ਪੜਚੋਲ ਕਰੋ
Advertisement
Mahindra cars: ਮਹਿੰਦਰਾ ਦੀਆਂ ਕਾਰਾਂ 'ਚ 3 ਲੱਖ ਤੱਕ ਛੋਟ, ਤਿਉਹਾਰੀ ਸੀਜ਼ਨ ਦਾ ਉਠਾਓ ਲਾਭ
Discount on Mahindra cars: ਮਹਿੰਦਰਾ ਦਾ ਨਾਂ ਵੀ ਇਨ੍ਹਾਂ ਕੰਪਨੀਆਂ ਵਿੱਚ ਸ਼ਾਮਲ ਹੈ। ਮਹਿੰਦਰਾ ਆਪਣੀਆਂ ਚੁਣੀਆਂ ਹੋਈਆਂ ਕਾਰਾਂ 'ਤੇ ਭਾਰੀ ਛੋਟ ਦੇ ਰਹੀ ਹੈ। ਇਸ ਵਿੱਚ ਨਕਦ ਛੋਟ ਤੇ ਐਕਸਚੇਂਜ ਬੋਨਸ ਸ਼ਾਮਲ ਹਨ।
ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ, ਕਾਰ ਨਿਰਮਾਤਾ ਕੰਪਨੀਆਂ ਵੱਧ ਤੋਂ ਵੱਧ ਗਾਹਕਾਂ ਨੂੰ ਜੋੜਨ ਲਈ ਕੋਸ਼ਿਸ਼ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਵਿਕਰੀ ਵਧਾਉਣ ਲਈ ਕੰਪਨੀਆਂ ਆਪਣੀਆਂ ਕਾਰਾਂ 'ਤੇ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਮਹਿੰਦਰਾ ਦਾ ਨਾਂ ਵੀ ਇਨ੍ਹਾਂ ਕੰਪਨੀਆਂ ਵਿੱਚ ਸ਼ਾਮਲ ਹੈ। ਮਹਿੰਦਰਾ ਆਪਣੀਆਂ ਚੁਣੀਆਂ ਹੋਈਆਂ ਕਾਰਾਂ 'ਤੇ ਭਾਰੀ ਛੋਟ ਦੇ ਰਹੀ ਹੈ। ਇਸ ਵਿੱਚ ਨਕਦ ਛੋਟ ਤੇ ਐਕਸਚੇਂਜ ਬੋਨਸ ਸ਼ਾਮਲ ਹਨ। ਇਸ ਪੇਸ਼ਕਸ਼ ਨੂੰ ਪ੍ਰਾਪਤ ਕਰਨ ਲਈ, ਗਾਹਕਾਂ ਨੂੰ ਕੰਪਨੀ ਦੀ ਕਾਰ ਆਨਲਾਈਨ ਬੁੱਕ ਕਰਨੀ ਪਵੇਗੀ, ਆਓ ਜਾਣਦੇ ਹਾਂ ਕਿਸ ਕਾਰ 'ਤੇ ਕਿੰਨੀ ਛੋਟ ਦਿੱਤੀ ਜਾ ਰਹੀ ਹੈ?
Mahindra Alturas G4: ਇਸ ਮਹੀਨੇ ਮਹਿੰਦਰਾ ਦੇ ਅਲਟਰਾ ਖਰੀਦਣ 'ਤੇ 3.06 ਲੱਖ ਰੁਪਏ ਦੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀ ਫੁੱਲ ਸਾਈਜ਼ ਐਸਯੂਵੀ ਸੈਗਮੇਂਟ ਦੀ ਇਸ ਕਾਰ 'ਤੇ 2.2 ਲੱਖ ਰੁਪਏ ਦੀ ਨਕਦ ਛੋਟ ਦੇ ਰਹੀ ਹੈ।
Mahindra KUV100 NXT: ਜੇ ਤੁਸੀਂ ਇਸ ਮਹੀਨੇ ਮਹਿੰਦਰਾ ਦੀ ਇਸ ਕਾਰ ਨੂੰ ਖਰੀਦਦੇ ਹੋ, ਤਾਂ ਤੁਸੀਂ 62,000 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਕਾਰ ਦਾ ਡਿਜ਼ਾਈਨ ਬਾਕੀ ਕਾਰਾਂ ਤੋਂ ਥੋੜ੍ਹਾ ਵੱਖਰਾ ਹੈ। ਇਸ ਵੇਲੇ ਤੁਸੀਂ ਇਸ ਕਾਰ 'ਤੇ 62,000 ਰੁਪਏ ਦੀ ਬਚਤ ਕਰ ਸਕਦੇ ਹੋ।
Mahindra XUV500: ਇਨ੍ਹਾਂ ਤੋਂ ਇਲਾਵਾ ਕੰਪਨੀ Mahindra XUV500 ਕਾਰ 'ਤੇ ਕਰੀਬ 57,000 ਰੁਪਏ ਦੀ ਛੂਟ ਦੇ ਰਹੀ ਹੈ। ਇਸ ਦੇ ਲਾਂਚ ਹੋਣ ਤੋਂ ਬਾਅਦ, ਕੰਪਨੀ ਨੇ ਇਸ ਕਾਰ ਦੇ ਫੇਸਲਿਫਟ ਨੂੰ ਦੋ ਵਾਰ ਅਪਡੇਟ ਕੀਤਾ ਹੈ ਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਕੰਪਨੀ ਅਗਲੇ ਸਾਲ ਇਸ ਕਾਰ ਦਾ ਨਵਾਂ ਜਨਰੇਸ਼ਨ ਮਾਡਲ ਲਾਂਚ ਕਰ ਸਕਦੀ ਹੈ।
ਇਹ ਕੰਪਨੀ ਵੀ ਦੇ ਰਹੀ ਛੋਟ: ਹੁੰਡਈ ਆਪਣੀਆਂ ਕਈ ਕਾਰਾਂ 'ਤੇ ਛੋਟ ਦੇ ਰਹੀ ਹੈ। ਹੁੰਡਈ ਦੇ ਗ੍ਰੈਂਡ i10 ਪੈਟਰੋਲ ਤੇ ਡੀਜ਼ਲ ਮਾੱਡਲਾਂ ਤੇ ਸਿੱਧਾ 25 ਹਜ਼ਾਰ ਦਾ ਲਾਭ ਮਿਲ ਰਿਹਾ ਹੈ। ਇਸ ਕਾਰ ਤੇ 3 ਸਾਲ ਦੀ ਰੋਡ ਅਸਸਿਸਟੈਂਸ ਤੇ 5 ਸਾਲ ਦੀ ਵਾਰੰਟੀ ਮਿਲ ਰਹੀ ਹੈ। ਇਸ ਦੇ ਨਾਲ ਹੀ ਹੁੰਡਈ ਦੇ Grand i10 BS6 ਵਿੱਚ 60 ਹਜ਼ਾਰ ਤੱਕ ਦੀ ਛੋਟ ਹੈ, ਜਿਸ ਵਿਚ 40 ਹਜ਼ਾਰ ਦੀ ਨਕਦ ਛੋਟ ਤੇ 15 ਹਜ਼ਾਰ ਦਾ ਐਕਸਚੇਂਜ ਬੋਨਸ ਤੇ 5 ਹਜ਼ਾਰ ਦੀ ਸਰਕਾਰੀ ਕਰਮਚਾਰੀਆਂ ਨੂੰ ਛੋਟ ਮਿਲ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement