ਪੜਚੋਲ ਕਰੋ

iPhone 17 Pro Max 'ਤੇ ਮਿਲ ਰਿਹਾ ਧਾਕੜ ਡਿਸਕਾਊਂਟ, ਇੱਥੋ ਹੋ ਰਹੀ ਬਚਤ; ਇਦਾਂ ਚੁੱਕੋ ਫਾਇਦਾ

iPhone 17 Pro Max Discount : ਐਪਲ ਦੇ ਸਭ ਤੋਂ ਧਾਕੜ ਮਾਡਲ iPhone 17 Pro Max ਨੂੰ ਹੁਣ ਘੱਟ ਕੀਮਤ 'ਤੇ ਖਰੀਦਣ ਦਾ ਵਧੀਆ ਮੌਕਾ ਆ ਗਿਆ ਹੈ। ਇਸ ਫਲੈਗਸ਼ਿਪ ਆਈਫੋਨ 'ਤੇ ਸ਼ਾਨਦਾਰ ਛੂਟ ਮਿਲ ਰਹੀ ਹੈ, ਜਿਸਦਾ ਫਾਇਦਾ ਚੁੱਕ ਕੇ ਤੁਸੀਂ ਹਜ਼ਾਰਾਂ ਰੁਪਏ ਬਚਾ ਸਕਦੇ ਹੋ।

iPhone 17 Pro Max Discount : ਐਪਲ ਦੇ ਸਭ ਤੋਂ ਧਾਕੜ ਮਾਡਲ iPhone 17 Pro Max ਨੂੰ ਹੁਣ ਘੱਟ ਕੀਮਤ 'ਤੇ ਖਰੀਦਣ ਦਾ ਵਧੀਆ ਮੌਕਾ ਆ ਗਿਆ ਹੈ। ਇਸ ਫਲੈਗਸ਼ਿਪ ਆਈਫੋਨ 'ਤੇ ਸ਼ਾਨਦਾਰ ਛੂਟ ਮਿਲ ਰਹੀ ਹੈ, ਜਿਸਦਾ ਫਾਇਦਾ ਚੁੱਕ ਕੇ ਤੁਸੀਂ ਹਜ਼ਾਰਾਂ ਰੁਪਏ ਬਚਾ ਸਕਦੇ ਹੋ। ਪਿਛਲੇ ਸਾਲ ਸਤੰਬਰ ਵਿੱਚ ਲਾਂਚ ਹੋਇਆ ਇਹ ਆਈਫੋਨ ਬਿਹਤਰੀਨ ਫੀਚਰਾਂ ਨਾਲ ਲੈਸ ਹੈ ਅਤੇ ਹੁਣ ਡਿਸਕਾਊਂਟ ਨਾਲ ਇਸਦੀ ਡੀਲ ਹੋਰ ਵੀ ਆਕਰਸ਼ਕ ਬਣ ਗਈ ਹੈ। ਆਓ ਜਾਣਦੇ ਹਾਂ ਕਿ ਇਸ ਵਿੱਚ ਕੀ-ਕੀ ਖਾਸ ਮਿਲਦਾ ਹੈ ਅਤੇ ਇਸਨੂੰ ਕਿੱਥੋਂ ਸਸਤੇ ਵਿੱਚ ਖਰੀਦਿਆ ਜਾ ਸਕਦਾ ਹੈ।

iPhone 17 Pro Max ਵਿੱਚ ਫੀਚਰਾਂ ਦੀ ਕੋਈ ਕਮੀਂ ਨਹੀਂ

ਇਸ ਆਈਫੋਨ ਵਿੱਚ 6.9 ਇੰਚ ਦਾ ProMotion ਡਿਸਪਲੇ ਦਿੱਤਾ ਗਿਆ ਹੈ, ਜੋ ਐਂਟੀ-ਰਿਫਲੈਕਟਿਵ ਕੋਟਿੰਗ ਨਾਲ ਆਉਂਦਾ ਹੈ। ਐਪਲ ਨੇ ਇਸ ਵਿੱਚ ਆਪਣਾ ਨਵਾਂ A19 Pro ਪ੍ਰੋਸੈਸਰ ਦਿੱਤਾ ਹੈ, ਜੋ ਬੇਹਤਰੀਨ ਪਰਫਾਰਮੈਂਸ ਪ੍ਰਦਾਨ ਕਰਦਾ ਹੈ।

ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਐਪਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 39 ਘੰਟਿਆਂ ਤੱਕ ਵੀਡੀਓ ਪਲੇਬੈਕ ਦੇ ਸਕਦੀ ਹੈ।

ਕੈਮਰੇ ਦੇ ਮਾਮਲੇ ਵਿੱਚ ਵੀ ਇਹ ਆਈਫੋਨ ਕਾਫ਼ੀ ਅੱਗੇ ਹੈ। ਇਸਦੇ ਪਿੱਛੇ 48MP + 48MP + 48MP ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਦਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਅੱਗੇ 18MP Center Stage ਕੈਮਰਾ ਮਿਲਦਾ ਹੈ। ਇਸ ਫੋਨ ਦੀ ਕਾਫ਼ੀ ਮੰਗ ਰਹਿੰਦੀ ਹੈ ਅਤੇ ਕਈ ਮਸ਼ਹੂਰ ਹਸਤੀਆਂ ਦੇ ਹੱਥਾਂ ਵਿੱਚ ਵੀ ਇਹ ਦੇਖਿਆ ਗਿਆ ਹੈ।

Reliance Digital 'ਤੇ ਵੱਡੀ ਬਚਤ ਦਾ ਮੌਕਾ

ਭਾਰਤ ਵਿੱਚ iPhone 17 Pro Max ਦੀ ਸ਼ੁਰੂਆਤੀ ਕੀਮਤ 1,49,900 ਰੁਪਏ ਸੀ। ਹੁਣ Reliance Digital 'ਤੇ ਇਹ ਫੋਨ ਛੂਟ ਤੋਂ ਬਾਅਦ 1,44,990 ਰੁਪਏ ਵਿੱਚ ਉਪਲਬਧ ਹੈ।

ਇਸ ਤੋਂ ਇਲਾਵਾ, SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਲਗਭਗ 6,600 ਰੁਪਏ ਦੀ ਵਾਧੂ ਛੂਟ ਵੀ ਦਿੱਤੀ ਜਾ ਰਹੀ ਹੈ। ਦੋਹਾਂ ਛੂਟਾਂ ਨੂੰ ਮਿਲਾਕੇ ਇਸਦੀ ਕੀਮਤ ਕਰੀਬ 1,38,392 ਰੁਪਏ ਰਹਿ ਜਾਂਦੀ ਹੈ। ਇਸ ਤਰ੍ਹਾਂ ਗਾਹਕ ਇਸ ਆਈਫੋਨ ਨੂੰ ਇਸਦੀ ਲਾਂਚ ਕੀਮਤ ਨਾਲੋਂ 11,508 ਰੁਪਏ ਸਸਤਾ ਖਰੀਦ ਸਕਦੇ ਹਨ।

Google Pixel 'ਤੇ ਵੀ ਜ਼ਬਰਦਸਤ ਆਫਰ

Google Pixel 10 'ਤੇ ਵੀ ਇਸ ਵੇਲੇ ਸ਼ਾਨਦਾਰ ਡਿਸਕਾਊਂਟ ਮਿਲ ਰਿਹਾ ਹੈ। 79,999 ਰੁਪਏ ਦੀ ਕੀਮਤ 'ਤੇ ਲਾਂਚ ਹੋਇਆ ਇਹ ਸਮਾਰਟਫੋਨ ਇਸ ਸਮੇਂ Amazon 'ਤੇ 5,000 ਰੁਪਏ ਤੋਂ ਵੱਧ ਦੀ ਛੂਟ ਨਾਲ ਉਪਲਬਧ ਹੈ।

Amazon 'ਤੇ Pixel 10 (Obsidian, 12GB + 256GB) ਵੇਰੀਐਂਟ ਨੂੰ 64,750 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ। ਇਸ 'ਤੇ 1,942 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ।

ਜੇਕਰ ਡਿਸਕਾਊਂਟ ਅਤੇ ਕੈਸ਼ਬੈਕ ਦੋਹਾਂ ਨੂੰ ਜੋੜ ਲਿਆ ਜਾਵੇ ਤਾਂ ਇਸ ਫੋਨ ਦੀ ਪ੍ਰਭਾਵੀ ਕੀਮਤ 63,000 ਰੁਪਏ ਤੋਂ ਵੀ ਘੱਟ ਰਹਿ ਜਾਂਦੀ ਹੈ।

ਟਾਪ ਹੈਡਲਾਈਨ

ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Embed widget