Hyundai ਦੀ ਨਵੀਂ i20 ਭਾਰਤ 'ਚ ਇਸ ਦਿਨ ਹੋਵੇਗੀ ਲੌਂਚ, ਖਾਸ ਫੀਚਰਸ ਨਾਲ ਲੈਸ ਕਾਰ ਦਾ ਬੋਲੇਨੋ ਨਾਲ ਮੁਕਾਬਲਾ
ਨਵੀਂ i20 'ਚ 4 ਵੇਰੀਐਂਟ, Magna, Sportz, Asta ਅਤੇ Asta (O) ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਹ ਤਿੰਨ ਇੰਜਣ ਆਪਸ਼ਨ 'ਚ ਆਵੇਗੀ। ਜਿਸ 'ਚ ਟਰਬੋ, ਪੈਟਰੋਲ ਤੇ ਡੀਜ਼ਲ ਇੰਜਣ ਦਿੱਤੇ ਗਏ ਹਨ। ਏਨਾ ਹੀ ਨਹੀਂ ਇਸ ਕਾਰ 'ਚ MT, iMT, DCT ਅਤੇ IVT ਟ੍ਰਾਂਸਮਿਸ਼ਨ ਚੁਣਨ ਦੀ ਆਜ਼ਾਦੀ ਮਿਲੇਗੀ।
ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਹੁੰਡਈ (Hyundai) ਮੋਟਰ ਇੰਡੀਆ ਹੁਣ ਆਪਣੀ ਨਵੀਂ ਆਲ ਨਿਊ i20 5 ਨਵੰਬਰ ਨੂੰ ਲੌਂਚ ਕਰਨ ਜਾ ਰਹੀ ਹੈ। ਇਸ ਲਈ ਕੰਪਨੀ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਕੰਪਨੀ ਦੀ ਅਧਿਕਾਰਤ ਵੈਬਸਾਈਟ ਜਾਂ ਡੀਲਰਸ਼ਿਪ ਨਾਲ ਸਿਰਫ 21 ਹਜ਼ਾਰ ਰੁਪਏ ਦੇਕੇ ਕਾਰ ਬੁੱਕ ਕਰ ਸਕਦੇ ਹਨ।
ਨਵੀਂ i20 ਇਸ ਵਾਰ ਪਹਿਲਾਂ ਤੋਂ ਜ਼ਿਆਦਾ ਸਟਾਇਲਿਸ਼ ਅਤੇ ਦਿਲਕਸ਼ ਨਜ਼ਰ ਆ ਰਹੀ ਹੈ। ਕੰਪਨੀ ਨੇ ਇਸ ਦੇ ਡਿਜ਼ਾਇਨ 'ਤੇ ਕਾਫੀ ਕੰਮ ਕੀਤਾ ਹੈ। ਇਸ ਦੇ ਫਰੰਟ, ਸਾਈਡ ਤੇ ਰੀਅਰ ਡਿਜ਼ਾਇਨ ਚ ਤਹਾਨੂੰ ਕਾਫੀ ਨਵਾਂਪਣ ਦੇਖਣ ਨੂੰ ਮਿਲੇਗਾ। ਕਾਰ 'ਚ 16 ਇੰਚ ਦੇ ਡਾਇਮੰਡ ਕਟ ਅਲਾਇ ਵੀਲਸ ਦੇਖਣ ਨੂੰ ਮਿਲਣਗੇ। ਫੀਚਰਸ ਦੇ ਮਾਮਲੇ 'ਚ ਵੀ ਇਹ ਕਾਰ ਆਪਣੇ ਸੈਗਮੇਂਟ ਦੀਆਂ ਦੂਜੀਆਂ ਕਾਰਾਂ ਨੂੰ ਖਾਸ ਚੁਣੌਤੀ ਦੇਵੇਗੀ। ਹੁੰਡਈ ਆਪਣੀਆਂ ਕਾਰਾਂ 'ਚ ਸਭ ਤੋਂ ਜ਼ਿਆਦਾ ਹੋਰ ਨਵੇਂ ਫੀਚਰਸ ਲਈ ਵੀ ਜਾਣੀ ਜਾਂਦੀ ਹੈ। ਸੇਫਟੀ ਲਈ ਕਾਰ 'ਚ ਏਬੀਐਸ ਦੇ ਨਾਲ EBD, ਏਅਰਬੈਗਸ ਦੇ ਨਾਲ ਕਈ ਜ਼ਬਰਦਸਤ ਫੀਚਰਸ ਦੇਖਣ ਨੂੰ ਮਿਲਣਗੇ।
ਹੋਣਗੇ ਤਿੰਨ ਆਪਸ਼ਨ:
ਨਵੀਂ i20 'ਚ 4 ਵੇਰੀਐਂਟ, Magna, Sportz, Asta ਅਤੇ Asta (O) ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਹ ਤਿੰਨ ਇੰਜਣ ਆਪਸ਼ਨ 'ਚ ਆਵੇਗੀ। ਜਿਸ 'ਚ ਟਰਬੋ, ਪੈਟਰੋਲ ਤੇ ਡੀਜ਼ਲ ਇੰਜਣ ਦਿੱਤੇ ਗਏ ਹਨ। ਏਨਾ ਹੀ ਨਹੀਂ ਇਸ ਕਾਰ 'ਚ MT, iMT, DCT ਅਤੇ IVT ਟ੍ਰਾਂਸਮਿਸ਼ਨ ਚੁਣਨ ਦੀ ਆਜ਼ਾਦੀ ਮਿਲੇਗੀ।
ਫਰਾਂਸ 'ਚ ਅਧਿਆਪਕ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਵਧਿਆ ਅੱਤਵਾਦੀ ਹਮਲੇ ਦਾ ਖਤਰਾ
ਮਾਰੂਤੀ ਸੁਜ਼ੂਕੀ ਬਲੇਨੋ ਨਾਲ ਹੋਵੇਗਾ ਮੁਕਾਬਲਾ
ਹੁੰਡਈ ਦੀ ਨਵੀਂ i20 ਦਾ ਮੁਕਾਬਲਾ ਮਾਰੂਤੀ ਸੂਜ਼ੂਕੀ ਨਾਲ ਹੋਵੇਗਾ। ਬਲੇਨੋ ਦੀ ਐਕਸ-ਸ਼ੋਅ ਰੂਮ ਕੀਮਤ 5.63 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਕਾਰ 'ਚ 1.2L VVT ਪੈਟਰੋਲ ਇੰਜਣ ਅਤੇ 1.2L Dualjet, Dual VVT ਪੈਟਰੋਲ ਇੰਜਣ ਮਿਲਦਾ ਹੈ। ਇਸ ਕਾਰ 'ਚ ਪੰਜ ਸਪੀਡ ਮੈਨੂਅਲ ਅਤੇ CVT ਗੀਅਰਬੌਕਸ ਦੀ ਸੁਵਿਧਾ ਮਿਲਦੀ ਹੈ। ਬਿਹਤਰ ਬ੍ਰੇਕਿੰਗ ਲਈ ਇਸ 'ਚ ਸੇਫਟੀ ਲਈ ਇਸ ਕਾਰ 'ਚ ਐਂਟੀ ਲੌਕਬ੍ਰੇਕਿੰਗ ਸਿਸਟਮ, ਏਅਰ ਬੌਕਸ ਅਤੇ ਸੀਟ ਬੈਲਟ ਜਿਹੇ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ ਨਵੀਂ i20 ਦਾ ਮੁਕਾਬਲਾ ਹੌਂਡਾ ਜੈਜ਼ ਨਾਲ ਵੀ ਹੋਵੇਗਾ।
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ