ਪੜਚੋਲ ਕਰੋ

ਘੱਟ ਕੀਮਤ 'ਤੇ ਵੱਧ ਮਾਈਲੇਜ ਵਾਲੀਆਂ 7-ਸੀਟਰ ਡੀਜ਼ਲ SUVs: ਭਾਰਤੀਆਂ ਦੀ ਪਹਿਲੀ ਪਸੰਦ! ਜਾਣੋ ਖਾਸ ਗੱਲਾਂ!

ਜੇਕਰ ਤੁਸੀਂ ਵੀ ਆਪਣੇ ਪਰਿਵਾਰ ਲਈ 7-ਸੀਟਰ ਸ਼ਾਨਦਾਰ ਕਾਰ ਲੱਭ ਰਹੇ ਹੋ ਤਾਂ ਅੱਜ ਤੁਹਾਨੂੰ ਅਸੀਂ ਦੱਸਾਂਗੇ ਦੇਸ਼ ਦੀਆਂ ਘੱਟ ਕੀਮਤ 'ਤੇ ਵੱਧ ਮਾਈਲੇਜ ਵਾਲੀਆਂ 7-ਸੀਟਰ ਡੀਜ਼ਲ SUV ਵਾਲੀਆਂ ਕਾਰਾਂ ਬਾਰੇ।

ਭਾਰਤੀ ਗਾਹਕਾਂ ਦਾ ਅੱਜ ਵੀ ਵੱਡਾ ਹਿੱਸਾ ਡੀਜ਼ਲ SUVਜ਼ ਨੂੰ ਹੀ ਤਰਜੀਹ ਦਿੰਦਾ ਹੈ। ਇਸ ਦਾ ਮੁੱਖ ਕਾਰਨ ਗੱਡੀਆਂ ਦਾ ਵੱਧ ਟਾਰਕ, ਬਿਹਤਰ ਪਾਵਰ ਅਤੇ ਵਧੀਆ ਫਿਊਲ ਐਫ਼ੀਸ਼ੀਅੰਸੀ ਹੈ। ਖਾਸ ਕਰਕੇ 7-ਸੀਟਰ ਡੀਜ਼ਲ SUVਜ਼ ਉਹਨਾਂ ਲੋਕਾਂ ਲਈ ਬਿਹਤਰ ਸਾਬਤ ਹੁੰਦੀਆਂ ਹਨ, ਜੋ ਪਰਿਵਾਰ ਨਾਲ ਲੰਬੇ ਫਾਸਲੇ ਤੈਅ ਕਰਦੇ ਹਨ। ਇਸੇ ਕਾਰਨ ਮਹਿੰਦਰਾ ਅਤੇ ਟਾਟਾ ਵਰਗੀਆਂ ਕੰਪਨੀਆਂ ਅਜੇ ਵੀ ਇਸ ਸੈਗਮੈਂਟ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਹੋਈ ਹਨ। ਆਓ, ਦੇਸ਼ ਦੀਆਂ ਕਿਫ਼ਾਇਤੀ ਡੀਜ਼ਲ SUVਜ਼ ਬਾਰੇ ਜਾਣਦੇ ਹਾਂ।

Mahindra Bolero

ਮਹਿੰਦਰਾ ਬੋਲੇਰੋ ਭਾਰਤ ਦੀਆਂ ਸਭ ਤੋਂ ਲੋਕਪ੍ਰਿਯ ਅਤੇ ਕਿਫ਼ਾਇਤੀ 7-ਸੀਟਰ ਡੀਜ਼ਲ SUVਜ਼ ਵਿੱਚੋਂ ਇੱਕ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 9.28 ਲੱਖ ਰੁਪਏ ਹੈ। ਇਸ ਵਿੱਚ 1.5-ਲੀਟਰ mHawk ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 75 ਬੀਐਚਪੀ ਦੀ ਪਾਵਰ ਅਤੇ 210 ਐਨਐਮ ਟਾਰਕ ਪੈਦਾ ਕਰਦਾ ਹੈ। ਇਹ 5-ਸਪੀਡ ਮੈਨੂਅਲ ਗੀਅਰਬਾਕਸ ਨਾਲ ਆਉਂਦੀ ਹੈ ਅਤੇ ਲਗਭਗ 16 ਕਿਮੀ ਪ੍ਰਤੀ ਲੀਟਰ ਦਾ ਮਾਈਲੇਜ ਦਿੰਦੀ ਹੈ।

ਬੋਲੇਰੋ ਦਾ ਡਿਜ਼ਾਈਨ ਸਾਦਾ ਪਰ ਮਜ਼ਬੂਤ ਹੈ, ਜੋ ਖਰਾਬ ਸੜਕਾਂ ਅਤੇ ਆਫ-ਰੋਡ ਡਰਾਈਵਿੰਗ ਲਈ ਬਿਹਤਰ ਮੰਨਿਆ ਜਾਂਦਾ ਹੈ। ਇਸ ਦੇ ਫੀਚਰ ਬੁਨਿਆਦੀ ਹਨ—ਜਿਵੇਂ ਪਾਵਰ ਸਟੀਅਰਿੰਗ, ਏਸੀ ਅਤੇ ਸੈਂਟ੍ਰਲ ਲਾਕਿੰਗ—ਪਰ ਇਸ ਦੀ ਮਜ਼ਬੂਤੀ ਅਤੇ ਘੱਟ ਮੇਂਟੇਨੈਂਸ ਖਰਚ ਇਸ ਨੂੰ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਦੀ ਪਹਿਲੀ ਪਸੰਦ ਬਣਾਉਂਦੇ ਹਨ।

Mahindra Bolero Neo

ਬੋਲੇਰੋ ਨਿਓ, ਕਲਾਸਿਕ ਬੋਲੇਰੋ ਦਾ ਮੋਡਰਨ ਵਰਜ਼ਨ ਹੈ। ਇਸ ਦੀ ਸ਼ੁਰੂਆਤੀ ਕੀਮਤ 9.43 ਲੱਖ ਰੁਪਏ ਹੈ। ਇਸ ਵਿੱਚ ਵੀ 1.5-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਪਰ ਇਹ 100 ਬੀਐਚਪੀ ਦੀ ਪਾਵਰ ਅਤੇ 260 ਐਨਐਮ ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ ਲਗਭਗ 17 ਕਿਮੀ ਪ੍ਰਤੀ ਲੀਟਰ ਹੈ।

ਇਸ ਦਾ ਡਿਜ਼ਾਈਨ ਬੋਲੇਰੋ ਨਾਲੋਂ ਜ਼ਿਆਦਾ ਸਟਾਈਲਿਸ਼ ਹੈ ਅਤੇ ਇਸ ਵਿੱਚ LED ਟੇਲਲਾਈਟਸ, ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ ਰੀਅਰ ਪਾਰਕਿੰਗ ਕੈਮਰਾ ਵਰਗੇ ਫੀਚਰ ਮਿਲਦੇ ਹਨ। 7-ਸੀਟਰ ਲੇਆਉਟ ਵਿੱਚ ਤੀਜੀ ਕਤਾਰ ਬੱਚਿਆਂ ਜਾਂ ਛੋਟੇ ਸਫ਼ਰ ਲਈ ਠੀਕ ਰਹਿੰਦੀ ਹੈ। ਇਹ SUV ਬੋਲੇਰੋ ਨਾਲੋਂ ਜ਼ਿਆਦਾ ਆਰਾਮਦਾਇਕ ਹੈ, ਪਰ ਆਫ-ਰੋਡ ਡਰਾਈਵਿੰਗ ਵਿੱਚ ਉਤਨੀ ਸਮਰੱਥ ਨਹੀਂ ਹੈ।

Mahindra Scorpio Classic ਅਤੇ Scorpio N

Scorpio Classic ਇੱਕ ਪੁਰਾਣੀ ਪਰ ਅਜੇ ਵੀ ਲੋਕਾਂ ਦੀ ਪਸੰਦ ਬਣੀ ਹੋਈ SUV ਹੈ। ਇਸ ਦੀ ਸ਼ੁਰੂਆਤੀ ਕੀਮਤ 13.03 ਲੱਖ ਰੁਪਏ ਹੈ। ਇਸ ਵਿੱਚ 2.2-ਲੀਟਰ ਡੀਜ਼ਲ ਇੰਜਣ ਮਿਲਦਾ ਹੈ, ਜੋ 130 ਬੀਐਚਪੀ ਦੀ ਪਾਵਰ ਅਤੇ 300 ਐਨਐਮ ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ ਲਗਭਗ 15 ਕਿਮੀ ਪ੍ਰਤੀ ਲੀਟਰ ਹੈ। ਇਹ SUV ਆਪਣੇ ਐਗ੍ਰੈਸਿਵ ਲੁੱਕ ਅਤੇ ਮਜ਼ਬੂਤ ਸਸਪੈਂਸ਼ਨ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੋਹਾਂ ਵਿੱਚ ਕਾਫ਼ੀ ਲੋਕਪ੍ਰਿਯ ਹੈ।

Scorpio N ਇਸ ਸੈਗਮੈਂਟ ਦੀ ਇੱਕ ਹੋਰ ਜ਼ਿਆਦਾ ਮੋਡਰਨ SUV ਹੈ। ਇਸ ਦੀ ਸ਼ੁਰੂਆਤੀ ਕੀਮਤ 13.61 ਲੱਖ ਰੁਪਏ ਹੈ। ਇਸ ਦਾ 2.2-ਲੀਟਰ ਡੀਜ਼ਲ ਇੰਜਣ 200 ਬੀਐਚਪੀ ਤੱਕ ਦੀ ਪਾਵਰ ਦਿੰਦਾ ਹੈ ਅਤੇ ਮਾਈਲੇਜ ਕਰੀਬ 14.5 ਕਿਮੀ ਪ੍ਰਤੀ ਲੀਟਰ ਹੈ। ਇਸ ਵਿੱਚ ਪੈਨੋਰਾਮਿਕ ਸਨਰੂਫ, ਵੈਂਟੀਲੇਟਿਡ ਸੀਟਾਂ ਅਤੇ ADAS ਵਰਗੇ ਅਧੁਨਿਕ ਫੀਚਰ ਮਿਲਦੇ ਹਨ। ਇਸ ਦਾ 4x4 ਵੈਰੀਐਂਟ ਆਫ-ਰੋਡਿੰਗ ਲਈ ਬਿਹਤਰ ਹੈ ਅਤੇ ਪ੍ਰੀਮੀਅਮ SUV ਲੁੱਕ ਪਸੰਦ ਕਰਨ ਵਾਲਿਆਂ ਲਈ ਬਿਲਕੁਲ ਪਰਫੈਕਟ ਹੈ।

Mahindra XUV700

ਮਹਿੰਦਰਾ XUV700 ਨੂੰ ਕੰਪਨੀ ਦੀ ਪ੍ਰੀਮੀਅਮ SUV ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 14.18 ਲੱਖ ਰੁਪਏ ਹੈ। ਇਸ ਵਿੱਚ 2.2-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 200 ਬੀਐਚਪੀ ਦੀ ਪਾਵਰ ਪੈਦਾ ਕਰਦਾ ਹੈ। ਇਸ ਦਾ ਮਾਈਲੇਜ ਲਗਭਗ 17 ਕਿਮੀ ਪ੍ਰਤੀ ਲੀਟਰ ਹੈ।

ਇਸ SUV ਵਿੱਚ 10.25-ਇੰਚ ਟਚਸਕ੍ਰੀਨ, ਲੈਵਲ-2 ADAS, 360-ਡਿਗਰੀ ਕੈਮਰਾ ਅਤੇ ਪੈਨੋਰਾਮਿਕ ਸਨਰੂਫ ਵਰਗੇ ਅਧੁਨਿਕ ਫੀਚਰ ਮੌਜੂਦ ਹਨ। ਇਸਨੂੰ 6 ਜਾਂ 7-ਸੀਟਰ ਲੇਆਉਟ ਵਿੱਚ ਖਰੀਦਿਆ ਜਾ ਸਕਦਾ ਹੈ ਅਤੇ AWD ਦਾ ਵਿਕਲਪ ਵੀ ਮਿਲਦਾ ਹੈ। ਇਹ SUV ਉਹਨਾਂ ਲੋਕਾਂ ਲਈ ਬਿਹਤਰ ਹੈ ਜੋ ਟੈਕਨੋਲੋਜੀ ਅਤੇ ਲਗਜ਼ਰੀ ਫੀਚਰਾਂ ਨੂੰ ਤਰਜੀਹ ਦਿੰਦੇ ਹਨ।

Tata Safari

ਟਾਟਾ ਸਫਾਰੀ ਲੰਬੇ ਸਮੇਂ ਤੋਂ ਭਾਰਤੀ ਗਾਹਕਾਂ ਵਿਚ ਲੋਕਪ੍ਰਿਯ SUV ਰਹੀ ਹੈ। ਇਸ ਦੀ ਸ਼ੁਰੂਆਤੀ ਕੀਮਤ 14.66 ਲੱਖ ਰੁਪਏ ਹੈ। ਇਸ ਵਿੱਚ 2.0-ਲੀਟਰ ਕ੍ਰਾਇਓਟੈਕ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 170 ਬੀਐਚਪੀ ਦੀ ਪਾਵਰ ਅਤੇ 350 ਐਨਐਮ ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ ਲਗਭਗ 16.3 ਕਿਮੀ ਪ੍ਰਤੀ ਲੀਟਰ ਹੈ।

ਸਫਾਰੀ ਵਿੱਚ 6 ਅਤੇ 7-ਸੀਟਰ ਦੋਵੇਂ ਲੇਆਉਟ ਉਪਲਬਧ ਹਨ। ਇਸ ਵਿੱਚ ਵੈਂਟੀਲੇਟਿਡ ਸੀਟਾਂ, 12.3-ਇੰਚ ਟਚਸਕ੍ਰੀਨ ਅਤੇ ਪੈਨੋਰਾਮਿਕ ਸਨਰੂਫ ਵਰਗੇ ਫੀਚਰ ਮਿਲਦੇ ਹਨ। ਇਸ ਦਾ ਬੋਲਡ ਡਿਜ਼ਾਈਨ ਅਤੇ ਬਿਹਤਰ ਤੀਜੀ ਕਤਾਰ ਇਸਨੂੰ ਫੈਮਿਲੀ SUV ਸੈਗਮੈਂਟ ਵਿੱਚ ਮਜ਼ਬੂਤ ਬਣਾਉਂਦੇ ਹਨ।

ਟਾਪ ਹੈਡਲਾਈਨ

ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Tata Punch: ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget