ਪੜਚੋਲ ਕਰੋ
Advertisement
ਪੈਟਰੋਲ ਇੰਜਣ ਦੇ ਨਾਲ ਦੁਨੀਆ ਦੇ ਸਾਹਮਣੇ ਆਈ Mahindra Thar 2020, ਇਹ ਫੀਚਰਸ ਹਨ ਖ਼ਾਸ
ਸੁਤੰਤਰਤਾ ਦਿਵਸ ਮੌਕੇ ਮਹਿੰਦਰਾ ਕੰਪਨੀ ਨੇ ਆਪਣਾ ਨਵਾਂ ਮਹਿੰਦਰਾ ਥਾਰ 2020 ਪੇਸ਼ ਕੀਤਾ ਹੈ। ਮਹਿੰਦਰਾ ਦੇ ਇਸ ਨਵੇਂ ਥਾਰ 'ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ। ਬਹੁਤ ਸਾਰੇ ਲੋਕ ਇਸ ਦੇ ਫੀਚਰਸ ਬਾਰੇ ਉਤਸੁਕ ਸੀ। ਇਸ ਵਿੱਚ ਨਵਾਂ ਡਿਜ਼ਾਇਨ, ਆਧੁਨਿਕ ਇੰਟੀਰਿਅਰ ਅਤੇ ਨਵਾਂ ਪੈਟਰੋਲ ਇੰਜਨ ਹੈ।
ਸੁਤੰਤਰਤਾ ਦਿਵਸ ਮੌਕੇ ਮਹਿੰਦਰਾ ਕੰਪਨੀ ਨੇ ਆਪਣਾ ਨਵਾਂ ਮਹਿੰਦਰਾ ਥਾਰ 2020 ਪੇਸ਼ ਕੀਤਾ ਹੈ। ਮਹਿੰਦਰਾ ਦੇ ਇਸ ਨਵੇਂ ਥਾਰ 'ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ। ਬਹੁਤ ਸਾਰੇ ਲੋਕ ਇਸ ਦੇ ਫੀਚਰਸ ਬਾਰੇ ਉਤਸੁਕ ਸੀ। ਇਸ ਵਿੱਚ ਨਵਾਂ ਡਿਜ਼ਾਇਨ, ਆਧੁਨਿਕ ਇੰਟੀਰਿਅਰ ਅਤੇ ਨਵਾਂ ਪੈਟਰੋਲ ਇੰਜਨ ਹੈ।
ਇਸ ਦੇ ਕੈਬਿਨ 'ਚ ਪਹਿਲਾਂ ਨਾਲੋਂ ਵਧੇਰੇ ਜਗ੍ਹਾ ਦਿਖਾਈ ਦੇ ਰਹੀ ਹੈ। ਨਾਲ ਹੀ, ਕੰਪਨੀ ਨੇ ਇਸਦੇ ਲੁੱਕ ਨੂੰ ਟ੍ਰੈਡੀਸ਼ਨਲ ਵੀ ਰੱਖਿਆ ਹੈ। ਇਸ ਦੇ ਦੋ ਵੇਰੀਐਂਟ ਭਾਰਤੀ ਬਾਜ਼ਾਰ 'ਚ ਉਪਲੱਬਧ ਹੋਣਗੇ। ਇਸ 'ਚ ਇਕ ਵੇਰੀਐਂਟ ਐੱਲ ਐਕਸ ਅਤੇ ਦੂਜਾ ਏ ਐਕਸ ਹੋਵੇਗਾ।
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨਾਲ ਕੀਤੀ ਗੱਲਬਾਤ, ਹੁਣ 17 ਅਗਸਤ ਨੂੰ ਦੋਹਾਂ ਦੇਸ਼ਾਂ 'ਚ ਹੋਵੇਗਾ ਮੁੱਖ ਸੰਵਾਦ
ਮਹਿੰਦਰਾ ਪਹਿਲੀ ਵਾਰ ਥਾਰ 'ਚ ਇਕ ਪੈਟਰੋਲ ਇੰਜਣ ਲੈ ਕੇ ਆਈ ਹੈ। ਇਹ ਇੰਜਨ 2 ਲੀਟਰ ਟਰਬੋਚਾਰਜਡ ਐਮਸਟੇਲੀਅਨ ਦਾ ਹੋਵੇਗਾ। ਇਸ ਵਿੱਚ ਵੱਧ ਤੋਂ ਵੱਧ 150 ਬੀਚਪੀ ਦੀ ਪਾਵਰ ਹੋਵੇਗੀ ਅਤੇ ਇਹ 320 ਐਨਐਮ ਦਾ ਪੀਕ ਟਾਰਕ ਜਨਰੇਟ ਕਰੇਗੀ।
ਕੀਆ ਸੋਨੈਟ ਭਾਰਤੀ ਮਾਰਕਿਟ 'ਚ ਲਾਂਚ, ਜਾਣੋ ਕੌਮਪੈਕਟ SUV ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ
ਇਸ ਦੇ ਨਾਲ ਹੀ ਥਾਰ ਦੇ ਡੀਜ਼ਲ ਮਾੱਡਲ ਲਈ ਬੀਐਸ 6 ਦੇ ਅਨੁਕੂਲ 2.2 ਲੀਟਰ ਐਮਹੌਕ ਡੀਜ਼ਲ ਇੰਜਨ ਦਿੱਤਾ ਗਿਆ ਹੈ। ਇਸ ਦੇ ਡੀਜ਼ਲ ਇੰਜਣ ਦੀ ਵਧੇਰੇ ਸਮਰੱਥਾ 130 ਬੀਐਚਪੀ ਹੋਵੇਗੀ। ਇਸ ਨਾਲ ਇਹ 300 ਐਨਐਮਐਮ ਦਾ ਪੀਕ ਟਾਰਕ ਜਨੇਰੇਟ ਕਰ ਸਕੇਗਾ।
ਮਹਿੰਦਰਾ ਨੇ ਅਜੇ ਆਪਣੀ ਨਵੀਂ ਜਨਰੇਸ਼ਨ ਦੇ ਥਾਰ ਮੁੱਲ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਅਨੁਸਾਰ ਇਸ ਦੀਆਂ ਕੀਮਤਾਂ 2 ਅਕਤੂਬਰ 2020 ਨੂੰ ਸਾਹਮਣੇ ਆਉਣਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਮਨੋਰੰਜਨ
ਵਿਸ਼ਵ
Advertisement