ਪੜਚੋਲ ਕਰੋ
Advertisement
ਮੇਡ-ਇਨ-ਇੰਡੀਆ ਮਰਸਡੀਜ਼ Benz- AMG GLC 43 4 ਮੈਟਿਕ ਕੂਪੇ ਭਾਰਤ 'ਚ ਲਾਂਚ, ਪਹਿਲਾਂ ਨਾਲੋਂ ਕਾਫੀ ਸਸਤੀ
ਮਰਸਡੀਜ਼- AMG GLC 43 4 ਮੈਟਿਕ ਕੂਪੇ ਨੂੰ ਆਖਰਕਾਰ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ। ਇਹ ਪਹਿਲੀ ਮੇਡ ਇਨ ਇੰਡੀਆ AMG ਕਾਰ ਹੈ ਜਿਸ ਨੂੰ ਭਾਰਤ 'ਚ ਤਿਆਰ ਕੀਤਾ ਗਿਆ ਹੈ।
ਮਰਸਡੀਜ਼- AMG GLC 43 4 ਮੈਟਿਕ ਕੂਪੇ ਨੂੰ ਆਖਰਕਾਰ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ। ਇਹ ਪਹਿਲੀ ਮੇਡ ਇਨ ਇੰਡੀਆ AMG ਕਾਰ ਹੈ ਜਿਸ ਨੂੰ ਭਾਰਤ 'ਚ ਤਿਆਰ ਕੀਤਾ ਗਿਆ ਹੈ। ਇਸ ਨੂੰ ਕੰਪਲੀਟ ਨੌਕ ਡਾਊਨ ਯੂਨਿਟ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਨਵੀਂ AMG GLC 4 ਮੈਟਿਕ ਕੂਪੇ ਭਾਰਤ 'ਚ ਬਣੀ ਤੀਸਰੀ GLC ਮਾਡਲ ਹੈ। ਇਸ ਨੂੰ ਆਮ GLC SUV ਤੇ GLC ਕੂਪੇ SUV ਦੇ ਬਾਅਦ ਲਾਂਚ ਕੀਤਾ ਗਿਆ ਹੈ ਜੋ ਮਾਡਲ ਹੁਣ ਲਾਂਚ ਕਿਤਾ ਗਿਆ ਹੈ, ਉਹ SUV ਦਾ ਫੇਸਲਿਫਟ ਵਰਜ਼ਨ ਹੈ।
ਇਸ SUV ਵਿੱਚ ਇੱਕ ਨਵਾਂ ਪੈਨ ਅਮਰੀਕਨ ਗ੍ਰਿਲ ਸ਼ਾਮਲ ਹੈ ਜਿਸ ਵਿਚ ਕਰਾਸ-ਸਲੇਟ, LED ਹਾਈ ਪਰਫਾਰਮੈਂਸ ਹੈਡਲੈਂਪਸ ਹਨ। ਡੇਅ ਟਾਈਮ ਰਨਿੰਗ ਲੈਂਪਸ ਤੇ ਮੈਟ ਬਲੈਕ ਫਿਨਸ ਹਵਾ ਦੇ ਦਾਖਲੇ ਲਈ ਦਿੱਤੇ ਗਏ ਹਨ। GLC 43 4 ਮੈਟਿਕ ਕੂਪੇ ਆਮ ਤੌਰ 'ਤੇ 20 ਇੰਚ 5-ਟਵਿਨ ਸਪੋਕ ਅਤੇ ਘੱਟ ਵਜ਼ਨ ਵਾਲੇ AMG ਐਲੋਏ ਵੀਲਜ਼ ਨਾਲ ਲੈਸ ਹੋਏਗੀ। ਇਸ ਤੋਂ ਇਲਾਵਾ, ਐਸਯੂਵੀ ਵਿੱਚ ਵ੍ਹੀਲ ਆਰਚ ਕਲਾਡਿੰਗ, ਸਿਲਵਰ ਸਾਈਡ ਸਕਰਟਸ, ਬਲੈਕ ਓਆਰਵੀਐਮ ਤੇ ਸਿਗਨੇਚਰ ਸਲਾਈਡਿੰਗ ਸਨਰੂਫ ਦਿੱਤੀ ਗਈ ਹੈ।
ਕਾਰ ਦੇ ਪਿਛਲੇ ਹਿੱਸੇ ਵਿੱਚ ਛੋਟਾ ਸਪੋਇਲਰ, ਵਾਈਡ ਅਪ੍ਰੋਨ, ਡਿਫੂਸਰ ਅਤੇ ਗੋਲ ਟਵਿਨ ਟੇਲਪਾਈਪ ਹੋਣਗੀਆਂ।ਇਸਦੇ ਨਾਲ ਹੀ ਦੂਜੇ ਡਿਜ਼ਾਇਨ ਦੀਆਂ ਐਲਈਡੀ ਟੇਲਲਾਈਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਕਾਰ ਨੂੰ ਛੇ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ।SUV ਓਬਸੀਡਿਅਨ ਬਲੈਕ, ਬ੍ਰਿਲਿਅਨਟ ਬਲੂ, ਗ੍ਰਾਫਾਈਟ ਗ੍ਰੇ, ਪੋਲਰ ਵ੍ਹਾਈਟ, ਡਿਜ਼ਾਈਨੋ ਹਾਈਸੀਨਥ ਰੈਡ ਅਤੇ ਡਿਜ਼ਾਈਨੋ ਸੇਲੇਨਾਈਟ ਗ੍ਰੇ ਵਿੱਚ ਲਾਂਚ ਕੀਤਾ ਗਿਆ ਹੈ। ਇਸ ਕਾਰ ਦੀ ਕੀਮਤ 76.70 ਲੱਖ ਰੁਪਏ ਰੱਖੀ ਗਈ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪਾਲੀਵੁੱਡ
ਕਾਰੋਬਾਰ
ਦੇਸ਼
Advertisement