Consumer Court: ਭਾਰਤ ਦੀਆਂ ਸੜਕਾਂ ਉੱਪਰ ਹਾਦਸੇ ਦਿਨ-ਬਰ-ਦਿਨ ਵਧਦੇ ਜਾ ਰਹੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਟੱਬਰ ਬਰਬਾਦ ਹੋ ਜਾਂਦੇ ਹਨ। ਇਸ ਲਈ ਭਾਰਤ ਸਰਕਾਰ ਨੇ ਵਾਹਨਾਂ ਦੀ ਸੁਰੱਖਿਆ ਲਈ ਕਈ ਨਿਯਮ ਬਣਾਏ ਹਨ। ਇਨ੍ਹਾਂ ਵਿੱਚੋਂ ਇੱਕ ਕਾਰਾਂ ਅੰਦਰ ਏਅਰਬੈਗ ਲਾਜ਼ਮੀ ਹੋਣਾ ਹੈ ਪਰ ਅਕਸਰ ਵੇਖਿਆ ਜਾਂਦਾ ਹੈ ਕਿ ਹਾਦਸੇ ਦੌਰਾਨ ਏਅਰਬੈਗ ਨਹੀਂ ਖੁੱਲ੍ਹਦੇ ਜਿਸ ਕਰਕੇ ਕਾਰ ਸਵਾਰਾਂ ਦੀ ਮੌਤ ਹੋ ਜਾਂਦੀ ਹੈ।


ਦਰਅਸਲ ਜੇਕਰ ਕਿਸੇ ਤਰ੍ਹਾਂ ਦੇ ਗੰਭੀਰ ਹਾਦਸੇ ਤੋਂ ਬਾਅਦ ਵੀ ਕਾਰ ਦੇ ਏਅਰਬੈਗ ਨਹੀਂ ਖੁੱਲ੍ਹਦੇ, ਤਾਂ ਤੁਸੀਂ ਕਾਨੂੰਨੀ ਤੌਰ 'ਤੇ ਏਅਰਬੈਗ ਨਿਰਮਾਤਾ ਖਿਲਾਫ ਖਪਤਕਾਰ ਅਦਾਲਤ ਦਾ ਸਹਾਰਾ ਲੈ ਸਕਦੇ ਹੋ। ਤੁਸੀਂ ਕਾਰ ਨਿਰਮਾਤਾ ਖਿਲਾਫ ਉਹ ਕਾਰਨ ਦੱਸ ਕੇ ਹਰਜਾਨਾ ਲੈ ਸਕਦੇ ਹੋ ਜਿਸ ਕਾਰਨ ਤੁਹਾਡਾ ਨੁਕਸਾਨ ਹੋਇਆ ਹੈ।


ਇਸ ਤਰ੍ਹਾਂ ਸਮਝੋ- "ਤੁਸੀਂ ਕਿਤੇ ਸਫ਼ਰ ਕਰ ਰਹੇ ਹੋ ਤੇ ਤੁਸੀਂ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੋ। ਹਾਦਸਾ ਇੰਨਾ ਗੰਭੀਰ ਸੀ ਕਿ ਹਾਦਸੇ ਵਿੱਚ ਤੁਹਾਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਤੇ ਜਾਨ ਜਾ ਸਕਦੀ ਸੀ, ਪਰ ਜੇ ਕਾਰ ਵਿੱਚ ਏਅਰਬੈਗ ਸਮੇਂ ਸਿਰ ਖੁੱਲ੍ਹ ਜਾਂਦਾ, ਸ਼ਾਇਦ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਹਾਨੂੰ ਇੰਨੀਆਂ ਸੱਟਾਂ ਨਾ ਝੱਲਣੀਆਂ ਪੈਂਦੀਆਂ।"


ਇਸ ਸਥਿਤੀ ਵਿੱਚ, ਤੁਸੀਂ ਏਅਰਬੈਗ ਨਿਰਮਾਤਾ ਖਿਲਾਫ ਕਾਰਵਾਈ ਕਰਨ ਲਈ ਕਾਨੂੰਨ ਦਾ ਸਹਾਰਾ ਲੈ ਸਕਦੇ ਹੋ। ਤੁਸੀਂ ਕਾਰ ਖਰੀਦਣ ਲਈ ਕੰਪਨੀ ਨੂੰ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕੀਤਾ ਹੈ, ਕਾਰ ਦੇ ਕਿਸੇ ਵੀ ਹਿੱਸੇ ਦੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਾ ਕਰਨ ਲਈ ਕੰਪਨੀ ਜ਼ਿੰਮੇਵਾਰ ਹੋਵੇਗੀ।


ਬੀਮਾ ਕੰਪਨੀ- ਕੰਪਨੀ ਖਿਲਾਫ ਕਾਰਵਾਈ ਕਰਨ ਦੇ ਨਾਲ, ਤੁਸੀਂ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ Motor Accident Claim Tribunal (MACT) ਵਿੱਚ ਕੇਸ ਦਾਇਰ ਕਰ ਸਕਦੇ ਹੋ ਤੇ ਬੀਮਾ ਕੰਪਨੀ ਤੋਂ ਹਰਜਾਨੇ ਦੀ ਮੰਗ ਕਰ ਸਕਦੇ ਹੋ। ਜੇਕਰ ਤੁਹਾਡੀ ਬੀਮਾ ਪਾਲਿਸੀ ਵਿਆਪਕ ਹੈ, ਤਾਂ ਹੀ ਤੁਸੀਂ ਬੀਮਾ ਕੰਪਨੀ ਤੋਂ ਹਰਜਾਨੇ ਦੀ ਮੰਗ ਕਰ ਸਕਦੇ ਹੋ। ਹਾਲਾਂਕਿ ਇਹ ਇਸ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ। ਇਸ 'ਤੇ ਘਟਾਓ ਨਿਯਮ ਵੀ ਲਾਗੂ ਹੁੰਦਾ ਹੈ।


ਇਹ ਵੀ ਪੜ੍ਹੋ: ਸਾਵਧਾਨ! ਤੁਹਾਡੇ 'ਤੇ ਰਹਿੰਦੀ ਹਜ਼ਾਰਾਂ ਦੀ ਨਜ਼ਰ, ਤੁਸੀਂ ਮੋਬਾਈਲ 'ਤੇ ਕਿਹੋ ਜਿਹੀ ਸਮੱਗਰੀ ਵੇਖ ਰਹੇ, ਪਲ-ਪਲ ਦੀ ਬਣਦੀ ਰਿਪੋਰਟ


ਕੀ ਏਅਰਬੈਗ ਤੋਂ ਬਿਨਾਂ ਕਾਰ ਚਲਾਉਣਾ ਅਪਰਾਧ?- ਕਾਨੂੰਨ ਵਿੱਚ ਅਜੇ ਤੱਕ ਅਜਿਹੀ ਕੋਈ ਵਿਵਸਥਾ ਨਹੀਂ ਕਿ ਏਅਰਬੈਗ ਤੋਂ ਬਿਨਾਂ ਕਾਰ ਚਲਾਉਣਾ ਅਪਰਾਧ ਹੈ, ਪਰ ਇਹ ਇੱਕ ਹੱਥ ਨਾਲ ਮੋਟਰਸਾਈਕਲ ਚਲਾਉਣ ਦੇ ਬਰਾਬਰ ਹੈ। ਇਸ ਲਈ ਏਅਰਬੈਗ ਤੋਂ ਬਿਨਾਂ ਕਾਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


ਇਹ ਵੀ ਪੜ੍ਹੋ: Sangrur News: ਘਰ ਚੱਲ ਰਹੇ ਸੀ ਖੁਸ਼ੀਆਂ ਦੇ ਜਸ਼ਨ! ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੇ ਦੀ ਦਿਲ ਦੇ ਦੌਰੇ ਨਾਲ ਮੌਤ


Car loan Information:

Calculate Car Loan EMI