ਹੈ।
ਇਸ ਦੇ ਇੰਜ਼ਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਗ੍ਰੈਂਡ ਆਈ10 ਨਿਓਸ ‘ਚ ਦੋਵੇਂ ਇੰਜ਼ਨ ਨਾਲ ਮੈਨੁਅਲ ਤੇ ਏਐਮਟੀ ਗਿਅਰਬਾਕਸ ਦਾ ਆਪਸ਼ਨ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਗ੍ਰੈਂਡ ਆਈ10 ਨਿਓਸ ਦੇ ਇੰਜ਼ਨ ਨੂੰ ਬੀਐਸ6 ਨਿਯਮਾਂ ਮੁਤਾਬਕ ਅਪਗ੍ਰੇਡ ਕਰ ਸਕਦੀ ਹੈ। ਕਾਰ ਦੀ ਕੀਮਤ ਬਾਰੇ ਅਜੇ ਤਕ ਕੋਈ ਖੁਲਾਸਾ ਨਹੀ ਹੋਇਆ ਹੈ। ਅੰਦਾਜ਼ਾ ਹੈ ਕਿ ਕੰਪਨੀ ਇਸ ਦੀ ਕੀਮਤ ਅੱਠ ਲੱਖ ਰੁਪਏ ਤਕ ਰੱਖ ਸਕਦੀ ਹੈ। Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ