ਭਾਰਤ 'ਚ ਹਰ ਮਹੀਨੇ ਵੱਡੀ ਗਿਣਤੀ 'ਚ ਵਾਹਨ ਵਿਕਦੇ ਹਨ ਜਿਨ੍ਹਾਂ ਵਿਚੋਂ ਕਈ ਵਾਹਨਾਂ ਦੇ ਅਜਿਹੇ ਵੇਰੀਐਂਟਸ ਦੀ ਮੰਗ ਰਹਿੰਦੀ ਹੈ, ਜਿਨ੍ਹਾਂ 'ਚ ਕੰਪਨੀਆਂ ਸਟੀਲ ਰਿਮ ਲਗਾ ਕੇ ਦਿੰਦੀਆਂ ਹਨ। ਕਾਰ ਖਰੀਦਣ ਤੋਂ ਬਾਅਦ ਜ਼ਿਆਦਾਤਰ ਲੋਕ Alloy Wheels ਲਗਵਾਉਂਦੇ ਹਨ। ਕੀ ਅਜਿਹਾ ਕਰਨ ਨਾਲ ਫਾਇਦਾ ਹੁੰਦਾ ਹੈ ਜਾਂ ਨੁਕਸਾਨ। ਅਸੀਂ ਤੁਹਾਨੂੰ ਇਸ ਲੇਖ ਵਿਚ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ।

ਵਜ਼ਨ ਹੁੰਦਾ ਹੈ ਘੱਟਸਟੀਲ ਰਿਮਜ਼ ਦੇ ਮੁਕਾਬਲੇ Alloy Wheels ਦਾ ਵਜ਼ਨ ਘੱਟ ਹੁੰਦਾ ਹੈ ਜਿਸ ਨਾਲ ਗੱਡੀ ਦੇ ਵਜ਼ਨ 'ਚ ਵੀ ਕਮੀ ਆਉਂਦੀ ਹੈ। ਇਸ ਨਾਲ ਸਫ਼ਰ ਦੌਰਾਨ ਮਾਈਲੇਜ ਬਿਹਤਰ ਮਿਲਦੀ ਹੈ ਤੇ ਇਸ ਨਾਲ ਗੱਡੀ ਦੀ ਉਮਰ 'ਚ ਵੀ ਵਾਧਾ ਹੁੰਦਾ ਹੈ।

ਹੈਂਡਲਿੰਗ ਹੁੰਦੀ ਹੈ ਬਿਹਤਰਜੇਕਰ ਤੁਸੀਂ ਆਪਣੀ ਕਾਰ 'ਚ ਸਟੀਲ ਰਿਮ ਦੀ ਬਜਾਏ ਅਲੌਏ ਵ੍ਹੀਲ ਲਗਾਉਂਦੇ ਹੋ ਤਾਂ ਤੁਸੀਂ ਸਫਰ ਦੌਰਾਨ ਹੈਂਡਲਿੰਗ 'ਚ ਬਦਲਾਅ ਮਹਿਸੂਸ ਕਰਦੇ ਹੋ। ਸਟੀਲ ਰਿਮਜ਼ ਦੇ ਮੁਕਾਬਲੇ, ਅਲੌਏ ਵ੍ਹੀਲਸ ਵਾਲੀ ਕਾਰ ਦੀ ਹੈਂਡਲਿੰਗ ਬਿਹਤਰ ਬਣ ਜਾਂਦੀ ਹੈ ਅਤੇ ਕਾਰ ਹਲਕੀ ਚੱਲਦੀ ਹੈ।

ਬ੍ਰੇਕਿੰਗ ਹੁੰਦੀ ਹੈ ਬਿਹਤਰਅਲੌਏ ਵ੍ਹੀਲਸ ਕਾਰਨ ਨਾ ਸਿਰਫ ਬਿਹਤਰ ਹੈਂਡਲਿੰਗ ਮਿਲਦੀ ਹੈ, ਬਲਕਿ ਇਨ੍ਹਾਂ ਦੇ ਕਾਰਨ ਵਾਹਨ ਨੂੰ ਰੋਕਣਾ ਵੀ ਆਸਾਨ ਹੋ ਜਾਂਦਾ ਹੈ। ਅਲੌਏ ਕਾਰਨ ਬ੍ਰੇਕਿੰਗ ਸਿਸਟਮ ਬਹੁਤ ਵਧੀਆ ਢੰਗ ਨਾਲ ਕੰਮ ਕਰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਲੌਏ ਵ੍ਹੀਲ ਸਟੀਲ ਰਿਮਜ਼ ਨਾਲੋਂ ਜ਼ਿਆਦਾ ਖੁੱਲ੍ਹੇ ਹੁੰਦੇ ਹਨ ਜਿਸ ਕਾਰਨ ਜ਼ਿਆਦਾ ਹਵਾ ਟਾਇਰ ਤੇ ਬ੍ਰੇਕ ਕੋਲ ਜਾਂਦੀ ਹੈ ਅਤੇ ਉਨ੍ਹਾਂ ਨੂੰ ਠੰਢਾ ਕਰਨ ਵਿਚ ਮਦਦ ਮਿਲਦੀ ਹੈ। ਜਿਸ ਕਾਰਨ ਬ੍ਰੇਕਿੰਗ ਵੀ ਬਿਹਤਰ ਹੋ ਜਾਂਦੀ ਹੈ।

ਜੰਗਾਲ ਤੋਂ ਬਚਾਅਅਲੌਏ ਵ੍ਹੀਲਜ਼ ਕਾਰਨ ਵਾਹਨ ਨੂੰ ਜੰਗਾਲ ਤੋਂ ਬਚਾਉਣ 'ਚ ਮਦਦ ਮਿਲਦੀ ਹੈ। ਸਮੇਂ ਦੇ ਨਾਲ, ਪਾਣੀ ਤੇ ਧੂੜ ਸਟੀਲ ਦੇ ਰਿਮਾਂ 'ਤੇ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਜੰਗਾਲ ਲੱਗ ਜਾਂਦਾ ਹੈ ਪਰ ਅਲੌਏ 'ਚ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ।

ਡਿਜ਼ਾਈਨ ਦਾ ਮਿਲਦਾ ਹੈ ਵਿਕਲਪਅਲੌਏ ਵ੍ਹੀਲਜ਼ 'ਚ ਕਈ ਤਰ੍ਹਾਂ ਦੇ ਡਿਜ਼ਾਈਨ ਉਪਲਬਧ ਹਨ। ਜਿਨ੍ਹਾਂ ਨੂੰ ਆਪਣੀ ਪਸੰਦ ਤੇ ਬਜਟ ਅਨੁਸਾਰ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਟੀਲ ਰਿਮ 'ਚ ਕੋਈ ਡਿਜ਼ਾਈਨ ਨਹੀਂ ਦਿੱਤਾ ਗਿਆ ਹੈ। ਉਹ ਸਿਰਫ ਇੱਕ ਰਵਾਇਤੀ ਡਿਜ਼ਾਈਨ ਵਿੱਚ ਆਉਂਦੇ ਹਨ।


Car loan Information:

Calculate Car Loan EMI